ਆਂਧਰਾ ਪ੍ਰਦੇਸ਼ ਦੀਆਂ ਮਹਿਲਾਵਾਂ ਨੂੰ ਸਵੈ-ਰਖਿਆ ਲਈ ਕ੍ਰਿਪਾਨਾਂ ਵੰਡੇਗੀ ਸਿੱਖ ਐਸੋਸੀਏਸ਼ਨ

ਵਿਜੇਵਾੜਾ, : ਆਂਧਰਾ ਪ੍ਰਦੇਸ਼ ਦੀ ਸਿੱਖ ਐਸੋਸੀਏਸ਼ਨ ਨੇ ਸੂਬੇ ਵਿਚ ਮਹਿਲਾਵਾਂ ਨੂੰ ਸੁਰੱਖਿਆ ਲਈ ਕ੍ਰਿਪਾਨਾਂ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਹਰਮਹਿੰਦਰ ਸਿੰਘ ਸਾਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਕ੍ਰਿਪਾਨ, ਸਿੱਖੀ ਦੀ ਪਛਾਣ ਹੈ ਅਤੇ ਇਸ ਨੂੰ ਸਵੈ-ਰਖਿਆ ਲਈ ਵਰਤਿਆ ਜਾ ਸਕਦਾ ਹੈ।”

ਉਨ੍ਹਾਂ ਕਿਹਾ ਕਿ ਸਿੱਖ ਐਸੋਸੀਏਸ਼ਨ ਪੂਰੇ ਸੂਬੇ ਦੀਆਂ ਮਹਿਲਾਵਾਂ ਨੂੰ ਕ੍ਰਿਪਾਨਾਂ ਪਹੁੰਚਾ ਸਕਦੀ ਹੈ ਜਿਨ੍ਹਾਂ ਨੂੰ ਕਪੜਿਆਂ ਹੇਠਾ ਧਾਰਨ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਡੀ. ਗੌਮਤ ਸਵਾਂਗ ਨੇ ਸਿੱਖ ਐਸੋਸੀਏਸ਼ਨ ਦੇ ਬਿਆਨ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜੇ ਕਿਸੇ ਜਥੇਬੰਦੀ ਜਾਂ ਵਿਅਕਤੀ ਨੇ ਕਾਨੂੰਨ ਅਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਰਮਹਿੰਦਰ ਸਿੰਘ ਸਾਹਨੀ ਨੇ ਸੂਬੇ ਦੇ ਮੁੱਖ ਮੰਤਰੀ ਐਨ.ਚੰਦਰ ਬਾਬੂ ਨਾਇਡੂ ਵਲੋਂ ਸ਼ੁਰੂ ਕੀਤੀ ਮੁਹਿੰਮ ‘ਲੋਭ ਸੱਭ ਤੋਂ ਪਹਿਲਾਂ’ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਿਲਾਵਾਂ ਦੇ ਕ੍ਰਿਪਾਨ ਧਾਰਨ ਕਰਨ ਮਗਰੋਂ ਬਦਮਾਸ਼ਾਂ ਜਾਂ ਸ਼ਰਾਰਤੀ ਅਨਸਰਾਂ ਦੀ ਇਨ੍ਹਾਂ ਵਲ ਵੇਖਣ ਦੀ ਹਿੰਮਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਸਾਰੇ 13 ਜ਼ਿਲ੍ਹਿਆਂ ਵਿਚ ਸਿੱਖ ਐਸੋਸੀਏਸ਼ਨ ਦੀਆਂ ਇਕਾਈਆਂ ਮੌਜੂਦ ਹਨ ਅਤੇ ਮਹਿਲਾਵਾਂ ਨੂੰ ਸਿਰਫ਼ 100 ਤੋਂ 150 ਰੁਪਏ ਵਿਚ ਕ੍ਰਿਪਾਨ ਉਪਲਭਧ ਕਰਵਾਈ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਕ੍ਰਿਪਾਨ ਧਾਰਨ ਕਰਨ ਦੀਆਂ ਇੱਛਕ ਔਰਤਾਂ ਇਸ ਬਾਰੇ ਪੁਲਿਸ ਤੋਂ ਅਗਾਊਂ ਪ੍ਰਵਾਨਗੀ ਜ਼ਰੂਰ ਲੈਣ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.