ਸਟਾਫ ਰਿਪੋਰਟਰ, ਫਾਜ਼ਿਲਕਾ : ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਪਿੰਡ ਫਲੀਆਂ ਵਾਲਾ (ਚੱਕ ਅਰਾਈਂਆ ਵਾਲਾ), ਪਿੰਡ ਲਮੋਚਰ ਖੁਰਦ ਅਤੇ ਚੱਕ ਸਰਕਾਰ ਮੁਹਜੀ ਪ੍ਰਭਾਤ ਸਿੰਘ ਵਾਲਾ, ਪਿੰਡ ਚੱਕ ਮੌਜ਼ਦੀਨ ਵਾਲਾ, ਚੱਕ ਰੋੜਾਂ ਵਾਲਾ, ਢਾਬ ਖੁਸ਼ਹਾਲ ਜੋਈਆਂ ਦੇ ਨਾਲ-ਨਾਲ ਹੋਰਨਾਂ ਪਿੰਡਾਂ ਵਿਖੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਗੁਰਪ੍ਰਰੀਤ ਸਿੰਘ ਏ.ਡੀ.ਓ, ਕਮਲਪ੍ਰਰੀਤ ਸਿੰਘ ਏ.ਟੀ.ਐਮ. , ਅਮਨਦੀਪ ਕੰਬੋਜ, ਅੰਸ਼ੁਲ ਬਾਂਸਲ ਏ.ਟੀ.ਐਮ. ਵਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕ ਕੀਤਾ ਅਤੇ ਓਹਨਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਹੀ ਜਜਬ ਕਰਨ ਦੇ ਵੱਖ ਵੱਖ ਤਰੀਕੇ ਵੀ ਦੱਸੇ ਅਤੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ ਵੱਖ ਸੰਦਾਂ ਦੀ ਵਰਤੋਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਪਰਾਲੀ ਨੂੰ ਨਾ ਸਾੜ ਕੇ ਮਿੱਟੀ ਵਿੱਚ ਹੀ ਜਜਬ ਕਰਨ ਨਾਲ ਜ਼ਮੀਨ ਹੋਰ ਵੀ ਉਪਜਾਊ ਹੁੰਦੀ ਹੈ। ਇਸ ਤੋਂ ਇਲਾਵਾ ਸਕੂਲਾਂ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਉਹ ਆਪਣੇ ਘਰ ਜਾ ਕੇ ਆਪਣੀ ਸਮਾਜ ਤੇ ਸੁਸਾਇਟੀ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰਵਾਉਣ ਵਿਚ ਆਪਣਾ ਯੋਗਦਾਨ ਦੇਣ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਵੱਲੋਂ ਸਰਕਾਰੀ ਹਾਈ ਮੌਜੂਮ ਸਹੁੰ ਚੁਕਾਈ, ਬੂਰਵਾਲਾ, ਚੱਕੇ ਸਿੰਘੇਵਾਲਾ, ਜਲਾਲਾਬਾਦ ਤੋਂ ਇਲਾਵਾ ਹੋਰ ਸਕੂਲਾਂ ਵਿਚ ਲਗਾਤਾਰ ਪਰਾਲੀ ਦੀ ਸਾਂਭ-ਸੰਭਾਲ ਦੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।