ਨਵੀਂ ਦਿੱਲੀ (ਏਜੰਸੀ) : ਮਲਿਆਲਮ ਫਿਲਮ ‘2018 : ਐਵਰੀਵਨ ਇਜ਼ ਏ ਹੀਰੋ’ 2024 ਅਕੈਡਮੀ ਪੁਰਸਕਾਰਾਂ ’ਚ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ’ਚ ਆਸਕਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਜੂਡ ਐਂਥਨੀ ਜੋਸੇਫ ਵੱਲੋਂ ਨਿਰਦੇਸ਼ਤ ਇਹ ਫਿਲਮ 15 ਸ਼ਾਰਟਲਿਸਟ ਫਿਲਮਾਂ ਦੀ ਸੂਚੀ ’ਚ ਜਗ੍ਹਾ ਬਣਾਉਣ ’ਚ ਨਾਕਾਮ ਰਹੀ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਆਸਕਰ 2024 ਲਈ ਸ਼ਾਰਟਲਿਸਟ ਫਿਲਮਾਂ ਦਾ ਐਲਾਨ ਕਰ ਦਿੱਤਾ ਹੈ। ਟੋਵਿਨੋ ਥਾਮਸ ਦੀ ਮੁੱਖ ਭੂਮਿਕਾ ਵਾਲੀ ਫਿਲਮ ‘2018 : ਐਵਰੀਵਨ ਇਜ਼ ਏ ਹੀਰੋ’ ਨੂੰ ਇਸ ਸਾਲ ਸਤੰਬਰ ’ਚ 96ਵੇਂ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਸੀ। ਫਿਲਮ ਕੇਰਲ ’ਚ 2018 ’ਚ ਆਏ ਭਾਰੀ ਹੜ੍ਹ ਦੀ ਕਹਾਣੀ ਦੱਸਦੀ ਹੈ। ਫਿਲਮ ਨਿਰਮਾਤਾਵਾਂ ਅਨੁਸਾਰ ਫਿਲਮ ਨੇ ਬਾਕਸ ਆਫਿਸ ’ਤੇ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। 96ਵੇਂ ਆਸਕਰ ਲਈ ਅਕੈਡਮੀ ਨੇ ਸ਼ੁੱਕਰਵਾਰ ਨੂੰ 10 ਸ਼੍ਰੇਣੀਆਂ ’ਚ ਸ਼ਾਰਟਲਿਸਟ ਹੋਈਆਂ ਫਿਲਮਾਂ ਦਾ ਐਲਾਨ ਕੀਤਾ। ਜੋਨਾਥਨ ਗਲੇਜਰ ਦੇ ਇਤਿਹਾਸਕ ਨਾਟਕ ‘ਦਿ ਜ਼ੋਨ ਆਫ ਇੰਟਰਸਟ’ (ਬ੍ਰਿਟੇਨ), ਡੈਨਮਾਰਕ ਦੇ ‘ਦਿ ਪ੍ਰੋਮਿਸਡ ਲੈਂਡ’ ਤੇ ਜਾਪਾਨ ਦੇ ‘ਪਰਫੈਕਟ ਡੇਜ਼’ ਨੂੰ ਇਸ ’ਚ ਅੱਗੇ ਮੰਨਿਆ ਜਾ ਰਿਹਾ ਹੈ। 95ਵੇਂ ਅਕੈਡਮੀ ਪੁਰਸਕਾਰਾਂ ’ਚ ‘ਆਰਆਰਆਰ’ ਤੇ ‘ਦਿ ਐਲੀਫੈਂਟ ਵਿਸਪਰਜ਼’ ਦੋ ਭਾਰਤੀ ਫਿਲਮਾਂ ਸਨ, ਜਿਨ੍ਹਾਂ ਨੇ ਸਰਬੋਤਮ ਮੂਲ ਗੀਤ ਤੇ ਸਰਬੋਤਮ ਦਸਤਾਵੇਜ਼ੀ ਫਿਲਮ ਲਘੂ ਪੁਰਸਕਾਰ ਜਿੱਤਿਆ ਸੀ। 96ਵਾਂ ਅਕੈਡਮੀ ਪੁਰਸਕਾਰ ਸਮਾਰੋਹ 10 ਮਾਰਚ, 2024 ਨੂੰ ਲਾਸ ਏਂਜਲਸ ’ਚ ਹੋਣ ਵਾਲਾ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



