ਨਵੀਂ ਦਿੱਲੀ (ਏਜੰਸੀ) : ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਫਾਲੋਅਰਜ਼ ਦੀ ਗਿਣਤੀ ਇਕ ਕਰੋੜ ਤੋਂ ਪਾਰ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਸਦਨਾਂ ’ਚ ਵਿਰੋਧੀ ਧਿਰ ਦੇ ਹੰਗਾਮੇ ’ਚ ਸੱਤ ਇਤਿਹਾਸਕ ਬਿੱਲਾਂ ਨੂੰ ਪਾਸ ਕਰਨ ਕਾਰਨ ਉਨ੍ਹਾਂ ਦੀ ਲੋਕਪਿ੍ਅਤਾ ਤੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇੰਸਟਾਗ੍ਰਾਮ ’ਤੇ ਗ੍ਰਹਿ ਮੰਤਰੀ 1.07 ਕਰੋੜ ਫਾਲੋਅਰਜ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਇੰਸਟਾਗ੍ਰਾਮ ’ਤੇ ਪ੍ਰਧਾਨ ਮੰਤਰੀ ਦੇ 8.27 ਕਰੋੜ ਫਾਲੋਅਰਜ਼ ਹਨ।

ਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸ਼ਾਹ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਸਿਆਸੀ ਸ਼ਖਸੀਅਤ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦੀ ਲੋਕਪਿ੍ਰਅਤਾ ’ਚ 2014 ਦੇ ਬਾਅਦ ਤੋਂ ਤੇਜ਼ੀ ਨਾਲ ਇਜ਼ਾਫ਼ਾ ਹੋਇਆ। 2014 ’ਚ ਮੋਦੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਬਣਨ ਤੋਂ ਬਾਅਦ ਪਾਰਟੀ ਨੂੰ ਆਪਣੇ ਦਮ ’ਤੇ ਬਹੁਮਤ ਹਾਸਲ ਕਰਵਾਉਣ ਦਾ ਸਿਹਰਾ ਸ਼ਾਹ ਨੂੰ ਜਾਂਦਾ ਹੈ ਤੇ 2019 ’ਚ ਵੀ ਉਨ੍ਹਾਂ ਦੀ ਅਗਵਾਈ ’ਚ ਭਾਜਪਾ ਨੇ ਬਹੁਮਤ ਹਾਸਲ ਕੀਤਾ। ਇਸ ਸਮੇਂ ਸ਼ਾਹ ਦੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਐਕਸ’ ’ਤੇ 3.41 ਕਰੋੜ ਤੇ ਫੇਸਬੁੱਕ ’ਤੇ 1.5 ਕਰੋੜ ਫਾਲੋਅਰਜ਼ ਹਨ। ਇੰਟਰਨੈੱਟ ਮੀਡੀਆ ਫਾਲੋਇੰਗ ਦੇ ਮਾਮਲੇ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਵਰਗੇ ਵਿਰੋਧੀ ਦਿੱਗਜਾਂ ’ਚ ਕਾਫ਼ੀ ਫ਼ਰਕ ਹੈ।

ਪ੍ਰਮੁੱਖ ਆਗੂਆਂ ਦੇ ਵੱਖ-ਵੱਖ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਫਾਲੋਅਰਜ਼

  • ਆਗੂ ਐਕਸ ਇੰਸਟਾਗ੍ਰਾਮ ਫੇਸਬੁੱਕ
  • ਨਰਿੰਦਰ ਮੋਦੀ 9.4 ਕਰੋੜ 8.27 ਕਰੋੜ 4.8 ਕਰੋੜ
  • ਅਮਿਤ ਸ਼ਾਹ 3.41 ਕਰੋੜ 1.07 ਕਰੋੜ 1.5 ਕਰੋੜ
  • ਰਾਹੁਲ ਗਾਂਧੀ 2.47 ਲੱਖ 51 ਲੱਖ 68 ਲੱਖ
  • ਮਲਿਕਾਰਜੁਨ ਖੜਗੇ 5.66 ਲੱਖ 1.19 ਲੱਖ 1.3 ਲੱਖ
  • ਅਰਵਿੰਦ ਕੇਜਰੀਵਾਲ 2.73 ਕਰੋੜ 17 ਲੱਖ 92 ਲੱਖ