ਸਿਆਟਲ, (ਗੁਰਚਰਨ ਸਿੰਘ ਢਿੱਲੋਂ)-‘ਕੈਨੇਡਾ ਕੇਸਰੀ’ ਦੀ ਗੁਰਜ ਵੈਨਕੂਵਰ, ਕੈਨੇਡਾ ਤੋਂ ਜਿੱਤਣ ਤੋਂ ਬਾਅਦ ਸਿਆਟਲ ਪਹੁੰਚੇ ਅੰਤਰਰਾਸ਼ਟਰੀ ਪਹਿਲਵਾਨ ਗੁਰਪਾਲ ਸਿੰਘ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਲੇਬਰ ਡੇਅ ਮੌਕੇ ਰੈਡ ਲਾਈ ਹੋਟਲ ਰੈਨਟਨ ਵਿਚ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਥੇ ਗੁਰਪਾਲ ਸਿੰਘ ਪਹਿਲਵਾਨ ਤੇ ਮੇਨਰੂਪ ਕੌਰ ਦਾ ਜਨਮ ਦਿਨ ਮਨਾਉਣ ਵਜੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ। ਗੁਰਦੀਪ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਨ ਵਿਚ ‘ਕੈਨੇਡਾ ਕੇਸਰੀ’ ਦੀ ਗੁਰਜ ਵੈਨਕੂਵਰ ਤੋਂ ਜਿੱਤਣ ਦੀ ਵਧਾਈ ਦਿੱਤੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰਨ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਰਤ ਤੋਂ ਪਹੁੰਚੇ ਵਿੰਗ ਕਮਾਂਡਰ ਕਿਰਪਾਲ ਸਿੰਘ ਢਿੱਲੋਂ ਸਿੱਖ ਪੈਕ ਦੇ ਵਾਈਸ ਚੇਅਰਮੈਨ ਬਹਾਦਰ ਸਿੰਘ (ਸੈਲਮ), ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਨਿੱਝਰ, ਮਾਂਟਰੀਅਲ ਤੋਂ ਹਰਭਜਨ ਸਿੰਘ ਘੁੰਮਣ ਤੇ ਕਰਨਾਲ ਤੋਂ ਕੁਲਦੀਪ ਸਿੰਘ ਕਾਹਲੋਂ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਸਿਆਟਲ ਦੀਆਂ ਕਈ ਮਾਣ-ਮੱਤੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਹੋਟਲ ਦੇ ਮਾਲਕ ਦਯਿਆਬੀਰ ਸਿੰਘ ਪਿੰਟੂ ਬਾਠ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ