ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਆਈਟੀਆਈ ਤਲਵੰਡੀ ਚੌਧਰੀਆਂ ਤੇ ਖੁਰਦਾ ਵਿਖੇ ਵਰਕਸ਼ਾਪ ਲਾਈ ਗਈ। ਇਸ ਵਿਚ ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ ਬਾਰੇ ਚਰਚਾ ਕੀਤੀ ਗਈ। ਮੌਕੇ ‘ਤੇ ਮੌਜੂਦ ਰਿਸੋਰਸ ਪਰਸਨ ਅਸ਼ੋਕ ਸਿੰਗਲਾ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਲਈ ਵਿਦਿਆਰਥੀਆਂ ਦਾ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈ ਰਹੇ ਬੱਚਿਆਂ ਲਈ 4 ਲੱਖ ਰੁਪਏ ਦੇ ਕਰਜ਼ੇ ਦੀ ਸਹੂਲਤ ਹੈ ਅਤੇ ਉਹ ਆਪਣੇ ਚੰਗੇ ਰੁਜ਼ਗਾਰ ਦੇ ਸੁਪਨੇ ਵੀ ਪੂਰੇ ਕਰ ਸਕਦੇ ਹਨ। ਉਨ੍ਹਾਂ ਨੇ ਨਿਵੇਸ਼ਕ ਜਾਗਰੂਕਤਾ ਪੋ੍ਗਰਾਮ (ਬੇਸਿਕ ਆਫ ਇਨਵੈਸਟਮੈਂਟ ਐਂਡ ਡਿਪਾਜ਼ਟਰੀ ਸਰਵਿਸ) ਅਤੇ ਆਈਟੀਆਈਜ਼ ਵਿਚ ਸਿੱਖਿਆ ਲੈ ਰਹੀਆਂ ਲੜਕੀਆਂ ਅਤੇ ਲੜਕਿਆਂ ਨੂੰ 10 ਲੱਖ ਰੁਪਏ ਤਕ ਦੇ ਕਰਜ਼ੇ ਬਾਰੇ ਵੀ ਵਿਸਥਾਰ ਵਿਚ ਦੱਸਿਆ। ਦੂਜੇ ਪਾਸੇ ਵਰਕਸ਼ਾਪ ਦੇ ਆਯੋਜਨ ਸਬੰਧੀ ਪਿੰ੍ਸੀਪਲ ਗੁਰਪ੍ਰਰੀਤ ਸਿੰਘ ਨੇ ਰਿਸੋਰਸ ਪਰਸਨ ਸਿੰਗਲਾ ਦਾ ਧੰਨਵਾਦ ਕੀਤਾ। ਮੌਕੇ ਸਰਕਾਰੀ ਆਈਟੀਆਈ (ਲੜਕੀਆਂ) ਖੁਰਦਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਇੰਸਟਰੱਕਟਰ ਮੈਡਮ ਮੋਨਿਕਾ ਤਿਵਾੜੀ, ਰਸ਼ਪ੍ਰਰੀਤ ਕੌਰ, ਆਰਤੀ, ਕੁਲਮੀਤ ਕੌਰ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਗੁਰਪ੍ਰਰੀਤ ਸਿੰਘ, ਲਖਵੰਤ ਸਿੰਘ, ਲਖਵਿੰਦਰ ਸਿੰਘ, ਬਿਪਨਜੀਤ ਸਿੰਘ ਆਦਿ ਹਾਜ਼ਰ ਸਨ।