Ad-Time-For-Vacation.png

ਇਹ ਵੀ ਵਿਚਾਰਨ ਦੀ ਲੋੜ ਹੈ…

ਜਲਿਆਂ ਵਾਲਾ ਬਾਗ, ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪਣ ਅਤੇ ਪੰਜਾਬੀਆਂ ਦੀ ਕੁਰਬਾਨੀ, ਦੇਸ਼ ਪਿਆਰ ਤੇ ਅਜ਼ਾਦੀ ਦੀ ਤੜਫ ਦਾ ਪ੍ਰਤੀਕ ਹੈ। 1919 ਦੀ ਵਿਸਾਖੀ ਨੂੰ ਇਸ ਸਥਾਨ ਤੇ 329 ਬੇਦੋਸ਼ੇ ਲੋਕਾਂ ਨੂੰ ਅੰਗਰੇਜ਼ ਹਕੂਮਤ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਅਤੇ ਜਲਿਆਂ ਵਾਲਾ ਬਾਗ ਦੇਸ਼ ਦੀ ਆਜ਼ਾਦੀ ਲਈ ਇੱਕ ਮੀਲ ਪੱਥਰ ਬਣ ਗਿਆ। ਅੱਜ ਇੱਥੇ ਸਥਾਪਿਤ ਸ਼ਹੀਦਾਂ ਦੀ ਯਾਦਗਾਰ, ਦੇਸ਼ ਦੇ ਲੋਕਾਂ ਲਈ ਤੀਰਥ ਅਸਥਾਨ ਦਾ ਦਰਜਾ ਰੱਖਦੀ ਹੈ। ਪ੍ਰੰਤੂ 1984 ‘ਚ ਜਲਿਆਂ ਵਾਲੇ ਬਾਗ ਤੋਂ 200 ਕੁ ਗਜ਼ ਦੀ ਵਿੱਥ ਤੇ ਹੀ ਭਾਰਤੀ ਫੌਜ ਨੇ ਸ਼ਹੀਦਾਂ ਦੇ ਸਿਰਤਾਜ, ਜਿਨਾਂ ਨੇ ਜ਼ੁਲਮ ਜਬਰ ਵਿਰੁੱਧ ਸ਼ਾਂਤਮਈ ਸ਼ਹਾਦਤਾਂ ਦੀ ਨੀਂਹ ਰੱਖੀ, ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਈ ਹਜ਼ਾਰਾਂ ਦੀ ਗਿਣਤੀ ‘ਚ ਸਿੱਖ ਸੰਗਤ ਨੂੰ ਗੋਲੀਆਂ ਤੇ ਬੰਬਾਂ ਨਾਲ ਭੁੰਨ ਦਿੱਤਾ ਸੀ, ਸਰਕਾਰੀ ਵਹਿਸ਼ੀਪਣ ਦਾ ਸ਼ਿਕਾਰ ਹੋਈ ਸਿੱਖ ਸੰਗਤ ਦੀ ਯਾਦ ਅਤੇ ਇਸ ਸਰਕਾਰੀ ਵਹਿਸ਼ੀਪਣ ਦੀ ਨਿੰਦਿਆ, ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਕਰਨੀ ਬਣਦੀ ਹੈ ਅਤੇ ਜਲਿਆਂ ਵਾਲੇ ਬਾਗ ‘ਚ ਜਿਹੜੇ ਲੋਕ ਇਸ ਅਸਥਾਨ ਤੇ ਹੋਏ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ, ਉਨਾਂ ਨੂੰ 1984 ਦੇ ਉਸ ਘੱਲੂਘਾਰੇ ਦਾ ਜਿਸ ‘ਚ ਭਾਰਤੀ ਫੌਜ ਨੇ ਹਜ਼ਾਰਾਂ ਬੇਦੋਸ਼ੀਆਂ ਸਿੱਖ ਸੰਗਤਾਂ ਦਾ ਕਤਲੇਆਮ ਕੀਤਾ ਸੀ, ਉਸ ਬਾਰੇ ਵੀ ਮੂੰਹ ਖੋਲਣਾ ਚਾਹੀਦਾ ਹੈ।

ਅੱਤਵਾਦ-ਵੱਖਵਾਦ ਦੇ ਪਰਦੇ ਹੇਠ, ਹਰ ਸਰਕਾਰੀ ਜ਼ੁਲਮ ਨੂੰ ਦਬਾਉਣਾ, ਮਨੁੱਖੀ ਅਧਿਕਾਰਾਂ ਦੀ ਸਿੱਧੋ-ਸਿੱਧੀ ਉਲੰਘਣਾ ਹੈ, ਪ੍ਰੰਤੂ ਜੇ ਅੱਤਵਾਦ ਜਾਂ ਵੱਖਵਾਦ ਦੀ ਆੜ ‘ਚ ਹੋਈ ਸਰਕਾਰੀ ਦਹਿਸ਼ਤ ਬਾਰੇ ਮਨੁੱਖੀ ਅਧਿਕਾਰਾਂ ਦੇ ਰਾਖੇ ਵੀ ਮੂੰਹ ‘ਚ ‘ਘੁੰਗਣੀਆ’ ਪਾ ਲੈਂਦੇ ਹਨ ਤਾਂ ਇਸਨੂੰ ਉਨਾਂ ਦੇ ਦੋਗਲੇਪਣ ਵਜੋਂ ਹੀ ਵੇਖਿਆ ਜਾਵੇਗਾ। ਸਿੱਖੀ ਸਿਧਾਤਾਂ ‘ਚ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ, ਪ੍ਰੰਤੂ ਆਪਣੇ ਹੱਕਾਂ ਦੀ ਰਾਖੀ ਕਰਨੀ ਅਤੇ ਹਰ ਜ਼ੋਰ ਜਬਰ ਦਾ ਮੂੰਹ ਤੋੜਵਾ ਉੱਤਰ ਦੇਣਾ, ਸਿੱਖੀ ਦੇ ਮੁੱਢਲੇ ਸਿਧਾਂਤਾ ‘ਚ ਸ਼ਾਮਲ ਹੈ। ਇਹੋ ਕਾਰਣ ਹੈ ਕਿ ਜਰਵਾਣੀਆਂ ਤੇ ਲੋਟੂ ਧਿਰਾਂ ਨੂੰ ਸਿੱਖੀ ਦੀ ਇਨਕਲਾਬੀ ਵਿਚਾਰਧਾਰਾ ਹਜ਼ਮ ਨਹੀਂ ਹੋ ਰਹੀ ਅਤੇ ਉਨਾਂ ਵੱਲੋਂ ਆਨੇ-ਬਹਾਨੀ ਵਾਰ-ਵਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀਂ ਹੈਰਾਨ ਹਾਂ ਕਿ ਪਿਛਲੇ 31 ਸਾਲ ਦੇ ਲੰਬੇ ਸਮੇਂ ਤੋਂ ਕਿਸੇ ਵੀ ਇਨਸਾਫ਼ ਪਸੰਦ ਧਿਰ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਕੋਹ-ਕੋਹ ਕੇ ਤੂੰਬਾ-ਤੂੰਬਾ ਉਡਾ ਕੇ, ਸ਼ਹੀਦ ਕੀਤੀਆਂ ਗਈਆਂ ਪੰਜ ਹਜ਼ਾਰ ਤੋਂ ਵਧੇਰੇ ਸੰਗਤਾਂ ਦੇ ਕਤਲੇਆਮ ਦੇ ਮਾਮਲੇ ਤੇ ਭਾਰਤ ਸਰਕਾਰ ਤੇ ਭਾਰਤੀ ਫੌਜ ਨੂੰ ਕਟਿਹਰੇ ‘ਚ ਖੜਾ ਕਰਨ ਦਾ ਯਤਨ ਵੀ ਨਹੀਂ ਕੀਤਾ। ਜ਼ੁਲਮ ਤੇ ਦਹਿਸ਼ਤ ਦੇ ਅਰਥ ਵੱਖੋ-ਵੱਖਰੇ ਕਿਉਂ ਹਨ? ਸਰਕਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੀ ਸ਼ਹੀਦੀ ਦਿਹਾੜੇ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਚੁਣੇ ਜਾਣ ਪਿੱਛੇ ਆਖ਼ਰ ਕੀ ਮਜ਼ਬੂਰੀ ਸੀ?

ਹਿੰਦ ਸਰਕਾਰ, ਸਿਰਫ਼ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਇਸ ਲਈ ਵੱਧ ਤੋਂ ਵੱਧ ਜ਼ੁਲਮ ਕਰਨ ਦੀ ਰਣਨੀਤੀ ਅਪਨਾਈ ਗਈ ਸੀ। ਜਿਸ ਤਰਾਂ ਅਸੀਂ ਅੱਜ ਤੱਕ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੱਕੇ ਅੰਕੜੇ ਇਕੱਠੇ ਨਹੀਂ ਕਰ ਸਕੇ ਅਤੇ ਹੁਣ 33 ਵਰਿਆਂ ਬਾਅਦ ਨਵੀਂ ਤੋਂ ਨਵੀਂ ਦੁੱਖਦਾਈ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸੇ ਤਰਾਂ ਦਰਬਾਰ ਸਾਹਿਬ ਕੰਪਲੈਕਸ ‘ਚ ਭਾਰਤੀ ਫੌਜ ਹੱਥੋਂ ਮਾਰੀਆਂ ਗਈਆਂ ਸਿੱਖ ਸੰਗਤਾਂ, ਜਿਹੜੀਆਂ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਈਆਂ ਸਨ, ਦੀ ਪੱਕੀ ਗਿਣਤੀ ਨਾਂ ਤਾਂ ਕੇਂਦਰ ਸਰਕਾਰ ਵੱਲੋਂ, ਨਾਂ ਹੀ ਭਾਰਤੀ ਫੌਜ ਵੱਲੋਂ ਅਤੇ ਨਾਂ ਹੀ ਖੁਦ ਸਿੱਖਾਂ ਵੱਲੋਂ ਅੱਜ ਤੱਕ ਨਸ਼ਰ ਕੀਤੀ ਗਈ ਹੈ। ਹੁਣ ਤੋਂ ਪੌਣੇ ਦੋ ਮਹੀਨੇ ਬਾਅਦ ਉਸ ਕਾਲੇ ਕਾਂਡ ਦੀ 33ਵੀਂ ਵਰੇ ਗੰਢ ਆ ਜਾਣੀ ਹੈ, ਪ੍ਰੰਤੂ ਅਫਸੋਸ ਹੈ ਕਿ ਕੌਮ ਵੱਲੋਂ ਇਸ ਭਿਆਨਕ ਕਤਲੇਆਮ ਦੇ ਦੋਸ਼ੀਆਂ ਨੂੰ ਕਟਿਹਰੇ ‘ਚ ਖੜਾ ਕਰਨ ਵੱਲ ਅੱਜ ਤੱਕ ਕੋਈ ਗੰਭੀਰ ਉਪਰਾਲਾ ਕੀਤਾ ਗਿਆ ਹੈ-ਜਸਪਾਲ ਸਿੰਘ ਪਹਿਰੇਦਾਰ ਲੁਧਿਆਣਾਂ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.