ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਗੁਰਸ਼ਰਨ ਕਲਾ ਭਵਨ ਵਿਖੇ ਗ਼ਦਰੀ ਸ਼ਹੀਦਾਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ, ਬਖ਼ਸ਼ੀਸ਼ ਸਿੰਘ, ਜਗਤ ਸਿੰਘ ਅਤੇ ਹਰਨਾਮ ਸਿੰਘ ਦੀ ਯਾਦ ‘ਚ ਸਮਾਗਮ ਕਰਵਾਇਆ ਗਿਆ। ਜਿਸਦਾ ਉਦਘਾਟਨ ਸਾਬਕਾ ਡੀਆਈਜੀ ਗੁਰਪ੍ਰਰੀਤ ਸਿੰਘ ਤੂਰ, ਮਾਸਟਰ ਭਜਨ ਸਿੰਘ ਕੈਲਗਰੀ, ਪਿੰ੍ਸੀਪਲ ਡਾ ਅਵਤਾਰ ਸਿੰਘ, ਪੋ੍ਫੈਸਰ. ਮਨਜੀਤ ਸਿੰਘ ਛਾਬੜਾ, ਨੈਸ਼ਨਲ ਐਵਾਰਡੀ ਅਮਰੀਕ ਤਲਵੰਡੀ, ਮਾਸਟਰ ਉਜਾਗਰ ਸਿੰਘ, ਜਸਵੰਤ ਜੀਰਖ, ਸੁਰਿੰਦਰ ਕੌਰ ਗਿੱਲ ਕੈਲਗਰੀ, ਅੰਜੂ ਚੌਧਰੀ ਨੇ ਸਾਂਝੇ ਰੂਪ ਵਿੱਚ ਕੀਤਾ।
ਇਸ ਮੌਕੇ ਮਾਸਟਰ ਭਜਨ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਅਧੂਰੇ ਨੇ, ਇਸ ਦੇਸ਼ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੇ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਗੁਰਪ੍ਰਰੀਤ ਸਿੰਘ ਤੂਰ ਦੀ ਕਿਤਾਬ ਦੇ ਆਧਾਰਿਤ ਹਰਕੇਸ਼ ਚੌਧਰੀ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਅੱਲੜ ਉਮਰਾਂ ਘੁੱਪ ਹਨੇਰੇ’ ਪੇਸ਼ ਕੀਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰਾਂ੍ਹ ਨਾਲ ਭੋਲੀਭਾਲੀ ਨੌਜਵਾਨੀ ਨਸ਼ਾ ਤਸਕਰਾਂ ਦੇ ਚੁੰਗਲ ‘ਚ ਫਸਕੇ ਮੌਤ ਦੇ ਮੂੰਹ ‘ਚ ਜਾ ਪੈਂਦੀ ਹੈ।
ਨਾਟਕ ਿ’ਚ ਨੈਨਾ ਸ਼ਰਮਾ ਦੀ ਸੁਭਾਵਿਕ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦੀਪਕ ਰਾਏ ਬਾਪੂ ਦੇ ਰੂਪ ਵਿੱਚ, ਜੁਝਾਰ ਸਿੰਘ ਪੁੱਤਰ ਦੇ ਰੂਪ ਵਿੱਚ ਖੂਬ ਨਿਭੇ, ਨਸ਼ਾ ਤਸਕਰ ਦੇ ਰੂਪ ਵਿੱਚ ਕਮਲ ਮੋਹੀ ਨੇ ਕਮਾਲ ਦੀ ਅਦਾਕਾਰੀ ਦਿਖਾਈ, ਪਰਦੀਪ ਕੌਰ, ਅਨਿਲ ਸੇਠੀ, ਅਭਿਨੈ ਬਾਂਸਲ,ਕਰਨਵੀਰ ਸਿੰਘ, ਅੰਕੁਸ਼ ਸਿਰਸਾ, ਹਰਪ੍ਰਰੀਤ ਕੌਰ, ਭਾਗ ਸਿੰਘ ਆਦਿ ਨੇ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਮਾਸਟਰ ਭਜਨ ਸਿੰਘ ਨੇ ਮੰਚ ਦੀ ਆਰਥਿਕ ਸਹਾਇਤਾ ਕੀਤੀ। ਗੁਰਪ੍ਰਰੀਤ ਤੂਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੰਸਥਾ ਵੱਲੋਂ ਗੁਰਪ੍ਰਰੀਤ ਤੂਰ ਦਾ ਅਤੇ ਇਕਬਾਲ ਸਿੰਘ ਲੋਪੋਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਾਸਟਰ ਬਲਰਾਜ਼ ਸਿੰਘ ਸੰਘੇੜਾ, ਮਾਸਟਰ ਗੁਰਮੀਤ ਸਿੰਘ ਧਨੋਆ, ਹੈੱਡ ਮਾਸਟਰ ਇੰਦਰਜੀਤ ਸਿੰਘ, ਲੈਕ.ਪ੍ਰਗਟ ਸਿੰਘ, ਜਰਨੈਲ ਸਿੰਘ ਗੁਰਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਬਾਖੂਬੀ ਨਿਭਾਇਆ।


