ਸਟਾਫ਼ ਰਿਪੋਰਟਰ, ਬਰਨਾਲਾ : ਐੱਸਡੀਓ ਸਬ-ਡਿਵੀਜ਼ਨ ਸਬ-ਅਰਬਨ ਬਰਨਾਲਾ ਇੰਜੀਨੀਅਰ ਪ੍ਰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਮਿਤੀ 16 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਬਰਨਾਲਾ ਗਰਿੱਡ ਤੋਂ ਚੱਲਦੇ 11 ਕੇ ਵੀ ਕਚਹਿਰੀ ਰੋਡ ਸ਼ਹਿਰੀ ਫੀਡਰ ਅਤੇ ਹੰਡਿਆਇਆ ਗਰਿੱਡ ਤੋਂ ਚੱਲਦੇ ਹੋਏ 11 ਕੇਵੀ ਮਾਨਸਾ ਰੋਡ ਸ਼ਹਿਰੀ ਕੈਟਾਗਰੀ -1 ਫੀਡਰ ਬੰਦ ਰਹਿਣਗੇ, ਜਿਨ੍ਹਾਂ ਨੂੰ ਫਾਲਟ ਮੁਕਤ ਕਰਨ ਲਈ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਲਈ ਲੱਖੀ ਕਾਲੋਨੀ, ਬਾਬਾ ਦੀਪ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਮਹੇਸ਼ ਨਗਰ,ਓਮ ਸਿਟੀ, ਵਿਕਾਸ ਨਗਰ ਤੇ ਮਾਨਸਾ ਰੋਡ, ਛੰਨਾ ਰੋਡ, ਭੈਣੀ ਰੋਡ, ਧਨੌਲਾ ਖੁਰਦ ਤੇ ਹੰਡਿਆਇਆ ਕੈਂਚੀਆਂ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


