ਪੰਜਾਬੀ ਮਸ਼ਹੂਰ ਅਭਿਨੇਤਾ ਦਿਲਜੀਤ ਦੋਸਾਂਝ ਨੇ ਪੰਜਾਬੀ ਸਿਨੇਮਾਂ ‘ਚ ਖੂਬ ਨਾਂ ਕਮਾਇਆ ਹੈ। ਹੁਣ ਦਲਜੀਤ ਦੋਸਾਂਝ ਦੀ ਨਵੀਂ ਪੰਜਾਬੀ ਫਿਲਮ ‘ਸੁਪਰ ਸਿੰਘ’ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਪਹਿਲੀ ਪੰਜਾਬੀ ਸੁਪਰਹੀਰੋ ਫਿਲਮ ਹੈ ਤੇ ਸੁਪਰ ਸਿੰਘ ਪਹਿਲਾ ਪੰਜਾਬੀ ਸੂਪਰਹੀਰੋ। ਦਿਲਜੀਤ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹੁੰਦੇ ਸੀ ਪਰ ਇਹ ਆਇਡੀਆ ਉਨ੍ਹਾਂ ਨੂੰ ਕਿੱਥੋਂ ਮਿਲਿਆ ਸੀ, ਉਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਕਿਹਾ ਕਿ ਜਦੋਂ ਮੇਰੀ ਫਿਲਮ ‘ਜੱਟ ਐਂਡ ਜੂਲੀਅਟ’ ਆਈ ਸੀ ਤਾਂ ਕਿਸੇ ਨੇ ਸੋਸ਼ਲ ਮੀਡੀਆ ‘ਤੇ ਸੂਪਰਮੈਨ ਦੀ ਤਸਵੀਰ ‘ਤੇ ਮੇਰੀ ਤਸਵੀਰ ਲਗਾ ਦਿੱਤੀ ਸੀ। ਉਸ ਸਮੇਂ ਬਹੁਤ ਮਖੌਲ ਉੱਡਿਆ ਸੀ ਪਰ ਫਿਰ ਮੈਂ ਸੋਚਿਆ ਕਿ ਇਸ ਨੂੰ ਸੱਚ ਕੀਤਾ ਜਾਵੇ।ਇਸ ਦੇ ਨਾਲ ਹੀ ਇਹ ਸੁਪਰਹੀਰੋ ਹੋਰਾਂ ਤੋਂ ਵੱਖ ਹੈ ਕਿਉਂਕਿ ਇਹ ਅੰਡਰਵੀਅਰ ਕੱਪੜਿਆਂ ਦੇ ‘ਤੇ ਨਹੀਂ ਪਾਉਂਦਾ।ਦਿਲਜੀਤ ਦੋਸਾਂਝ ਦੀ ਇਸ ਫਿਲਮ ‘ਚ ਅਦਾਕਾਰਾ ਸੋਨਮ ਬਾਜਵਾ ਉਨ੍ਹਾਂ ਦਾ ਸਾਥ ਦੇ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।