Ad-Time-For-Vacation.png

ਕਸ਼ਮੀਰ ਮੁੱਦੇ ਤੋਂ ਧਿਆਨ ਲਾਂਭੇ ਕਰਨ ਲਈ ਭਾਰਤ ਦੀ ਤੈਅਸ਼ੁਦਾ ਕੋਸ਼ਿਸ: ਪਾਕਿਸਤਾਨ

ਇਸਲਾਮਾਬਾਦ,: ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ਉੜੀ ਹਮਲੇ ਤੋਂ ਬਾਅਦ ‘ਤਿੱਖੇ’ ਅਤੇ ‘ਬੇਬੁਨਿਆਦ’ ਬਿਆਨ ਦੇ ਕੇ ਕਸ਼ਮੀਰ ਵਿਚ ਅਪਣੇ ‘ਅਤਿਵਾਦ ਦੇ ਰਾਜ’ ਨੂੰ ਲੁਕਾਉਣ ਲਈ ਆਲਮੀ ਰਾਏ ਨੂੰ ਗੁਮਰਾਹ ਕਰ ਰਿਹਾ ਹੈ। ਚੇਤੇ ਰਹੇ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਵਿਚ ਫ਼ੌਜ ਦੀ ਬਟਾਲੀਅਨ ਦੇ ਮੁੱਖ ਦਫ਼ਤਰ ‘ਤੇ ਹੋਏ ਹਮਲੇ ਵਿਚ 18 ਜਵਾਨ ਮਾਰੇ ਗਏ ਅਤੇ ਦੋ ਦਰਜਨ ਦੇ ਕਰੀਬ ਜਖਮੀਂ ਹੋਏ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ, ”ਪਾਕਿਸਤਾਨ ਨੇ ਕਲ ਉੜੀ ਵਿਚ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਗ਼ੈਰ-ਫ਼ੌਜੀ ਅਤੇ ਫ਼ੌਜੀ ਲੀਡਰਸ਼ਿਪ ਵਲੋਂ ਆਏ ‘ਤਿੱਖੇ’ ਅਤੇ ‘ਅਸਹਿਣਸ਼ੀਲ’

ਬਿਆਨਾਂ ਨੂੰ ਗੰਭੀਰ ਚਿੰਤਾ ਨਾਲ ਲਿਆ ਹੈ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸੀਨੀਅਰ

ਅਧਿਕਾਰੀਆਂ ਵਲੋਂ ਲਾਏ ਬੇਬੁਨਿਆਦ ਅਤੇ ਗ਼ੈਰ-ਜ਼ਿੰਮੇਵਾਰਾਨਾ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿਤਾ ਹੈ। ਅਜ਼ੀਜ਼ ਨੇ ਕਿਹਾ, ”ਇਹ ਕਸ਼ਮੀਰ ਵਿਚ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਤੇਜ਼ੀ ਨਾਲ ਵਿਗੜੇ ਮਨੁੱਖੀ ਅਤੇ ੍ਰਮਨੁੱਖੀ ਅਧਿਕਾਰਾਂ ਦੀ ਹਾਲਤ ਤੋਂ ਧਿਆਨ ਹਟਾਉਣ ਦੀ ਭਾਰਤ ਦੀ ਤੈਅਸ਼ੁਦਾ ਕੋਸ਼ਿਸ਼ ਹੈ।” ਅਜ਼ੀਜ਼ ਨੇ ਕਿਹਾ ਕਿ ਭਾਰਤ ਦੀਆਂ ਇਨ੍ਹਾਂ ਨੀਤੀਆਂ ਦੇ ਲੰਮੇ ਇਤਿਹਾਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਗਈ ਹੈ ਅਤੇ ਸਰਕਾਰੀ ਦਸਤਿਆਂ ਵਲੋਂ ਔਰਤਾਂ, ਬੱਚਿਆਂ, ਹਸਪਤਾਲਾਂ ਵਿਚ ਪਏ ਜ਼ਖ਼ਮੀ ਮਰੀਜ਼ਾਂ, ਬਜ਼ੁਰਗਾਂ ਆਦਿ ਕਿਸੇ ਨੂੰ ਨਹੀਂ ਬਖ਼ਸ਼ਿਆ ਗਿਆ।

ਜ਼ਿਕਰਯੋਗ ਹੈ ਕਿ ਉੜੀ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ‘ਇਕ ਅਤਿਵਾਦੀ ਦੇਸ਼’ ਹੈ ਅਤੇ ਉਸ ਨੂੰ ਅਲੱਗ-ਥਲੱਗ ਕਰਨਾ ਚਾਹੀਦਾ ਹੈ। ਇਸ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਅਜ਼ੀਜ਼ ਨੇ ਕਿਹਾ ਕਿ ਪੂਰੀ ਜਾਂਚ ਤੋਂ ਬਿਨਾਂ ਹੀ ਪਾਕਿਸਤਾਨ ‘ਤੇ ਦੋਸ਼ ਲਾ ਦੇਣਾ ਨਿੰਦਣਯੋਗ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.