ਚਮੜੀ ਦੇ ਵੱਖ-ਵੱਖ ਰੋਗਾਂ ਵਿੱਚ ਛਪਾਕੀ ਜਾਂ ਪਿੱਤ ਰੋਗ ਵੀ ਇੱਕ ਬਹੁਤ ਤਕਲੀਫ਼ਦੇਹ ਰੋਗ ਹੈ। ਇਨਸਾਨ ਦੇ ਸਰੀਰਕ ਢਾਂਚੇ ਵਿੱਚ ਚਮੜੀ ਨੂੰ ਬਹੁਤ ਮਹੱਤਵਪੂਰਣ ਮੰਨਿਆ ਗਿਆ ਹੈ। ਸਰੀਰ ਦੇ ਹੋਰ ਵੀ ਅਹਿਮ ਅੰਦਰਲੇ ਅੰਗ ਜਿਵੇਂ ਦਿਲ, ਜਿਗਰ, ਫੇਫੜੇ, ਅੰਤੜੀਆਂ, ਪੈਨਕਰੀਆਜ਼ (ਜੋ ਕਿ ਇੱਕ ਗ੍ਰੰਥੀ ਹੁੰਦੀ ਹੈ) ਆਦਿ ਨੂੰ ਕਿਸੇ ਵੱਡੀ ਬਿਮਾਰੀ ਤੋਂ ਬਚਾਉਣ ਲਈ ਇਮਿਊਨ ਸਿਸਟਮ ਬਿਮਾਰੀ ਨੂੰ ਕਈ ਵਾਰੀ ਸਰੀਰ ਦੇ ਬਾਹਰਵਾਰ ਚਮੜੀ ਉ੍ਨਪਰ ਪ੍ਰਗਟ ਕਰ ਦਿੰਦਾ ਹੈ। ਚਮੜੀ ਉ੍ਨਪਰ ਇਹ ਰੋਗ ਐਕਜ਼ੀਮਾ, ਧੱਫੜ, ਕਿੱਲ, ਫੋੜੇ, ਫਿਣਸੀ, ਸੋਰਾਇਸਸ ਅਤੇ ਛਪਾਕੀਆਂ ਦੀ ਸ਼ਕਲ ਵਿੱਚ ਉਭਰਦੇ ਹਨ। ਇਮਿਊਨ ਸਿਸਟਮ ਚਮੜੀ ਉ੍ਨਪਰ ਇਨ੍ਹਾਂ ਰੋਗਾਂ ਨੂੰ ਇਸ ਲਈ ਲਿਆਉਂਦਾ ਹੈ ਤਾਂ ਕਿ ਇਹ ਰ ੋਗ ਕੁਰਦਤੀ ਢੰਗ ਨਾਲ ਠੀਕ ਹੋ ਸਕਣ ਅਤੇ ਸਰੀਰ ਦੇ ਅੰਦਰਲੇ ਪ੍ਰਮੁੱਖ ਅਤੇ ਮਹੱਤਵਪੂਰਣ ਅੰਗ/ਗ੍ਰੰਥੀਆਂ ਤੰਦਰੁਸਤ ਰਹਿਣ ਅਤੇ ਵਿਅਕਤੀ ਸਲਾਮਤ ਰਹੇ। ਸਰੀਰ ਦੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਮੌਜੂਦ ਸੂਖਮ ਜਿਵਾਊਆਂ ਤੋਂ ਸਰੀਰ ਦੀ ਰੱਖਿਆ ਕਰਨ ਵਿੱਚ ਚਮੜੀ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਚਮੜੀ ਜਿੱਥੇ ਸਾਨੂੰ ਸਪਰਸ਼ ਦੀ ਜਾਣਕਾਰੀ ਦਿੰਦੀ ਹੈ, ਉ੍ਨਥੇ ਦੀ ਸਰੀਰ ਦੇ ਅੰਦਰਲੇ ਅੰਗਾਂ ਦੀ ਤੰਦਰੁਸਤੀ ਲਈ ਸਹੀ ਤਾਪਮਾਨ ਬਣਾਉਣ ਵਿੱਚ ਵੀ ਸਹਾਈ ਹੁੰਦੀ ਹੈ। ਜਦੋਂ ਕਦ ੇ ਵੀ ਵਿਅਕਤੀ ਭੁਲੇਖੇ ਨਾਲ ਜਾਂ ਜਾਣ ਬੁੱਝ ਕੇ ਅਜਿਹਾ ਭੋਜਨ ਖਾ ਲਏ ਜਿਹੜਾ ਉਸ ਨੂੰ ਮੁਆਫ਼ਕ ਨਹੀਂ ਹੁੰਦਾ, ਉਦੋਂ ਕਈ ਵਾਰੀ ਸਰੀਰ ਚਮੜੀ ਉ੍ਨਪਰ ਇਸ ਦਾ ਪ੍ਰਤਿਕਰਮ ਜ਼ਾਹਰ ਕਰਦਾ ਹੈ ਅਤੇ ਚਮੜੀ ਉ੍ਨਪਰ ਲਾਲ ਦਾਣੇ ਜਾਂ ਗੋਲ ਨਿਸ਼ਾਨ (ਚਕੱਤੇ) ਬਣ ਜਾਂਦੇ ਹਨ। ਇਨ੍ਹਾਂ ਨਿਸ਼ਾਨਾਂ ਵਿੱਚੋਂ ਬਹੁਤ ਸੇਕ ਨਿਕਲਦਾ ਹੈ, ਬਹੁਤ ਜ਼ਿਆਦਾ ਖਾਜ ਹੁੰਦੀ ਹੈ ਅਤੇ ਮਰੀਜ਼ ਬੇਚੈਨ ਹੋ ਜਾਂਦਾ ਹੈ। ਕਈਆਂ ਨੂੰ ਸਰੀਰ ਉ੍ਨਪਰ ਠੰਢਾ ਪਾਣੀ ਪਾ ਕੇ ਰਾਹਤ ਮਿਲਦੀ ਹੈ ਅਤੇ ਕਈਆਂ ਨੂੰ ਗਰਮ ਪਾਣੀ ਨਾਲ ਨਹਾ ਕੇ ਆਰਾਮ ਆਉਂਦਾ ਹੈ। ਕਈਆਂ ਨੂੰ ਬਿਸਤਰੇ ਦੀ ਗਰਮੀ ਵਿੱਚ ਵਧੇਰੇ ਖਾਜ ਹੁੰਦੀ ਹੈ ਅਤੇ ਚਮੜੀ ਉ੍ਨਪਰ ਵੱਡੇ-ਵੱਡੇ ਲਾਲ ਚਟਾਕ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਬਹੁਤ ਜਲਣ ਹੁੰਦੀ ਹੈ। ਬਹੁਤੇ ਲੋਕਾਂ ਨੂੰ ਖਾਜ ਅਤੇ ਜਲਣ ਦੀ ਤਕਲੀਫ਼ ਜ਼ਿਆਦਾਤਰ ਅੱਧੀ ਰਾਤ ਤੋਂ ਬਾਅਦ ਪਰੇਸ਼ਾਨ ਕਰਦੀ ਹੈ। ਖੁੱਲ੍ਹੀ ਹਵਾ ਵਿੱਚ ਵਾਤਾਵਰਣ ਵਿੱਚ ਮੌਜੂਦ ‘ਐਲਰਜਨ’ ਵੀ ਕਈਆਂ ਵਾਸਤੇ ਛਪਾਕੀ ਦੀ ਵਜ੍ਹਾ ਬਣਦੇ ਹਨ। ਛਪਾਕੀ ਦੇ ਕਾਰਣ: • ਸਰੀਰ ਨੂੰ ਸਿੱਧੀ ਠੰਢੀ ਹਵਾ ਲੱਗਣੀ • ਗ਼ਲਤ ਭੋਜਨ ਜਿਵੇਂ ਬਾਸਾ ਮਾਸ, ਮੱਛੀ ਖਾਣੀ • ਕਿਸੇ ਹੋਰ ਭੋਜਨ ਤੋਂ ਐਲਰਜੀ ਜਿਵੇਂ ਮੂੰਗਫਲੀ, ਡਰਾਈ ਫ਼ਰੂਟ, ਅੰਡੇ, ਕਣਕ ਜਾਂ ਗਲੂਟਨ • ਠੰਢੇ ਅਤੇ ਗਰਮ ਪਦਾਰਥਾਂ ਦੇ ਸੇਵਨ ਵਿੱਚ ਸਮੇਂ ਦੀ ਘੱਟ ਵਿੱਥ • ਕੀੜੇ-ਮਕੌੜੇ, ਮਕੜੀਆਂ, ਮੱਛਰ ਜਾਂ ਭੂੰਡੀਆਂ ਲੜਣੀਆਂ • ਪੇਟ ਚੰਗੀ ਤਰ ੍ਹਾਂ ਸਾਫ਼ ਨਾ ਹੋਣਾ • ਪੇਟ ਵਿੱਚ ਕੀੜੇ ਕੀ ਕਰਨਾ ਚਾਹੀਦਾ ਹੈ? • ਹਲਕਾ, ਸਾਦਾ ਅਤੇ ਤਾਜ਼ਾ ਭੋਜਨ ਖਾਓ। ਜਿਸ ਭੋਜਨ ਤੋਂ ਐਲਰਜੀ ਹੋਵੇ ਉਸ ਤੋਂ ਪਰਹੇਜ਼ ਕਰੋ ਅਤੇ ਢੁਕਵਾਂ ਇਲਾਜ ਕਰਵਾਓ। • ਸਮਰੱਥਾ ਮੁਤਾਬਕ ਸੈਰ ਅਤੇ ਯੋਗਾ ਕਰੋ। • ਆਪਣੇ ਕੱਪੜੇ ਅਤੇ ਤੌਲੀਆ ਸਾਫ਼-ਸਵੱਛ ਰੱਖੋ। • ਟੁਆਇਲੈਟ ਅਤੇ ਵਾਸ਼ਰੂਮ ਸਾਫ਼ ਰੱਖੋ। ਕਿਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ? • ਠੰਢਾ ਅਤੇ ਗਰਮ ਭੋਜਨ ਇਕੱਠਿਆਂ ਖਾਣ ਤੋਂ ਪਰਹੇਜ਼ ਕਰ ੋ। • ਰੋਗ ਦੌਰਾਨ ਦਹੀਂ, ਨਿੰਬੂ, ਇਮਲੀ, ਅਚਾਰ, ਪਿਆਜ਼, ਕੇਲੇ, ਬਜ਼ਾਰੀ ਭੋਜਨ ਅਤੇ ਮੋਨੋ-ਸੋਡੀਅਮ ਗਲੂਟਾਮੇਟ ਯੁਕਤ ਭੋਜਨਾਂ ਦੀ ਵਰਤੋਂ ਤੋਂ ਗੁਰੇਜ਼ ਕਰ ੋ। • ਸ਼ਰਾਬ, ਤਮਾਕੂ ਦੀ ਵਰਤੋਂ ਨਾ ਕਰ ੋ ਅਤੇ ਬਾਸਾ ਮੀਟ-ਮੱਛੀ ਨਾ ਖਾਓ। • ਐਲਰਜੀ ਦਾ ਖ਼ਤਰਾ ਬਣਨ ਵਾਲੀਆਂ ਥਾਵਾਂ ਤੋਂ ਦੂਰ ਰਹੋ। ਹੋਮਿਓਪੈਥਿਕ ਇਲਾਜ: ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਛਪਾਕੀ ਦਾ ਆਰਟੀਕੇਰੀਆ ਦੇ ਢੁਕਵੇਂ ਇਲਾਜ ਲਈ ਕਾਰਗਰ ਦਵਾਈਆਂ ਉਪਲਬਧ ਹਨ। ਸਾਡੀ ਕਲੀਨਿਕ ਵਿਖੇ ਮਰੀਜ਼ ਦੀ ਜੀਵਨ ਸ਼ੈਲੀ ਅਤੇ ੳ ੁਸ ਦੀਆਂ ਸੰਵੇਦਨਾਵਾਂ ਨੂੰ ਵੇਖਦੇ ਹੋਏ ਛਪਾਕੀ ਦੇ ਕਾਰਣਾਂ ਦਾ ਢੁੰਘਾਈ ਵਿੱਚ ਅਧਿਐਨ ਕਰਨ ਉਪਰੰਤ ਹੀ ਢੁਕਵੀਂ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਕੀ ਹੈ? ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ੇੋੁਟੁਬੲ.ਚੋਮ ’ਤੇ ਇਸ ਲੇਖ ਦੇ ਲ ੇਖਕ ਆਰ.ਐ੍ਨਸ.ਸੈਣੀ ਦੀਆਂ ਟੀ.ਵੀ. ਇੰਟਰਵਿਯੂਜ਼ ਦੀ ਰੀਕਾਰਡਿੰਗ ਦੇਖ ਸਕਦੇ ਹੋ। ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਲਿਖੀ ਅਤੇ ਲੋਕ ਅਰਪਣ ਹੋਈ ਹੋਮਿਓਪੈਥੀ ਦੀ ਪੁਸਤਕ “ਬਿਮਾਰ ਕੌਣ??” ਉਨ੍ਹਾਂ ਦੀ ਕਲਿਨਿਕ ਤੋਂ ਖ਼ਰੀਦੀ ਜਾ ਸਕਦੀ ਹੈ।
ਡਾ. ਆਰ.ਐ੍ਨਸ. ਸੈਣੀ (ਹੋਮਿਓਪੈਥ)