ਸਟਾਫ ਰਿਪੋਰਟਰ, ਖੰਨਾ : ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ‘ਚ ਚੋਣ ਪ੍ਰਚਾਰ ਦੌਰਾਨ ਆਪਣੇ ਭਾਸ਼ਣ ‘ਚ ਕਮਲਨਾਥ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਕਮਲ ਨਾਥ ਦਾ ਸਿੱਖ ਵਿਰੋਧੀ ਦੰਗਿਆਂ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਬਾਅਦ ਸੂਬੇ ਦੀ ਸਿਆਸਤ ਭੱਖ ਗਈ ਹੈ। ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦਿਆਂ ਆਮ ਆਦਮੀ ਪਾਰਟੀ ਨੇ ਸਿੱਖ ਕੌਮ ਤੋਂ ਰਾਜਾ ਵੜਿੰਗ ਨੂੰ ਮਾਫੀ ਮੰਗਣ ਦੀ ਮੰਗ ਕੀਤੀ ਹੈ। ਖੰਨਾ ‘ਚ ‘ਆਪ’ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਤਰੁਣਪ੍ਰਰੀਤ ਸਿੰਘ ਸੋਂਦ ਨੇ ਕਿਹਾ ਰਾਜਾ ਵੜਿੰਗ ਮੱਧ ਪ੍ਰਦੇਸ਼ ‘ਚ ਸਟੇਜ ਤੋਂ ਖੁੱਲ੍ਹ ਕੇ ਬਿਆਨ ਦੇ ਰਿਹਾ ਹੈ ਕਿ ਕਮਲ ਨਾਥ ਦਾ ਸਿੱਖ ਦੰਗਿਆਂ ਨਾਲ ਕੋਈ ਸਬੰਧ ਨਹੀਂ ਹੈ। ਜਦਕਿ ਇਤਿਹਾਸ ਗਵਾਹ ਹੈ ਕਿ ਕਈ ਤਰ੍ਹਾਂ ਦੀਆਂ ਜਾਂਚਾਂ ਹੋਈਆਂ ਹਨ ਕਮਲਨਾਥ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਨੂੰ ਦੰਗਿਆਂ ਦੌਰਾਨ ਰਾਜੀਵ ਗਾਂਧੀ ਨੇ ਭੇਜਿਆ ਸੀ।
ਇਸ ਦੇ ਬਾਵਜੂਦ ਰਾਜਾ ਵੜਿੰਗ ਵੋਟਾਂ ਦੀ ਖ਼ਾਤਰ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਿਛੜਕ ਰਿਹਾ ਹੈ। ਉਹ ਖੁਦ ਸਿੱਖ ਹੋਣ ਦੇ ਨਾਤੇ ਅਜਿਹਾ ਬਿਆਨ ਦੇ ਰਿਹਾ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਰਾਜਾ ਵੜਿੰਗ ਨੂੰ ਇਸ ਬਿਆਨ ਲਈ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ।


