ਪਿਆਰੇ ਸੱਜਣੋ!
ਬਰਨਾਲਾ ਨਿਵਾਸੀ ਜਾਗੀਰ ਸਿੰਘ ਜਗਤਾਰ ਨੂੰ ਹੁਣ ਬਹੁਤੇ ਲੋਕ ੲਿੱਕ ਪੱਤਰਕਾਰ ਦੇ ਤੌਰ ਤੇ ਹੀ ਜਾਣਦੇ ਹਨ, ਪਰ ੳੁਸਦੀ ਸਖਸ਼ੀਅਤ ਤੇ ਕੰਮ ਪੱਤਰਕਾਰੀ ਦੇ ਪੇਸ਼ੇ ਤੋਂ ਕਿਤੇ ਵੱਡੇ ਹਨ!
ੲਿਸ ਵਕਤ ੳੁਸਦੀ ਹਾਲਤ ਕਾਫੀ ਗੰਭੀਰ ਹੈ, ੳੁਸਦਾ ਚੂਲਾ ਦੂਜੀ ਵਾਰ ਟੁੱਟ ਚੁੱਕਿਆ ਹੈ।
ਜਗਤਾਰ ੳੁਹਨਾਂ ਕਮਿੳੁਨਿਸਟਾਂ ਚੋਂ ਹੈ ਜਿਨਾਂ ਨੂੰ ਮੈਂ ਭਲੇ ਵੇਲਿਆਂ ਦੇ ਕਮਿੳੁਨਿਸਟ ਆਖਦਾ ਹੁੰਦਾ ਹਾਂ। ਜਗਤਾਰ ,ਜਥੇਦਾਰ ਹਰਦਿੱਤ ਸਿੰਘ ਭੱਠਲ, ਜਨਕ ਸਿੰਘ ਭੱਠਲ, ਜਾਗੀਰ ਸਿੰਘ ਕੌਲਸੇੜੀ, ਜਥੇਦਾਰ ਪਰਤਾਪ ਸਿੰਘ ਧਨੌਲਾ, ਜਥੇ: ਕਰਤਾਰ ਸਿੰਘ ਧਨੌਲਾ, ਬਾਬਾ ਅਰਜਨ ਸਿੰਘ ਭਦੌੜ ਆਦਿ ਦੀ ਸੰਗਤ ਚ ਪਰਵਾਨ ਚੜਿਆ ਸੀ, ਜਿਨਾਂ ਦੇ ਹੱਥਾਂ ਵਿਚ ਤਿੰਂਨ ਤਿੰਨ ਫੁੱਟੀਆਂ ਕਿਰਪਾਨਾ, ਕੁੜਤੇ ਤੋਂ ਦੀ ਚੌੜੀ ਪੱਟੀ ਦੇ ਕਾਲੇ ਗਾਤਰੇ ਤੇ ਤੇੜ ਕਛਿਹਰੇ ਹੁੰਦੇ ਸਨ।ੲਿਹ ਬਾਬੇ ਕਮਿੳੁਨਿਸਟ ਪਾਰਟੀ ਦੇ ਮੈਂਬਰ ਵੀ ਹੁੰਦੇ ਸਨ ਤੇ ਸਿੱਖਾਂ ਦੇ ਘਰਾਂ ਚ ਅਖੰਡ ਪਾਠ ਵੀ ਕਰ ਦਿੰਦੇ ਸਨ। ੲਿਹਨਾਂ ਨੂੰ ਕਮਿੳੁਨਿਜਮ ਤੇ ਸਿਖੲਿਜ਼ਮ ਚ ਫਰਕ ਨਹੀਂ ਦੀਹਦਾਂ ਸੀ।
ਜਗਤਾਰ ਦੀ ਪੰਜਾਬੀ ਬੋਲੀ ਨੂੰ ਵੱਡੀ ਦੇਣ ਹੈ ਬਰਨਾਲੇ ਵਿਚ ਸਾਹਿਤਕ ਲਹਿਰ ਦਾ ਮੋਢੀ ਹੈ।
ਜਦ ਕਦੇ ਵੀ ਪੰਜਾਬੀ ਬੋਲੀ ਤੇ ਕੋੲੀ ਖਤਰਾ ਖੜਾ ਹੋੲਿਆ ਜਗਤਾਰ ਨੰਗੇ ਧੜ ਮੈਦਾਨ ਚ ਨਿਤਰਿਆ ਹੈ। ਜਦ ਪੰਜਾਬੀ ਨੂੰ ਦੇਵ ਨਾਗਰੀ ਚ ਲਿਖਣ ਦੀ ਗੱਲ ਚੱਲੀ ਤਾਂ ਜਗਤਾਰ ਨੇ ਪ੍ਰੋ: ਪਰੀਤਮ ਸਿੰਘ ਪਟਿਆਲਾ ਤੇ ਕੰਵਲ ਸਾਹਬ ਨੂੰ ਨਾਲ ਲੈਕੇ ਪੰਜਾਬੀ ਕਾਨਫਰੰਸਾਂ ਕੀਤੀਆਂ ਤੇ ੲਿਹ ਸਕੀਮ ਫੇਲ ਕੀਤੀ।
ਜਦ ਹੁਣ ਪੰਜਾਬ ਵਿਚ ਹਿੰਦੀ ਅਖਬਾਰ ਆੲੇ ਤਾਂ ਸਭ ਤੋਂ ਪਹਿਲਾਂ ਜਗਤਾਰ ਨੇ ਕਿਹਾ ਸੀ ਕਿ ੲਿਹ ਪੰਜਾਬ ਨੂੰ ਦੋ ਭਾਸ਼ੀ ਸੂਬਾ ਬਣਾੳੁਣ ਦੀ ਸਾਜ਼ਿਸ ਹੈ।
ਜਦ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) ਚ ਜਗਜੀਤ ਸਿੰਘ ਅਨੰਦ ਵਰਗਿਆਂ ਨੇ ਐਮਰਜੈਂਸੀ ਦੇ ਹੱਕ ਚ ਮਤਾ ਲਿਆੳੁਣ ਦੀ ਕੋਸ਼ਿਸ ਕੀਤੀ ਤਾਂ ਜਗਤਾਰ ਹੋਰਾਂ ਦੇ ਵਿਰੋਧ ਨੇ ੲਿਹ ਠੁੱਸ ਕੀਤਾ।
ਜਦ ਜੂਨ ਚੌਰਾਸੀ ਤੋਂ ਬਾਦ ਕੇਂਦਰੀ ਸਭਾ ਪੂਰੀ ਤਰਾਂ ਸਰਕਾਰੀ ਹੋ ਗੲੀ ਤਾਂ ਜਗਤਾਰ, ਪ੍ਰੋ: ਪਰੀਤਮ ਸਿੰਘ ਰਾਹੀ ਤੇ ਤੇਜਵੰਤ ਸਿੰਘ ਮਾਨ ਹੋਰਾਂ ਨੇ 1985 ਵਿਚ ਲੁਧਿਆਣੇ ਕਾਨਫਰੰਸ ਕਰਕੇ ਵੱਖਰੀ ਕੇਂਦਰੀ ਲੇਖਕ ਸਭਾ ( ਸੇਖੋਂ) ਦਾ ਗਠਨ ਕੀਤਾ।ਤੇ ਜਸਵੰਤ ਸਿੰਘ ਕੰਵਲ ਨੂੰ ਪਰਧਾਨ ਬਣਾੲਿਆ।
ੲਿਥੇ ੲਿਹ ਵਰਨਣ ਯੋਗ ਹੈ ਕਿ ਜਦ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਅਕਾਲੀ ਮੋਰਚੇ ਅਤੇ ਖਾੜਕੂ ਲਹਿਰ ਦੇ ਹੱਕ ਚ ਸਪੱਸ਼ਟ ਸਟੈਂਡ ਲੈ ਲਿਆਂ ਤਾਂ ਕੇਂਦਰੀ ਲੇਖਕ ਸਭਾ( ਸਰਕਾਰੀ) ਸੱਜੀਆਂ ਖੱਬੀਆਂ ਕਮਿੳੁਨਿਸਟ ਪਾਰਟੀਆਂ, ਅਮੋਲਕ ਸਿੰਘ ਦਾ ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਸੁਰਖ ਰੇਖਾ ਨੇ ਕੰਵਲ ਵਿਰੁੱਧ ਬਹੁਤ ਹੀ ਨੀਵੇਂ ਪੱਧਰ ਦਾ ਪਰਚਾਰ ਕੀਤਾ। ੲਿਥੋਂ ਤੱਕ ਕਿ ਜਦ ਪ੍ਰੋ: ਸੰਤ ਸਿੰਘ ਸੇਖੋਂ ਨੇ ਵੀ ਸਿੱਖਾਂ ਦੇ ਹੱਕ ਚ ਸਟੈਂਡ ਲੈ ਲਿਆ ਤਾਂ ੲਿਹਨਾਂ ਸਰਕਾਰੀ ਸਾਹਿਤਕ ਸੰਸਥਾਂਵਾ ਨੇ ੳੁਸਦਾ ਵੀ ਵਿਰੋਧ ਕੀਤਾ! ਪਰ ਜਗਤਾਰ ਹੋਰਾਂ ਵਲੋਂ ੳੁਸ ਵੇਲੇ ਕੰਵਲ ਨੂੰ ਤੇ ਸੇਖੋਂ ਨੂੰ ਮੂਹਰੇ ਲਾੳੁਣਾ ਬਹੁਤ ਵੱਡਾ ੲਿਨਕਲਾਬੀ ਕਦਮ ਸੀ!
ਸੋ ਮੇਰੀ ਦੇਸ ਬਦੇਸ ਚ ਬੈਠੇ ਪੰਜਾਬੀ ਪਿਆਰਿਆਂ ਨੂੰ ਬੇਨਤੀ ਹੈ ਕਿ ਆਓ ੲਿਸ ਵਕਤ ਜਗਤਾਰ ਦੀ ਜਿਨੀ ਵੀ ਮਦਦ ਕਰ ਸਕਦੇ ਹਾਂ ੳੁਹ ਕਰੀੲੇ। ਜਗਤਾਰ ਜੀ ਦਾ ਖਾਤਾ ਨੰਬਰ ਦਿਤਾ ਜਾ ਰਿਹਾ ਹੈ ੳੁਸ ਵਿਚ ਸਿੱਧੀ ਸਹਾੲਿਤਾ ਭੇਜੀ ਸਕਦੀ ਹੈ।ਝੳਗਰਿ ਸ਼ਨਿਗਹ ਜੳਗਟੳਰ