ਸਪੋਰਟਸ ਡੈਸਕ, ਨਵੀਂ ਦਿੱਲੀ : Sania Mirza Separated by Khula: ਸ਼ੋਏਬ ਮਲਿਕ ਦੇ ਤੀਜੇ ਵਿਆਹ ਦੀਆਂ ਖਬਰਾਂ ਕੱਲ੍ਹ ਤੋਂ ਹੀ ਇੰਟਰਨੈੱਟ ‘ਤੇ ਚਰਚਾ ‘ਚ ਹਨ। ਇਸ ਖਬਰ ਨਾਲ ਭਾਰਤੀ ਅਤੇ ਪਾਕਿਸਤਾਨੀ ਖੇਡ ਜਗਤ ਹੈਰਾਨ ਰਹਿ ਗਿਆ। ਸ਼ੋਏਬ ਮਲਿਕ ਨੇ ਆਪਣੀ ਨਵੀਂ ਪਤਨੀ ਸਨਾ ਜਾਵੇਦ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਤੋਂ ਬਾਅਦ ਅਫਵਾਹਾਂ ਦੀ ਪੁਸ਼ਟੀ ਹੋ ​​ਗਈ ਕਿ ਸ਼ੋਏਬ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵਿਚਕਾਰ ਸਭ ਕੁਝ ਠੀਕ ਨਹੀਂ ਹੈ।

ਹਾਲਾਂਕਿ, ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ, ਪਰ ਦੋਵਾਂ ਨੇ ਇਸ ‘ਤੇ ਚੁੱਪੀ ਬਣਾਈ ਰੱਖੀ ਸੀ।ਸਾਨੀਆ ਦੇ ਪਿਤਾ ਨੇ ਸ਼ੋਏਬ ਦੇ ਵਿਆਹ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਕ੍ਰਿਕਟਰ ਤੋਂ ‘ਖੁਲਾ’ ਲਿਆ ਹੈ। ਅਜਿਹੇ ‘ਚ ਪ੍ਰਸ਼ੰਸਕ ਇਹ ਜਾਣਨ ਲਈ ਕਾਫੀ ਉਤਸੁਕ ਹਨ ਕਿ ਖੁਲਾ ਕੀ ਹੈ ਤੇ ਇਹ ਤਲਾਕ ਤੋਂ ਕਿੰਨਾ ਵੱਖਰਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ‘ਖੁਲਾ’ ਕੀ ਹੈ?

‘ਖੁਲਾ’ ਰਾਹੀਂ ਸ਼ੋਏਬ ਮਲਿਕ ਤੋਂ ਵੱਖ ਹੋਈ ਸਾਨੀਆ ਮਿਰਜ਼ਾ

ਦਰਅਸਲ, ਸ਼ੋਏਬ ਮਲਿਕ ਦੇ ਤੀਜੇ ਵਿਆਹ ਤੋਂ ਬਾਅਦ ਸਾਨੀਆ ਮਿਰਜ਼ਾ ਦੇ ਪਿਤਾ ਇਮਰਾਮ ਮਿਰਜ਼ਾ ਨੇ ਕਿਹਾ ਕਿ ਇਹ ਇਕ ਖੁੱਲਾ ਸੀ। ਮੈਂ ਇਸ ਮਾਮਲੇ ‘ਤੇ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦਾ।

ਤੁਹਾਨੂੰ ਦੱਸ ਦੇਈਏ ਕਿ ਸਾਨੀਆ ਨੇ ‘ਖੁਲਾ’ ਤਹਿਤ ਸ਼ੋਏਬ ਮਲਿਕ ਤੋਂ ਵੱਖ ਹੋਣ ਦਾ ਕਦਮ ਚੁੱਕਿਆ। ਤੁਹਾਨੂੰ ਦੱਸ ਦੇਈਏ ਕਿ ਇਸਲਾਮ ਧਰਮ ਔਰਤ ਨੂੰ ਵੀ ਤਲਾਕ ਲੈਣ ਦਾ ਅਧਿਕਾਰ ਦਿੰਦਾ ਹੈ। ਖੁਲਾ ਇਸਲਾਮ ‘ਚ ਤਲਾਕ ਦੀ ਇਕ ਪ੍ਰਕਿਰਿਆ ਹੈ ਜਿਸ ਰਾਹੀਂ ਕੋਈ ਵੀ ਔਰਤ ਆਪਣੇ ਪਤੀ ਤੋਂ ਵੱਖ ਹੋ ਸਕਦੀ ਹੈ। ਤਲਾਕ ਪਤੀ ਵੱਲੋਂ ਦਿੱਤਾ ਜਾਂਦਾ ਹੈ, ਜਦੋਂਕਿ ਖੁਲਾ ਪਤਨੀ ਵੱਲੋਂ ਵੱਖ ਹੋਣ ਲਈ ਦਿੱਤਾ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਅਤੇ ਸਾਨੀਆ ਨੇ ਅਪ੍ਰੈਲ 2010 ‘ਚ ਇਕ-ਦੂਜੇ ਨਾਲ ਵਿਆਹ ਕੀਤਾ ਸੀ ਤੇ ਇਸ ਤੋਂ ਬਾਅਦ ਉਹ ਦੁਬਈ ‘ਚ ਰਹਿਣ ਲੱਗੇ ਸਨ। ਹਾਲਾਂਕਿ ਸਾਲ 2022 ਤੋਂ ਦੋਵਾਂ ਵਿਚਾਲੇ ਦਰਾਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਦੀ ਹੁਣ ਪੁਸ਼ਟੀ ਹੋ ​​ਗਈ ਹੈ। ਸਾਨੀਆ ਤੋਂ ਵੱਖ ਹੋਣ ਤੋਂ ਬਾਅਦ ਸ਼ੋਏਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ। ਸਨਾ ਸ਼ੋਏਬ ਦੀ ਤੀਜੀ ਪਤਨੀ ਹੈ।