ਉਹ ਮਾਲਵੇ ਦੇ ਇੱਕ ਮਸ਼ਹੂਰ ਪਿੰਡ ਦਾ ਪ੍ਰਸਿੱਧ ਨੰਬਰਦਾਰ ਸੀ। ਖਾਨਦਾਨੀ ਅਮੀਰ ਅਤੇ ਜਵਾਨੀ ‘ਚ ਸਿਰਕੱਢ ਪਹਿਲਵਾਨ ਰਿਹਾ ਸੀ। ਦਾਰਾ ਸਿੰਘ ਤੇ ਹੋਰ ਕਈ ਨਾਮੀ ਪਹਿਲਵਾਨ ਉਸ ਦੇ ਗੂੜ੍ਹੇ ਮਿੱਤਰ ਸਨ, ਗਰੀਬਾਂ ਦਾ ਮਸੀਹਾ ਹੋਣ ਕਾਰਨ ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸਨ। ਨੇੜੇ ਦੇ ਪਿੰਡਾਂ ‘ਚ ਉਸ ਦੀ ਏਨੀ ਚੜ੍ਹਤ ਸੀ। ਉਸ ਦੇ ਲੰਘਣ ‘ਤੇ ਲੋਕ ਖੜ੍ਹ ਜਾਂਦੇ ਸਨ ਤੇ ਫਤਹਿ ਬੁਲਾਉਣ ਲਈ ਉਤਾਵਲੇ ਹੋ ਜਾਂਦੇ ਸਨ। ਉਸ ਦੇ ਰੋਹਬ, ਸੁਡੋਲ ਸਰੀਰ ਤੇ ਦਰਿਆਦਿਲੀ ਦੀ ਲੋਕ ਮਿਸਾਲ ਦਿੰਦੇ ਸਨ। ਉਸ ਦੇ ਤਿੰਨੇ ਪੁੱਤਰ ਤੇ ਨੂੰਹਾਂ ਉ¤ਚ ਅਹੁਦਿਆਂ ‘ਤੇ ਬਿਰਾਜਮਾਨ ਸਨ ਜੋ ਉਸ ਦੀ ਮਿਹਨਤ ਲਗਨ ਦਾ ਨਤੀਜਾ ਸੀ। ਉਸ ਦੀ ਪਤਨੀ ਜਵਾਨੀ ‘ਚ ਹੀ ਸਦੀਵੀ ਵਿਛੋੜਾ ਦੇ ਗਈ ਸੀ ਪਰ ਉਸ ਨੇ ਇਹ ਸੋਚ ਕੇ ਦੂਜਾ ਵਿਆਹ ਨਾ ਕਰਵਾਇਆ ਕਿ ਕੋਈ ਹੋਰ ਇਨ੍ਹਾਂ ਨੂੰ ਅਪਣਾਵੇਗੀ ਜਾਂ ਨਹੀ। ਬੱਚਿਆਂ ਦੀ ਖੁਸ਼ੀ ਲਈ ਆਪਣੇ ਅਰਮਾਨਾਂ ਦਾ ਗਲਾ ਰੇਤ ਦਿੱਤਾ। ਉਂਝ ਉਸ ਦੇ ਘਰ ਕਿਹੜਾ ਕੋਈ ਕਮੀ ਸੀ ਪਰ ਫਿਰ ਵੀ। ਸੋਚਦਾ ਸੀ ਕਿ ਬੱਚਿਆਂ ਨੂੰ ਕਾਬਿਲ ਇਨਸਾਨ ਬਣਾ ਦੇਵਾਂ ਤਾਂ ਜੋ ਇਨ੍ਹਾਂ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਬੱਚਿਆਂ ਦੀ ਨਿੱਕੀ ਤੋਂ ਨਿੱਕੀ ਲੋੜ ਪੂਰੀ ਕਰਕੇ ਉਹ ਬਹੁਤ ਖੁਸ਼ ਹੁੰਦਾ ਤੇ ਆਪ-ਮੁਹਾਰੇ ਆਪਣੀ ਪ੍ਰਲੋਕ ਵਾਸੀ ਪਤਨੀ ਨੂੰ ਪੁੱਛਦਾ ਕਿਉਂ ਖੁਸ਼ ਤਾਂ ਹੈ ਦੇਖ ਲੈ ਤੇਰੇ ਜਵਾਕਾਂ ਦੀ ਦੇਖਭਾਲ ‘ਚ ਕਿੰਨਾ ਰੁੱਝ ਗਿਆ ਹਾਂ ਰੱਬ ਤਾਂ ਕੀ ਹੁਣ ਤਾਂ ਤੇਰਾ ਵੀ ਚੇਤਾ ਭੁੱਲ ਜਾਂਦਾ। ਸਮਂੇ ਦਾ ਪਹੀਆ ਚੱਲਦਾ ਜਾ ਰਿਹਾ ਸੀ ਜੋ ਨਿਰੰਤਰ ਬਦਲਾਅ ਵੱਧ ਰਿਹਾ ਸੀ। ਹੁਣ ਉਸ ਦੀ ਜਵਾਨੀ ਦੇ ਦਿਨ ਲੱਦ ਚੁੱਕੇ ਸਨ ਅਤੇ ਬੁਢਾਪੇ ਨੇ ਦਸਤਕ ਦੇ ਦਿੱਤੀ ਸੀ। ਪਹਿਲਾਂ ਦੀ ਤਰ੍ਹਾਂ ਹੁਣ ਘਰ ਵਿੱਚ ਉਸ ਦਾ ਰੋਹਬ ਨਹੀਂ ਸੀ ਰਿਹਾ ਤੇ ਕੋਈ ਪੁੱਛਗਿੱਛ ਵੀ ਨਹੀਂ ਸੀ। ਆਪਣੇ ਹੱਥੀਂ ਬਣਾਈ ਐਡੀ ਵੱਡੀ ਕੋਠੀ ਵਿੱਚ ਉਸ ਲਈ ਕੋਈ ਜਗ੍ਹਾ ਨਹੀਂ ਸੀ, ਪੁਰਾਣੇ ਘਰ ਦੀ ਰਾਹ ਵਾਲੀ ਬੈਠਕ ਵਿੱਚ ਉਸ ਦਾ ਬਸੇਰਾ ਸੀ। ਉਸ ਦੀ ਖੁਸ਼ੀ ਗਮੀ ਦਾ ਪਰਿਵਾਰ ‘ਚੋਂ ਕਿਸੇ ਨੂੰ ਵੀ ਧਿਆਨ ਨਹੀਂ ਸੀ। ਪਾਣੀ ਮੰਗਦਿਆਂ ਉਸ ਦਾ ਸੰਘ ਸੁੱਕ ਜਾਂਦਾ ਪਰ ਕੋਈ ਪਾਣੀ ਲੈ ਕੇ ਨਹੀ ਅੱਪੜਦਾ ਸੀ। ਬੁੱਢੇ ਬੈਲ ਦੀ ਤਰਾਂ ਹਾਰਿਆ ਹੋਇਆ ਮਹਿਸੂਸ ਕਰਦਾ ਜੋ ਸਾਰੀ ਉਮਰ ਕਿਸੇ ਹੋਰ ਲਈ ਕਮਾਉਂਦਾ ਰਿਹਾ ਹੋਵੇ। ਖਾਣਾ ਸਮਂੇ ਸਿਰ ਨਾ ਪਹੁੰਚਣ ਕਰਕੇ ਉਹ ਦੁਖੀ ਹੋ ਉ¤ਠਦਾ ਕਿਉਂਕਿ ਪਹਿਲਵਾਨ ਹੋਣ ਕਾਰਨ ਉਹ ਖਾਣ-ਪੀਣ ਦਾ ਸ਼ੌਕੀਨ ਸੀ। ਅਕਸਰ ਹੀ ਰੱਬ ਨੂੰ ਉਲਾਂਭਾ ਦਿੰਦਾ ਹੋਇਆ ਉਹ ਕਹਿੰਦਾ ਕਿੰਨਾ ਚੰਗਾ ਹੁੰਦਾ ਜੇ ਤੂੰ ਤਿੰਨ ਪੁੱਤਾਂ ਦੀ ਥਾਂ ਮੈਨੂੰ ਤਿੰਨ ਧੀਆਂ ਦੇ ਦਿੰਦਾ। ਆਪਣੀ ਅਣਜੰਮੀ ਧੀ ਨੂੰ ਰੋਜ਼ ਯਾਦ ਕਰਦਾ ਜੇ ਅੱਜ ਉਹ ਜੱਗ ਤੇ ਹੁੰਦੀ ਤਾਂ ਉਸ ਨੂੰ ਇੰਝ ਕਦੇ ਵੀ ਰੁਲਣ ਨਾ ਦਿੰਦੀ। ਉਸ ਦਰਦਨਾਕ ਹਾਦਸੇ ਦੀ ਚੀਸ ਨੇ ਜ਼ਿੰਦਗੀ ਭਰ ਉਸ ਨੂੰ ਅਧਮੋਇਆ ਕਰ ਰੱਖਿਆ ਸੀ ਪਰ ਫਿਰ ਵੀ ਉਹ ਜਿੰਦਾਦਿਲੀ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ, ਪਰ ਹੁਣ ਸਮਂੇ ਦੀ ਕਰਵਟ ਨੇ ਉਸ ਜ਼ਖਮ ਨੂੰ ਹਰਾ ਕਰ ਦਿੱਤਾ ਸੀ। ਉਹ ਦਿਨ ਉਸ ਨੂੰ ਅੱਜ ਵੀ ਯਾਦ ਹੈ ਉਸ ਦੇ ਸਭ ਤੋਂ ਛੋਟੇ ਪੁੱਤਰ ਨੂੰ ਸੜਕ ‘ਤੇ ਇੱਕ ਵਾਹਨ ਦੀ ਚਪੇਟ ਤੋਂ ਬਚਾਉਂਦੇ ਸਮਂੇ ਉਸ ਦੀ ਗਰਭਵਤੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਮੁੰਡੇ ਨੂੰ ਫੁੱਲ ਦੀ ਵੀ ਨਹੀਂ ਲੱਗੀ ਸੀ ਪਰ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਸ਼ਹਿਰ ਦੇ ਸਭ ਤਂੋ ਵਧੀਆ ਹਸਪਤਾਲ ਵਿੱਚ ਵੱਡੇ-ਵੱਡੇ ਡਾਕਟਰ ਉਸ ਦਾ ਇਲਾਜ ਕਰ ਰਹੇ ਸਨ ਪਰ ਬਦਕਿਸਮਤੀ, ਨਵਜੰਮੀ ਬੱਚੀ ਤੇ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੀ। ਆਪਣੇ ਆਪ ਨੂੰ ਹਰ ਵਕਤ ਕੋਸਦਾ ਕਿ ਪਤਾ ਨਹੀਂ ਮੇਰੀ ਪਰਵਰਿਸ਼ ‘ਚ ਕੀ ਕਮੀ ਰਹਿ ਗਈ ਸੀ ਜੋ ਇਹ ਮੇਰੀ ਬਾਤ ਨਹੀਂ ਪੁੱਛਦੇ। ਇਹ ਅਲਾਪ ਉਹ ਸਾਰਾ ਦਿਨ ਅਲਾਪਦਾ ਸੀ। ਗਲੀ ‘ਚੋਂ ਲੰਘਦੇ ਲੋਕ ਉਸ ਦੀ ਹਾਲਤ ਦੇਖ ਕੇ ਦੁੱਖੀ ਹੁੰਦੇ ਅਤੇ ਸੋਚਦੇ ਕਿ ਇਹੀ ਉਹੀ ਨੰਬਰਦਾਰ ਹੈ, ਜਿਸ ਦੀ ਚੜ੍ਹਾਈ ਦੇਖ ਕੇ ਲੋਕ ਉਸ ਨੂੰ ਸਜਦੇ ਕਰਦੇ ਸਨ। ਲੋਕ ਚਾਹ ਕੇ ਉਸ ਲਈ ਕੁੱਝ ਨਹੀਂ ਕਰ ਸਕਦੇ ਸਨ ਕਿਉਂਕਿ ਉਸ ਦੀ ਔਲਾਦ ਲੋਕਾਂ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਨਹੀ ਦਿੰਦੀ ਸੀ। ਕਈ ਮਹੀਨੇ ਹੋ ਗਏ ਸਨ ਬਸ ਉਹ ਮੰਜੇ ਤੱਕ ਸੀਮਿਤ ਸੀ ਪਹਿਲਾਂ ਤਾਂ ਬਾਹਰ ਘੁੰਮ ਆਉਦਾ ਸੀ। ਵਿਸਾਖੀ ਦਾ ਦਿਨ ਹੋਣ ਕਾਰਨ ਉਸ ਦਾ ਸਾਰਾ ਪਰਿਵਾਰ ਮੇਲੇ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਨੂੰਹ ਨੇ ਗੁਰਦੁਆਰੇ ਲਈ ਪ੍ਰਸ਼ਾਦ ਤਾਂ ਬਣਾਇਆ ਪਰ ਬਾਪੂ ਦੀ ਰੋਟੀ ਬਣਾਉਣੀ ਭੁੱਲ ਗਈ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਹਰੀ ਹਲਵਾਈ ਜੋ ਹਰ ਸਾਲ ਜਲੇਬੀਆਂ ਦੀ ਦੁਕਾਨ ਮੇਲੇ ‘ਚ ਲਗਾਉਦਾ ਹੈ, ਮੇਲੇ ਤੋਂ ਵਾਪਸੀ ਸਮਂੇ ਉਸ ਤਂੋ ਮੇਰੇ ਲਈ ਜਲੇਬੀਆਂ ਜ਼ਰੂਰ ਲੈ ਕੇ ਆਵੇ। ਉਂਝ ਉਸ ਨੇ ਵੀ ਕਦੇ ਵਿਸਾਖੀ ਨਹੀਂ ਛੱਡੀ ਸੀ ਪਰ ਹੁਣ ਉਸ ਦੀ ਹਾਲਤ ਬੜੀ ਮਾੜੀ ਸੀ, ਮੰਜੇ ਤੋਂ ਉ¤ਠਣਾ ਵੀ ਮੁਹਾਲ ਸੀ। ਸਾਰਾ ਦਿਨ ਭੁੱਖਣ ਭਾਣੇ ਜਲੇਬੀਆਂ ਦੀ ਉਡੀਕ ਕਰਦੇ ਬੀਤ ਗਿਆ, ਪਰ ਬਾਪੂ ਲਈ ਜਲੇਬੀਆਂ ਨਾ ਆਈਆਂ। ਆਪਣੇ ਪਰਿਵਾਰ ਦੀ ਇਸ ਹਰਕਤ ਤੋਂ ਉਹ ਬਹੁਤ ਦੁਖੀ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਤਾਂ ਇਨ੍ਹਾਂ ਦੀ ਹਰ ਜਾਇਜ਼ ਨਾਜਾਇਜ਼ ਮੰਗ ਪੂਰੀ ਕਰਦਾ ਰਿਹਾ ਹਾਂ ਪਰ ਇਹ। ਅਕਸਰ ਉਹ ਆਪਣੇ ਪੁੱਤਰਾਂ ਅੱਗੇ ਤਰਲਾ ਪਾਉਂਦਾ ਕਿ ਘੱਟੋ-ਘੱਟ ਉਸ ਨੂੰ ਬਿਰਧ ਆਸ਼ਰਮ ਹੀ ਛੱਡ ਆਉਣ ਤਾਂ ਜੋ ਬਾਕੀ ਬਚੇ ਚਾਰ ਦਿਹਾੜੇ ਸੁੱਖ ਨਾਲ ਕੱਟ ਜਾਣ, ਪਰ ਉਨ੍ਹਾਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ ਸੀ। ਕੁੱਝ ਦਿਨਾਂ ਬਾਅਦ ਉਸ ਦੀ ਹਾਲਤ ਹੋਰ ਵੀ ਵਿਗੜ ਗਈ। ਰਫਾ ਹਾਜ਼ਤ ਵੀ ਬਿਸਤਰੇ ਉ¤ਪਰ ਕਰਦਾ ਸੀ। ਸਾਰਾ ਟੱਬਰ ਉਸ ਤੋਂ ਬਹੁਤ ਦੁਖੀ ਸੀ। ਉਹ ਨੌਕਰ ਦੀ ਇੱਛਾ ਦਾ ਗੁਲਾਮ ਸੀ, ਜੋ ਦਿਖਾਵੇ ਦੀ ਸੇਵਾ ਕਰਦਾ ਸੀ। ਉਸ ਨੂੰ ਨਹਾਏ ਨੂੰ ਕਈ ਦਿਨ ਹੋ ਗਏ ਸਨ ਕਮਰੇ ਵਿੱਚ ਬਦਬੂ ਦਾ ਪਸਾਰ ਹੋ ਗਿਆ ਸੀ। ਕਈ ਵਾਰ ਉਸ ਨੂੰ ਹੀ ਸ਼ੱਕ ਜਿਹਾ ਹੁੰਦਾ ਕਿ ਮੈ ਉਹੀ ਹਾਂ, ਜਿਸ ਦੀ ਸ਼ੁਕੀਨੀ ਦੀਆਂ ਗੱਲਾਂ ਲੋਕ ਕਰਦੇ ਸਨ। ਸਾਂਭ ਸੰਭਾਲ ਦੀ ਅਣਹੋਂਦ ਅਤੇ ਬਿਸਤਰੇ ‘ਤੇ ਪੈਣ ਕਰਕੇ ਉਸ ਦੀ ਪਿੱਠ ਤੇ ਡੂੰਘੇ ਜ਼ਖਮ ਹੋ ਗਏ ਸਨ। ਦਿਨੋਂ-ਦਿਨ ਉਸ ਦੀ ਹਾਲਤ ਵਿਗੜ ਰਹੀ ਸੀ ਜਦ ਲੱਗਣ ਲੱਗਾ ਕਿ ਹੁਣ ਮੌਤ ਨੇੜੇ ਹੈ ਤਾਂ ਲੋਕ ਲਾਜ ਖਾਤਿਰ ਹਸਪਤਾਲ ਲਿਜਾਇਆ ਗਿਆ। ਜਲੇਬੀਆਂ ਖਾਣ ਦਾ ਕੀੜਾ ਅਜੇ ਵੀ ਉਸ ਦੇ ਮਨ ਵਿੱਚ ਸੀ ਕਈ ਦਿਨ ਬਾਅਦ ਆਖਿਰ ਉਹ ਸਾਰੀਆਂ ਇੱਛਾਵਾਂ ਲੈ ਕੇ ਦੁਨੀਆ ਤੋ ਕੂਚ ਕਰ ਗਿਆ। ਕਹਿੰਦੇ ਨੇ ਮਰਨ ਸਮਂੇ ਜੋ ਇੱਛਾ ਪ੍ਰਬਲ ਹੋਵੇ ਆਤਮਾ ਨੂੰ ਉਸ ਚੱਕਰ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ। ਰੱਬ ਦੀ ਕੋਈ ਐਸੀ ਕਰਨੀ ਹੋਈ ਦਸ ਦਿਨਾਂ ਤੱਕ ਉਸ ਦੀ ਆਤਮਾ ਆਜ਼ਾਦ ਸੀ, ਆਪਣੇ ਪ੍ਰਤੀ ਹੁੰਦੀਆਂ ਰਸਮਾਂ ਦੇਖ ਸਕਦੀ ਸੀ। ਉਹ ਇਹ ਦੇਖ ਕੇ ਹੈਰਾਨ ਸੀ, ਉਸ ਨੂੰ ਕਿੰਨੇ ਦਿਨਾਂ ਤੋਂ ਨੁਹਾਇਆ ਨਹੀਂ ਗਿਆ ਸੀ, ਪਰ ਅੱਜ ਮਹਿੰਗੀਆਂ ਸਾਬਣਾਂ, ਤੇਲ, ਇਤਰ ਆਦਿ ਉਸ ਦੇ ਮ੍ਰਿਤ ਸਰੀਰ ਉ¤ਪਰ ਲਗਾਏ ਜਾ ਰਹੇ ਸਨ। ਪਾਟੇ ਕੰਬਲ ਨਾਲ ਉਸ ਨੇ ਆਪਣਾ ਪਿਛਲਾ ਸਮਾਂ ਕੱਢਿਆ ਸੀ, ਅੱਜ ਕੀਮਤੀ ਦੁਸ਼ਾਲਿਆਂ ਵਿੱਚ ਉਸ ਨੂੰ ਲਪੇਟਿਆ ਗਿਆ ਸੀ। ਉਸ ਦੇ ਪੁੱਤਰ ਨੂੰਹਾਂ, ਪੋਤੇ ਪੋਤੀਆਂ ਜੋ ਉਸ ਦੇ ਨੇੜੇ ਨਹੀਂ ਫਟਕਦੇ ਸਨ, ਅੱਜ ਉਸ ਨੂੰ ਚਿੰਬੜ-ਚਿੰਬੜ ਕੇ ਰੋ ਰਹੇ ਸਨ। ਇਨ੍ਹਾਂ ਸਾਰਿਆਂ ਦੇ ਮਗਰਮੱਛ ਦੇ ਹੰਝੂ ਦੇਖ ਕੇ ਉਹ ਮੁਸਕਰਾ ਰਿਹਾ ਸੀ। ਉਸ ਦੇ ਅੰਤਿਮ ਸੰਸਕਾਰ ਲਈ ਸਾਰੇ ਵਿਆਕੁਲ ਸਨ ਤਾਂ ਜੋ ਇਸ ਝੰਜਟ ਤੋਂ ਜਲਦੀ ਛੁਟਕਾਰਾ ਮਿਲੇ, ਰਾਤ ਹੋਣ ਦਾ ਫਿਕਰ ਸਭ ਨੂੰ ਸਤਾ ਰਿਹਾ ਸੀ। ਸਿਖਰ ਦੁਪਹਿਰੇ ਹੀ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਦੇਸੀ ਘੀ ਉਸ ਦੇ ਮੂੰਹ ਵਿੱਚ ਪਾਇਆ ਗਿਆ। ਰੋਜ਼ਾਨਾ ਲੋਕ ਉਸ ਦੇ ਘਰ ਅਫਸੋਸ ਕਰਨ ਆਉਂਦੇ, ਆਪਣੇ ਪਰਿਵਾਰ ਦੀ ਬਾਕਮਾਲ ਅਦਾਕਾਰੀ ‘ਤੇ ਉਹ ਮੁਸਕ੍ਰਾ ਛੱਡਦਾ। ਇਸ ਤਰ੍ਹਾਂ 9 ਦਿਨ ਬੀਤ ਗਏ ਤੇ ਉਸ ਦੇ ਨਮਿਤ ਰੱਖੇ ਪਾਠ ਦੇ ਭੋਗ ਦਾ ਦਿਨ ਆ ਗਿਆ। ਸਾਰਾ ਪ੍ਰੋਗਰਾਮ ਪੈਲੇਸ ਵਿੱਚ ਕੀਤਾ ਗਿਆ। ਉਸ ਦੇ ਪੁੱਤਰਾਂ ਨੇ ਉਸ ਨੂੰ ਵੱਡਾ ਕਰਨ ਲਈ ਕਈ ਪ੍ਰਕਾਰ ਦੇ ਪਕਵਾਨ ਲੋਕਾਂ ਲਈ ਪਰੋਸੇ ਅਤੇ ਖਾਸ ਕਰਕੇ ਲੋਕ ਜਲੇਬੀਆਂ ਦਾ ਮਜਾ ਲੈ ਰਹੇ ਸਨ। ਸਭ ਦੇ ਚਿਹਰੇ ਖਿੜ੍ਹੇ ਹੋਏ ਸਨ। ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਦਾ ਵਡੇਰਾ ਹੁਣ ਨਹੀ ਰਿਹਾ। ਇੱਥੇ ਤਾਂ ਵਿਆਹ ਵਰਗੀ ਖੁਸ਼ੀ ਛਾਈ ਹੋਈ ਸੀ। ਜਲੇਬੀਆਂ ਦੇਖ ਕੇ ਉਸ ਦਾ ਵੀ ਦਿਲ ਲਲਚਾ ਉ¤ਠਿਆ ਪਰ ਹੁਣ ਉਹ ਸਿਰਫ ਇੱਕ ਹਵਾ ਦਾ ਬੁੱਲਾ ਸੀ। ਸਾਰੇ ਲੋਕ ਖਾ ਪੀ ਰਹੇ ਸਨ ਤੇ ਉਸ ਦੇ ਪੁੱਤਰਾਂ ਦੀ ਵਡਿਆਈ ਕਰਦੇ ਨਹੀ ਥੱਕਦੇ ਸਨ ਕਿ ਔਲਾਦ ਤਾਂ ਅਜਿਹੀ ਹੁੰਦੀ ਹੈ ਜੋ ਮਾਪਿਆਂ ਨੂੰ ਮਰਨ ਤੋਂ ਬਾਅਦ ਵੱਡਾ ਕਰਦੀ ਹੈ। ਇਹ ਸਭ ਸੁਣ ਕੇ ਉਸ ਦੀਆਂ ਭੁੱਬਾਂ ਨਿੱਕਲ ਪਈਆਂ ਕਿ ਲੋਕੋ! ਤੁਹਾਨੂੰ ਕੌਣ ਦੱਸੇ ਇਹ ਔਲਾਦ ਕਿਸ ਤਰ੍ਹਾਂ ਦੀ ਹੈ ਜਿਸ ਨੇ ਬੁੱਢੇ ਬਾਪ ਦੀ ਕੋਈ ਸਾਂਭ ਸੰਭਾਲ ਨਹੀ ਕੀਤੀ। ਭੁੱਖਣ ਭਾਣੇ ਦਿਨ ਕੱਟੇ ਨੇ ਮੈਂ ਤੇ ਜਲੇਬੀਆਂ ਖਾਣ ਦੀ ਇੱਛਾ ਵੀ ਪੂਰੀ ਨਹੀਂ ਕੀਤੀ ਪਰ ਅੱਜ ਸਮਾਜ ‘ਚ ਨੱਕ ਰੱਖਣ ਲਈ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਜਲੇਬੀਆਂ ਪਰੋਸੀਆਂ। ਰੋਟੀ ਨਹੀਂ ਸੀ ਬੁੱਢੇ ਬਾਪ ਲਈ ਪਰ ਲੋਕਾਂ ਨੇ ਖਾ ਖਾ ਕੇ ਕੁੱਖਾਂ ਕੱਢ ਲਈਆਂ ਸਨ। ਉਹ ਅਜੇ ਵੀ ਜਲੇਬੀਆਂ ਦੀ ਉਧੇੜਬੁਣ ਵਿੱਚ ਉਲਝਿਆ ਹੋਇਆ ਸੀ ਕਿ ਰੱਬ ਦਾ ਸੱਦਾ ਆ ਗਿਆ ਤੇ ਰੂਹ ਪ੍ਰਮਾਤਮਾ ਵਿੱਚ ਲੀਨ ਹੋ ਗਈ, ਸਿਰਫ ਛੱਡ ਗਈ ਜਲੇਬੀਆਂ ਦੇ ਰੂਪ ਵਿੱਚ ਇੱਕ ਸੰਦੇਸ਼। -ਗੁਰਤੇਜ ਸਿੰਘ
ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ
ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ