ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਕਸਰ ਆਪਣੀਆਂ ਫਿਲਮਾਂ ‘ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ‘ਚ ਆਮਿਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਆਮਿਰ ਨੋਜ ਪਿਨ ਪਹਿਣੇ ਨਜ਼ਰ ਆ ਰਹੇ ਹਨ। ਆਮਿਰ ਦੀ ਇਹ ਤਸਵੀਰ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਆਮਿਰ ਦੀ ਇਹ ਤਸਵੀਰ ਦੇਖ ਕੇ ਪ੍ਰਸ਼ੰਸਕਾਂ ਦੇ ਮਨ੍ਹ ‘ਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਹਨ। ਇਹ ਲੁਕ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਠੱਗਸ ਆਫ ਹਿੰਦੁਸਤਾਨ’ ਦੇ ਲਈ ਤਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਆਮਿਰ ਦਾ ਇਕ ਪਗੜੀ ਵਾਲਾ ਲੁਕ ਸਾਹਮਣੇ ਆਇਆ ਸੀ ਤਾਂ ਵੀ ਪ੍ਰਸ਼ੰਸਕਾਂ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ ਉਨ੍ਹਾਂ ਦਾ ਇਹ ਲੁਕ ‘ਠਗਸ ਆਫ ਹਿਦੁਸਤਾਨ’ ਦਾ ਹੀ ਹੈ ਪਰ ਬਾਅਦ ‘ਚ ਆਮਿਰ ਸਟਾਰ ਪਲਸ ਦੀ ਕੈਮਪੇਨ ‘ਨਈ ਸੋਚ’ ‘ਚ ਸਰਦਾਰ ਲੁਕ ‘ਚ ਨਜ਼ਰ ਆਏ ਸਨ।