ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪਿਛਲੇ ਦਿਨੀ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਿਞਚ ਕੁਸ਼ਤੀ ਖੇਡਾਂ ਦੌਰਾਨ ਞੱਖੋ-ਵੱਖਰੇ ਵਰਗਾਂ ਵਿਚ ਬਾਬਾ ਸੇਖ਼ ਫ਼ਰੀਦ ਕੁਸਤੀ ਅਖਾੜਾ ਧੂੜਕੋਟ ਰਣਸੀਂਹ, ਹਲਕਾ ਨਿਹਾਲ ਸਿੰਘ ਵਾਲਾ, ਜਿਲ੍ਹਾ ਮੋਗਾ ਦੀ ਦੀ ਟੀਮ ਜੇਤੂ ਰਹੀ। ਇਸ ਮੌਕੇ ਵੱਖੋ-ਵੱਖਰੇ ਸਕੂਲਾਂ ਵੱਲੋਂ ਖੇਡਦੇ ਪਹਿਲਵਾਨ ਲੜਕੇ-ਲੜਕੀਆਂ ਨੇ 12 ਸੋਨੇ ਦੇ ਤਗਮੇਂ ਲੜਕੀਆਂ ਨੇ ਮੁਕਾਬਲਿਆਂ ਵਿਚ ਹਾਸਲ ਕੀਤੇ ਅਤੇ 6 ਸੋਨੇ ਦੇ ਤਗਮੇ ਲੜਕਿਆਂ ਦੇ ਖੇਡ ਮੁਕਾਬਲਿਆਂ ਵਿਚ ਵੱਖੋ-ਵੱਖਰੇ ਭਾਰ ਵਰਗਾਂ ਵਿਚ ਹਾਸਲ ਕੀਤੇ।

ਇਸ ਤੋ ਇਲਾਵਾ 6 ਚਾਂਦੀ ਅਤੇ 6 ਕਾਂਸੇ ਦੇ ਤਗਮੇਂ ਜਿੱਤ ਕੇ ਬੱਚਿਆਂ ਨੇ ਆਪਣੇ ਸਕੂਲਾਂ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਕੁਸ਼ਤੀ ਅਖਾੜੇ ਦੀ ਇਸ ਪ੍ਰਰਾਪਤੀ ਤੇ ਜਿਲ੍ਹਾ ਕੁਸ਼ਤੀ ਸੰਸਥਾ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲੇ, ਸੀਨੀਅਰ ਮੀਤ ਪ੍ਰਧਾਨ ਮਾਸਟਰ ਰਵਿੰਦਰ ਸਿੰਘ, ਜੁਗਰਾਜ ਸਿੰਘ ਗਿੱਲ, ਚੈਰੀਟੇਬਲ ਟਰੱਸਟ ਚੰਡੀਗੜ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਸਾਹਿਬ, ਬੈਂਕਰਸ ਹੈਲਪਿਂਗ ਹੈਂਡ ਫਾਊਡੇਂਸ਼ਨ ਵੱਲੋ ਨਵੀਨ ਤਾਈਲ ਰਾਮਪੁਰਾਫੂਲ, ਪਹਿਲਵਾਨ ਜਗਦੇਵ ਸਿੰਘ ਕੈਨੇਡਾ, ਪਹਿਲਵਾਨ ਬਸੰਤ ਸਿੰਘ ਸੈਦੋਕੇ ਅਤੇ ਜਰਨੈਲ ਸਿੰਘ ਧੂੜਕੋਟ ਨੇ ਵੀ ਕੋਚ ਜਗਦੀਪ ਸਿੰਘ ਜੱਗੂ ਪਹਿਲਵਾਨ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇਸ ਅਖਾੜੇ ਦੀ ਅਹਿਮ ਪ੍ਰਰਾਪਤੀ ਤੇ ਸਮੂਚੇ ਅਖਾੜਾ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ।