ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ ਸਮਾਲ ਸਕੇਲ ਇੰਡਸਟਰੀਅਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਟੀਮ ਫੋਕਲ ਪੁਆਇੰਟ ਖੰਨਾ ਵਿਖੇ ਪੁੱਜੀ, ਜਿਸ ‘ਚ ਸਹਾਇਕ ਅਸਟੇਟ ਅਫਸਰ-2 ਟੋਨੀ ਬਾਂਸਲ, ਡੀਿਲੰਗ ਅਸਿਸਟੈਂਟ ਬਲਜਿੰਦਰ ਸਿੰਘ, ਜੇਈਪੀਐੱਸਆਈਈਸੀ ਚਮਨ ਚੌਧਰੀ ਹਾਜ਼ਰ ਸਨ। ਵਿਭਾਗ ਦੀ ਟੀਮ ਨੇ ਫੋਕਲ ਪੁਆਇੰਟ ਖੰਨਾ ਦੇ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਇੰਡਸਟਰੀਅਲ ਫੋਕਲ ਪੁਆਇੰਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸ਼ਰਮਾ ਤੇ ਜਨਰਲ ਸਕੱਤਰ ਵਿਨੋਦ ਗੁਪਤਾ ਨੇ ਪੰਜਾਬ ਸਮਾਲ ਸਕੇਲ ਇੰਡਸਟਰੀਅਲ ਕਾਰਪੋਰੇਸ਼ਨ ਚੰਡੀਗੜ੍ਹ ਤੋਂ ਪਹੁੰਚੀ ਟੀਮ ਦੇ ਅਧਿਕਾਰੀਆਂ ਨੂੰ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਉਨਾਂ੍ਹ ਦੇ ਹੱਲ ਦੀ ਮੰਗ ਕੀਤੀ, ਜਿਸ ‘ਤੇ ਅਧਿਕਾਰੀਆਂ ਨੇ ਉਦਯੋਗਪਤੀਆਂ ਨੂੰ ਉਨਾਂ੍ਹ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਫੋਕਲ ਪੁਆਇੰਟ ਦੇ ਸਨਅਤਕਾਰਾਂ ‘ਚ ਤਰਸੇਮ ਸਿੰਗਲਾ ਕੈਸ਼ੀਅਰ, ਹਰੀਸ਼ ਬਾਂਸਲ, ਧਰਮਪਾਲ ਗੁਪਤਾ, ਦੇਵ ਢੰਡ, ਅਨਿਲ ਕੁਮਾਰ ਬਾਂਸਲ, ਚਰਨ ਦਾਸ, ਰਣਬੀਰ ਖੰਨਾ ਆਦਿ ਹਾਜ਼ਰ ਸਨ।


