Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Stories

ਮਿੰਨੀ ਕਹਾਣੀ – ਮਾਂ, ਮਾਸੀ, ਆਂਟੀ

By Admin Published 2 min read

ਰੇਡੀਓ ਸਟੇਸ਼ਨ ਦੇ ਪੰਜਾਬੀ ਵਿਭਾਗ ਦੇ ਨਵੇਂ ਪ੍ਰੋਡਿਊਸਰ ਨੇ ਲੇਖਕ ਤੇ ਕਵੀ ਨੂੰ ਅਣਗੌਲਿਆ ਕਰ ਛੱਡਿਆ ਸੀ। ਕਵੀ ਨੇ ਵੀ ਕੋਈ ਬਹੁਤਾ ਧਿਆਨ ਨਹੀਂ ਸੀ ਦਿੱਤਾ ਪਰ ਉਹਦੇ ਸਰੋਤੇ ਉਸ ਦੀ ਰੇਡੀਓ ਤੋਂ ਲੰਮੀ ਗ਼ੈਰ-ਹਾਜ਼ਰੀ ਬਾਰੇ ਅਕਸਰ ਪੁੱਛਦੇ ਰਹਿੰਦੇ ਸਨ। ਉੱਤਰ ਵਿਚ ਉਹ ਇਹੋ ਕਹਿੰਦਾ, ‘ਨਵੇਂ ਪ੍ਰਬੰਧਕ ਨੂੰ ਅਜੇ ਜਾਣ-ਪਛਾਣ ਦਾ ਮੌਕਾ ਦੇਣਾ ਚਾਹੀਦਾ ਹੈ।’

ਤਿੰਨ ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਿਆ ਸੀ। ਉਸ ਨੂੰ ਰੇਡੀਓ ਤੋਂ ਕਦੇ ਵੀ ਕਿਸੇ ਪ੍ਰੋਗਰਾਮ ਵਿਚ ਕੋਈ ਸੱਦਾ-ਪੱਤਰ ਨਹੀਂ ਸੀ ਮਿਲਿਆ। ਇਕ ਦਿਨ ਉਸ ਨੂੰ ਅਚਾਨਕ ਹੀ ਉਰਦੂ ਪ੍ਰੋਗਰਾਮ ਵਾਲੇ ਕਿਸੇ ਪ੍ਰੋਡਿਊਸਰ ਨੇ ਉਰਦੂ ਅਫਸਾਨਾ ਕਹਿਣ ਲਈ ਬੁਲਾ ਲਿਆ ਸੀ। ਪਹਿਲਾਂ ਤਾਂ ਉਸ ਨੂੰ ਹੈਰਾਨੀ ਹੋਈ ਪਰ ਉਹਨੇ ਸੱਦਾ-ਪੱਤਰ ਦੀ ਪ੍ਰਵਾਨਗੀ ਭੇਜ ਦਿੱਤੀ ਸੀ।

ਰਿਕਾਰਡਿੰਗ ਵਾਲੇ ਦਿਨ ਜਦੋਂ ਉਹ ਸਟੂਡੀਓ ਵਿਚ ਰਿਕਾਰਡਿੰਗ ਕਰਾਉਣ ਲਈ ਪੁੱਜਿਆ ਤਾਂ ਰਿਕਾਰਡਿੰਗ ਵਾਲੀ ਮਹਿਲਾ ਸਹਾਇਕ ਨੇ ਪੁੱਛ ਹੀ ਲਿਆ, ‘ਸਰ, ਤੁਸੀਂ ਤਾਂ ਪੰਜਾਬੀ ਦੇ ਵਧੀਆ ਕਵੀ ਹੋ ਤੇ ਤੁਹਾਡੇ ਤਰੰਨਮ ਨੂੰ ਵੀ ਬਹੁਤ ਸਲਾਹਿਆ ਜਾਂਦਾ ਸੀ, ਅੱਜ ਏਧਰ ਕਿਵੇਂ?’

‘ਮੈਂ ਉਰਦੂ, ਹਿੰਦੀ ਵਿਚ ਵੀ ਲਿਖਦਾ ਹਾਂ… ਅਫ਼ਸਾਨਾ ਕਹਿਣਾ ਮੇਰੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ।’

‘ਪਰ…।’

‘ਪਰ… ਕੀ?’ ਉਰਦੂ ਤੇ ਹਿੰਦੀ ਮੇਰੀਆਂ ਮਾਸੀਆਂ ਹਨ, ਜੇ ਕੋਈ ਮਾਸੀ ਮੈਨੂੰ ਪਿਆਰ ਨਾਲ ਬੁਲਾਵੇ ਤਾਂ ਮੈਨੂੰ ਉਹਦੇ ਪਿਆਰ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਮੈਂ ਕਰ ਰਿਹਾ ਹਾਂ…’, ਉਸ ਦਾ ਉੱਤਰ ਸੀ।

ਕੋਲ ਖੜੋਤੀ ਇਕ ਮਹਿਲਾ ਅਧਿਕਾਰੀ ਨੇ ਲੇਖਕ ਨੂੰ ਅਗਲਾ ਪ੍ਰਸ਼ਨ ਪੁੱਛਿਆ, ‘ਫਿਰ ਇੰਗਲਿਸ਼ ਤੁਹਾਡੀ ਕੀ ਲਗਦੀ ਹੈ।’

‘ਇੰਗਲਿਸ਼ ਮੇਰੀ ਆਂਟੀ ਹੈ…’, ਉਹਦੇ ਉੱਤਰ ਦੇਣ ਵਿਚ ਉਹਦੇ ਇਕ ਸਹਾਇਕ ਨੇ ਹਾਮੀ ਭਰੀ।

ਅਗਲੇ ਹੀ ਪਲ ਉਥੇ ਹਾਸੇ ਦੀ ਇਕ ਫੁਲਝੜੀ ਆਪਣਾ ਰੰਗ ਬਖੇਰ ਰਹੀ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Stories →
Share on WhatsApp