ਐਬਟਸਫੋਰਡ (ਬੀ ਸੀ): ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਇਤਿਹਾਸਕ ਹੈਰੀਟੇਜ ਗੁਰਦੁਆਰੇ ਨੇ ਡਾ.ਖੇਮ ਸਿੰਘ ਗਿੱਲ (ਸਾਬਕਾ ਵਾਈਸ ਚਾਂਸਲਰ ਪੀਏਯੂ) ਦਾ ਸਨਮਾਨ ਕੀਤਾ ਜੋ ਸਿੱਖ ਕਿ ਭਾਈਚਾਰੇ ਦੀਆਂ ਸੇਵਾਵਾਂ ਲਈ ਸਮਰਪਤ ਹਨ। ਡਾ. ਗਿੱਲ ਨੇ ਆਪਣੀ ਫੇਰੀ ਦੌਰਾਨ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ, ਜਿਨ੍ਹਾਂ ਵਿੱਚ ਐਮ ਪੀ ਜਤੀ ਸਿੱਧੂ, ਸਿਟੀ ਕੌਂਸਲਰ ਮੋਅ ਗਿੱਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਭਾਈ ਸਰਵਨ ਸਿੰਘ, ਖਾਲਸਾ ਦੀਵਾਨ ਸੁਸਾਇਟੀ ਦੇ ਵਰਤਮਾਨ ਅਤੇ ਪੁਰਾਣੇ ਮੁਖ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਕੈਨੇਡਾ ‘ਚ ਪਹਿਲਾਂ ਆਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਸਮੇਂ ਡਾ. ਗਿੱਲ ਨੇ ਵਿਜ਼ਟਰ ਬੁੱਕ ਵਿੱਚ ਆਪਣਾ ਸੰਦੇਸ਼ ਵੀ ਰਿਕਾਰਡ ਕੀਤਾ। ਚੇਤੇ ਰਹੇ 12 ਦਸੰਬਰ, 1912 ਨੂੰ ਛਪਿਆ ‘ਦਾ ਪ੍ਰੋਵੈਂਸ’ ਅਖ਼ਬਾਰ ਦਾ ਲੇਖ ‘ਤੇਜਾ ਸਿੰਘ ਦੇ ਰਹੱਸ ਤੇ ਸ਼ਕਤੀਆਂ’ ਦੇ ਸਿਰਲੇਖ ਵਾਲਾ ਆਰਟੀਕਲ ਇਤਿਹਾਸਕ ਅਜਾਇਬਘਰ ਵਿੱਚ ਰੱਖਿਆ ਗਿਆ ਹੈ। ਇਹ ਦੱਸਣਾ ਜਰੂਰੀ ਹੈ ਕਿ ਇਸ ਅਸਥਾਨ ਦੀ ਸਥਾਪਨਾ ਪ੍ਰਿੰਸੀਪਲ ਸੰਤ ਤੇਜਾ ਸਿੰਘ ਨੇ 1911 ਵਿਚ ਕੀਤੀ ਸੀ। ਡਾ. ਗਿੱਲ ਉਹਨਾਂ ਦਾ ਸੰਗੀ ਹੈ ਜਿਨ੍ਹਾਂ ਨੇ 1942 ਵਿੱਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਸੰਤ ਤੇਜਾ ਸਿੰਘ ਨਾਲ ਮੁਲਾਕਾਤ ਕੀਤੀ।ਉਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਮਨੁੱਖਤਾ ਲਈ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


