ਸਟਾਫ ਰਿਪੋਰਟਰ, ਖੰਨਾ : ਏਐੱਸ ਕਾਲਜ ਖੰਨਾ ਦੇ ਐੱਨਐੱਸਐੱਸ ਪਾਰਕ ਲਈ ਕਾਲਜ ਸਟਾਫ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਆਧੁਨਿਕ ਤਰਜ਼ ‘ਤੇ ਉਸਾਰੀ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਕਾਰਜ ਦਾ ਨੀਂਹ ਪੱਥਰ ਕਾਲਜ ਕਮੇਟੀ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਤੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਦੱਸਿਆ ਇਸ ਕਾਰਜ ਲਈ ਐੱਮਪੀ ਡਾ. ਅਮਰ ਸਿੰਘ ਵੱਲੋਂ ਆਪਣੇ ਐੱਮਪੀ ਲੈਂਡ ਫੰਡ ‘ਚੋਂ 7.50 ਲੱਖ ਰੁਪਏ ਦੀ ਗ੍ਾਂਟ ਜਾਰੀ ਕੀਤੀ ਸੀ, ਜਿਸ ਤਹਿਤ ਪਾਰਕ ਲਈ ਉਸਾਰੀ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਇਸ ਗ੍ਾਂਟ ਲਈ ਐੱਮਪੀ ਡਾ. ਅਮਰ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਕਾਲਜ ਕਮੇਟੀ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਮੀਤ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਤੇਜਿੰਦਰ ਸ਼ਰਮਾ, ਸੰਜੀਵ ਕੁਮਾਰ ਸਾਹਨੇਵਾਲੀਆ, ਐਡ. ਅਮਿਤ ਵਰਮਾ, ਐਡ. ਸੁਮਿਤ ਲੂਥਰਾ, ਨਵਦੀਪ ਸ਼ਰਮਾ, ਦਿਨੇਸ਼ ਕੁਮਾਰ ਸ਼ਰਮਾ, ਪਿੰ੍ਸੀਪਲ ਕੇਕੇ ਸ਼ਰਮਾ ਆਦਿ ਹਾਜ਼ਰ ਸਨ।



