ਕਿਸਾਨ ਇਕ ਸਾਲ ਤੱਕ ਪੈਰਾਂ ਸਿਰ ਨਹੀਂ ਹੋ ਸਕਣਗੇ-ਧੰਦਲ

ਉੱਘੇ ਕਿਸਾਨ ਤੇ ਸਿਆਸੀ ਆਗੂ ਸ: ਮੋਹਨ ਸਿੰਘ ਧੰਦਲ ਦਾ ਕਹਿਣਾ ਹੈ ਕਿ ਸਹਿਕਾਰੀ ਬੈਂਕ ਤੇ ਸੁਸਾਇਟੀਆਂ ਪੰਜਾਬ ਦੀ ਖੇਤੀਬਾੜੀ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦੇ ਹਨ, ਪਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਬੈਂਕਾਂ ‘ਚ 500 ਤੇ 1000 ਦੇ ਪੁਰਾਣੇ ਨੋਟ ਨਾ ਬਦਲਣ ਕਰਕੇ ਕਿਸਾਨਾਂ ਨਾਲ ਮਾੜਾ ਵਰਤਾਰਾ ਕੀਤਾ ਗਿਆ ਹੈ, ਜਿਥੇ ਇਸ ਬੈਂਕ ਤੋਂ ਕਿਸਾਨਾਂ ਨੂੰ ਲੋੜਾਂ ਲਈ ਪੈਸੇ ਨਹੀਂ ਮਿਲ ਸਕੇ ਤੇ ਹੁਣ ਬੀਤੇ ਕੱਲ੍ਹ ਸਹਿਕਾਰੀ ਖੇਤਰ ਨੂੰ 21 ਹਜ਼ਾਰ ਕਰੋੜ ਰੁਪਏ ਦੇਣ ਦੇ ਕੀਤੇ ਦਾਅਵੇ ਹਵਾ ਹੋਏ ਹਨ ਤੇ ਬੈਂਕਾਂ ‘ਚ ਕੋਈ ਪੈਸਾ ਨਹੀਂ ਪਹੁੰਚਿਆ, ਉਥੇ ਕਿਸਾਨ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜੀਆਂ ਬੈਂਕਾਂ ‘ਚ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਲੋੜਾਂ ਲਈ ਘਰ ‘ਚ ਰੱਖੇ ਪੈਸੇ ਸਹਿਕਾਰੀ ਬੈਂਕਾਂ ‘ਚ ਨਾ ਬਦਲੇ ਜਾਣ ਕਰਕੇ ਲੋਕ ਆਪਣੇ ਸਹਿਕਾਰੀ ਬੈਂਕ, ਜਿਨ੍ਹਾਂ ਦੇ ਉਹ ਗਾਹਕ ਸਨ, ਉਨ੍ਹਾਂ ਨੂੰ ਛੱਡ ਕੇ ਦੂਜੀਆਂ ਬੈਂਕਾਂ ‘ਚ ਭਟਕ ਰਹੇ ਹਨ ਤੇ ਇਸ ਸਾਲ ਉਨ੍ਹਾਂ ਦੀਆਂ ਨਾ ਤਾਂ ਲਿਮਟਾਂ ਪੂਰੀਆਂ ਹੋ ਸਕਣਗੀਆਂ ਅਤੇ ਨਾ ਹੀ ਕਿਸਾਨ ਹੁਣ ਬਿਜਾਈ ਤੇ ਘਰਾਂ ‘ਚ ਵਿਆਹਾਂ ਵਰਗੇ ਖਰਚੇ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਸਹਿਕਾਰ ਖੇਤਰ ‘ਤੇ ਲੱਗੇ ਪਾਬੰਦੀ ਤੇ ਕਿਸਾਨਾਂ ਨੂੰ ਵੱਜੀ ਸੱਟ ਕਾਰਨ ਕਿਸਾਨ ਅਗਲੇ ਇਕ ਸਾਲ ਤੱਕ ਵੀ ਪੈਰਾਂ ਸਿਰ ਨਹੀਂ ਹੋ ਸਕਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.