ਮਨੁਪਾਲ ਸ਼ਰਮਾ, ਜਲੰਧਰ : ਜਲੰਧਰ-ਫਗਵਾੜਾ ਹਾਈਵੇ ‘ਤੇ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਸਾਹਮਣੇ ਅਤਿ-ਰੁਝੇਵੇਂ ਵਾਲੇ ਜਲੰਧਰ-ਦਿੱਲੀ ਰੇਲ ਲਾਈਨ ‘ਤੇ ਸਥਿਤ ਰੇਲਵੇ ਓਵਰਬਿ੍ਜ ਦੇ ਦੋਵੇਂ ਪਾਸੇ ਦੋ-ਦੋ ਲੇਨ ਦਾ ਵਾਧੂ ਓਵਰਬਿ੍ਜ ਬਣਾਏ ਜਾਣ ਦੀ ਪ੍ਰਕਿਰਿਆ ਚਾਲੂ ਕਰ ਦਿੱਤੀ ਗਈ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਰੇਲਵੇ ਓਵਰਬਿ੍ਜ ਦਾ ਨਿਰਮਾਣ ਨਿੱਜੀ ਕੰਪਨੀ ਦੇ ਹੱਥ ‘ਚ ਦਿੱਤਾ ਗਿਆ ਹੈ, ਜਿਸ ਨੇ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਨਿਰਮਾਣ ਵਾਲੀ ਥਾਂ ਦੀ ਸਾਫ਼-ਸਫ਼ਾਈ ਕਰਵਾ ਦਿੱਤੀ ਗਈ ਹੈ। ਮੌਜੂਦਾ ਸਮੇਂ ‘ਚ ਸਿਰਫ ਚਾਰ ਲੇਨ ਹਨ ਤੇ ਘੁੰਮਾਅਦਾਰ ਹੋਣ ਦੀ ਵਜ੍ਹਾ ਨਾਲ ਏਸ਼ੀਆ ਦੇ ਭੀੜ-ਭੜੱਕੇ ਵਾਲੇ ਹਾਈਵੇਜ਼ ‘ਚ ਸ਼ੁਮਾਰ ਜਲੰਧਰ-ਪਾਣੀਪਤ ਸਿਕਸ ਲੇਨ ਹਾਈਵੇ ਤੋਂ ਲੰਘਣ ਵਾਲੀ ਆਵਾਜਾਈ ਲਈ ਛੋਟਾ ਪੈ ਰਹੇ ਹਨ। ਨਿਰਮਾਣ ਲਈ ਮੌਕੇ ‘ਤੇ ਪਾਣੀ ਤੇ ਬਿਜਲੀ ਦੀ ਜ਼ਰੂਰਤ ਨੂੰ ਦੇਖਦਿਆਂ ਕੰਪਨੀ ਵੱਲੋਂ ਬਾਕਾਇਆ ਤੌਰ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਪਾਣੀ ਦੇ ਕੁਨੈਕਸ਼ਨ ਲਈ ਬਿਨੈ ਵੀ ਕਰ ਦਿੱਤਾ ਗਿਆ ਹੈ।

ਹਾਈਵੇ ਦੇ ਦੋਵੇਂ ਪਾਸੇ ਬਣਾਏ ਜਾਣ ਰਹੇ ਇਸ ਓਵਰਬਿ੍ਜ ਨਿਰਮਾਣ ਦੀ ਖਾਸੀਅਤ ਇਹ ਹੈ ਕਿ ਨਿਰਮਾਣ ਪ੍ਰਕਿਰਿਆ ਦੌਰਾਨ ਆਵਾਜਾਈ ਸੰਚਾਲਨ ਦੇ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ। ਹਾਈਵੇ ‘ਤੇ ਆਵਾਜਾਈ ਨਿਰਵਿਘਨ ਚੱਲਦੀ ਰਹੇਗੀ। ਜਦੋਂ ਦੋਵੇਂ ਪਾਸੇ ਦੋ-ਦੋ ਲੇਨ ਦਾ ਵਾਧੂ ਓਵਰਬਿ੍ਜ ਤਿਆਰ ਹੋ ਜਾਵੇਗਾ ਤਾਂ ਉਸ ਨੂੰ ਮੌਜੂਦਾ ਰੇਲਵੇ ਓਵਰਬਿ੍ਜ ਨਾਲ ਜੋੜ ਦਿੱਤਾ ਜਾਵੇਗਾ। ਨਿਰਮਾਣ ਪੂਰਾ ਹੋਣ ਤੋਂ ਬਾਅਦ ਦੋਵੇਂ ਪਾਸੇ ਆਵਾਜਾਈ ਲਈ ਚਾਰ-ਚਾਰ ਲੇਨ ਉਪਲਬੱਧ ਹੋ ਜਾਣਗੇ। ਇਸ ਰੇਲਵੇ ਓਵਰਬਿ੍ਜ ਦਾ ਨਿਰਮਾਣ ਰਵਾਇਤੀ ਕੰਕ੍ਰੀਟ ਦੀ ਸਲੈਬ ਬਣਾ ਕੇ ਕੀਤਾ ਜਾਵੇਗਾ। ਨਿਰਮਾਣ ਸਾਈਟ ਦੇ ਉਪਰ ਯੂਟੀਲਿਟੀ ਸ਼ਿਫਟਿੰਗ ਦਾ ਜ਼ਿਆਦਾ ਕੰਮ ਨਾ ਹੋਣ ਦੀ ਵਜ੍ਹਾ ਨਾਲ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਓਵਰਬਿ੍ਜ ਦਾ ਨਿਰਮਾਣ ਤੇਜ਼ ਰਫ਼ਤਾਰ ਨਾਲ ਕੀਤਾ ਜਾ ਸਕੇਗਾ। ਫਿਲਹਾਲ ਐੱਨਐੱਚਏਆਈ ਵੱਲੋਂ ਪਾਸ ਕੀਤੇ ਗਏ ਨਿਰਮਾਣ ਲਈ ਤਿਆਰ ਕੀਤੇ ਗਏ ਫਾਈਨਲ ਡਿਜ਼ਾਈਨ ਡਰਾਇੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਐੱਨਐੱਚਏਆਈ ਵੱਲੋਂ ਐੱਲਪੀਯੂ ਰੇਲਵੇ ਓਵਰਬਿ੍ਜ ਤੋਂ ਇਲਾਵਾ ਸੂਰਿਆ ਇਨਕਲੇਵ ਨੇੜੇ ਚਾਰ ਲੇਨ ਦਾ ਵਾਧੂ ਰੇਲਵੇ ਓਵਰਬਿ੍ਜ ਬਣਾਉਣ ਦਾ ਨਿਰਮਾਣ ਕਾਰਜ ਵੀ ਨਿੱਜੀ ਕੰਪਨੀ ਦੇ ਹਵਾਲੇ ਕੀਤਾ ਗਿਆ ਹੈ ਤੇ ਇਥੇ ਵੀ ਨਿਰਮਾਣ ਸ਼ੁਰੂ ਹੋਣ ਲਈ ਸਾਈਟ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਸੂਰਿਆ ਇਨਕਲੇਵ ਕੋਲ ਚਾਰ ਲੇਨ ਦਾ ਵਾਧੂ ਰੇਲਵੇ ਓਵਰਬਿ੍ਜ ਲੱਧੇਵਾਲੀ ਰੇਲਵੇ ਕ੍ਰਾਸਿੰਗ ਦੀ ਤਰਜ਼ ‘ਤੇ ਹੀ ਸਟੀਲ ਦਾ ਬੋਸਟਿ੍ੰਗ ਬਿ੍ਜ ਹੋਵੇਗਾ। ਵਾਧੂ ਰੇਲਵੇ ਓਵਰਬਿ੍ਜ ਦਾ ਨਿਰਮਾਣ ਮੌਜੂਦਾ ਚਾਰ ਲੇਨ ਬਿ੍ਜ ਦੇ ਖੱਬੇ ਪਾਸੇ ਕੀਤਾ ਜਾਵੇਗਾ ਤੇ ਇਸ ਪੁਲ਼ ਦੇ ਨਿਰਮਾਣ ਦੌਰਾਨ ਵੀ ਹਾਈਵੇ ਤੋਂ ਲੰਘਣ ਰਹੀ ਆਵਾਜਾਈ ਦੇ ਸੰਚਾਲਨ ‘ਚ ਕੋਈ ਰੁਕਾਵਟ ਪੈਦਾ ਨਹੀਂ ਹੋਵੇਗੀ।