ਪਿਛਲੇ ਸਾਲ ਜਦ ‘ਉੜਤਾ ਪੰਜਾਬ’ ਰਿਲੀਜ਼ ਹੋਈ ਸੀ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਇਸ ਫਿਲਮ ਨੂੰ ਲੈ ਕੇ ਚਰਚਾ ‘ਚ ਰਹਿਣਗੇ ਪਰ ਦਿਲਜੀਤ ਦੋਸਾਂਝ ਨੇ ਸਭ ਨੂੰ ਅਪਣੀ ਜ਼ਬਰਦਸਤ ਪ੍ਰਫੋਰਮੈਨਸ ਨਾਲ ਹੈਰਾਨ ਕਰ ਦਿੱਤਾ ਤੇ ਬੱਲੀਵੁਡ ‘ਚ ਬੇਹੱਦ ਸ਼ਾਨਦਾਰ ਐਂਟਰੀ ਕੀਤੀ। ਦਿਲਜੀਤ ਨੇ ਹਾਲੇ ਸਿਰਫ ਬਾਲੀਵੁਡ ਦੀ ਦੋ ਫਿਲਮਾਂ ਕੀਤੀਆਂ ਹਨ ਪਰ ਉਹ ਆਪਣੇ ਦਮ ਤੇ ਇੰਟਰਨੈਸ਼ਨਲ ਸਟਾਰ ਬਣ ਚੁੱਕੇ ਹਨ।
ਦੋ ਪੰਜਾਬੀ ਕਲਾਕਾਰਾਂ ‘ਚ ਦਿਲਜੀਤ ਇਕ ਇਹੋ ਜਿਹੇ ਕਲਾਕਾਰ ਹਨ, ਜਿਨ੍ਹਾਂ ਦੇ ਾਂੲਬਲਏ ਅਰੲਨੳ ‘ਚ ਹੋਏ ਸਮਾਰੋਹ ਦੀ ਸਾਰੀ ਟਿਕਟਾਂ ਹੱਥੋਂ ਹੱਥ ਵਿਕ ਗਈਆਂ।’ਗੁੱਚੀ ਤੇ ਪਰਾਡਾ’ ਨੂੰ ਢਲ਼ਅੂਂਠ ਕਰਨ ਵਾਲੇ ਦਿਲਜੀਤ ਇਕ ਸਾਧਾਰਣ, ਨਿੱਘੇ ਅਤੇ ਸਾਰਿਆਂ ਦਾ ਸਵਾਗਤ ਕਰਨ ਵਾਲੇ ਕਲਾਕਾਰ ਹਨ। ਪੰਜਾਬ ਦੀ ਸਰਦਾਰੀ ਨੂੰ ਬਾਲੀਵੁੱਡ ਵਿਚ ਵੀ ਕਾਇਮ ਰੱਖਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕਿਸੇ ਕੀਮਤ ਤੇ ਆਪਣੇ ਇਸ ਅਕਸ ਨੂੰ ਨਹੀਂ ਬਦਲ ਸਕਦੇ, ਕਿਉਂ ਕਿ ਪੱਗ ਸਿੱਖਾਂ ਦੀ ਸ਼ਾਨ ਹੈ ਤੇ ਇਹੀ ਉਨ੍ਹਾਂ ਦੀ ਪਛਾਣ ਵੀ ਹੈ ।
ਦਿਲਜੀਤ ਦਾ ਕਹਿਣਾ ਹੈ ਕਿ ਉਹਨਾਂ ਦੇ ਫੈਨਸ ਉਨ੍ਹਾਂ ਦੀ ਜ਼ਿੰਦਗੀ ‘ਚ ਸਪੈਸ਼ਲ ਜਗ੍ਹਾ ਰਖਦੇ ਹਨ ਭਾਵੇਂ ਉਹ ਟਵੀਟਰ ਤੇ ਹੋਣ, ਇੰਸਟਾਗ੍ਰਾਮ ਤੇ ਜਾਂ ਫੇਸਬੁਕ ਤੇ ਉਨ੍ਹਾਂ ਦੇ ਫੈਨਸ ਵਲੋਂ ਹਰ ਸਮੇਂ ਸੁਪੋਰਟ ਕੀਤਾ ਗਿਆ।ਕਈ ਵਾਰ ਉਰੋ ਦਿਲਜੀਤ ਲਈ ਲੜੇ ਵੀ ਤੇ ਖੜ੍ਹੇ ਵੀ ਤੇ ਹੁਣ ਟਰਬਨੈਟਰ ਦਿਲਜੀਤ ਦਾ ਜਾਦੂ ਪੂਰੇ ਦੇਸ਼ ‘ਚ ਬੋਲ ਰਿਹਾ ਹੈ।