Ad-Time-For-Vacation.png

ਅਮਰੀਕਾ: 1972 ਤੋਂ ਬਾਅਦ ਕੋਈ ਚੰਨ ‘ਤੇ ਕਿਉਂ ਨਹੀਂ ਗਿਆ?

ਨੀਲ ਆਰਮਸਟ੍ਰਾਂਗ ਨੇ ਚੰਦ ‘ਤੇ ਪੈਰ ਰੱਖਦਿਆਂ ਕਿਹਾ ਸੀ ਕਿ ਇਹ ਬੰਦੇ ਲਈ ਭਾਵੇਂ ਨਿੱਕਾ ਜਿਹਾ ਕਦਮ ਹੋਵੇ ਪਰ ਇਨਸਾਨੀਅਤ ਲਈ ਇਹ ਇੱਕ ਵੱਡੀ ਪੁਲਾਂਘ ਸੀ।

21 ਜੁਲਾਈ 1969 ਨੂੰ ਪਹਿਲੇ ਇਨਸਾਨ ਆਰਮਸਟ੍ਰਾਂਗ ਨੇ ਚੰਨ ਤੇ ਪੈਰ ਰਖਿਆ। ਇਸ ਖ਼ਬਰ ਨੇ ਦੁਨੀਆਂ ਹਿੱਲਾ ਦਿੱਤੀ।ਇਸ ਮਗਰੋਂ ਦਸੰਬਰ 1972 ਤੱਕ ਪੰਜ ਹੋਰ ਅਮਰੀਕੀ ਮਿਸ਼ਨ ਚੰਦ ‘ਤੇ ਗਏ ਜਿਸ ਦੇ ਬਾਅਦ ਯੂਜੀਨ ਸਰਨੰਨ ਨੇ ਚੰਨ ਦੇ ਮਿਸ਼ਨਾਂ ‘ਤੇ ਰੋਕ ਲਾ ਦਿੱਤੀ।ਉਸ ਮਗਰੋਂ 45 ਤੋਂ ਵੀ ਵੱਧ ਸਾਲਾਂ ਤੱਕ ਕੋਈ ਇਨਸਾਨ ਧਰਤੀ ਦੇ ਇਸ ਕੁਦਰਤੀ ਉਪ ਗ੍ਰਹਿ ‘ਤੇ ਵਾਪਸ ਨਹੀਂ ਮੁੜਿਆ।

ਇਸ ਬਾਰੇ ਕਈ ਉਂਗਲਾਂ ਉੱਠੀਆਂ ਕਿ ਚੰਦ ਤੇ ਉਤਾਰਾ ਤਾਂ ਕਦੇ ਹੋਇਆ ਹੀ ਨਹੀਂ। ਜੋ ਕੁੱਝ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ ਉਹ ਤਾਂ ਸਭ ਸਟੂਡੀਓ ਵਿੱਚ ਫ਼ਿਲਮਾਇਆ ਗਿਆ ਸੀ।ਹੁਣ ਕੋਈ ਅੱਧੀ ਸਦੀ ਮਗਰੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਦੁਬਾਰਾ ਚੰਨ ਤੇ ਮਿਸ਼ਨ ਭੇਜੇਗਾ ਜੋ ਮੰਗਲ ਫ਼ਤਹਿ ਵੱਲ ਇੱਕ ਕਦਮ ਹੋਵੇਗਾ।ਰਾਸ਼ਟਰਪਤੀ ਡੌਨਲਡ ਟਰੰਪ ਨੇ ਹੁਣ ਅਮਰੀਕ ਦੀ ਪੁਲਾੜ ਨੀਤੀ-1 ‘ਤੇ ਸਹੀ ਪਾਈ ਹੈ। ਇਸ ਮੁਤਾਬਕ ਨਾਸਾ ਨੂੰ ਚੰਨ ਤੇ ਇਨਸਾਨ ਭੇਜਣ ਦੇ ਹੁਕਮ ਦਿੱਤੇ ਗਏ ਹਨ।ਸੂਵੀਅਤ ਯੂਨੀਅਨ ਨੇ ਇੱਕ ਵਾਰ ਇੱਕ ਕੁੱਤਾ ਤੇ ਇੱਕ ਬਾਂਦਰ ਪੁਲਾੜ ਵੱਲ ਭੇਜਿਆ ਸੀ। ਉਹ ਵੀ ਇਸ ਪਾਸੇ ਕੋਈ ਮਾਅਰਕਾ ਨਹੀਂ ਮਾਰ ਸਕਿਆ।

ਕੈਲੀਫ਼ੋਰਨੀਆ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦੇ ਪ੍ਰੋਫ਼ੈਸਰ ਮਿਸ਼ੇਲ ਰਿੱਚ ਨੇ ਬੀਬੀਸੀ ਨੂੰ ਦੱਸਿਆ, ਇਨਸਾਨ ਨੂੰ ਚੰਦ ‘ਤੇ ਭੇਜਣਾ ਕਾਫ਼ੀ ਖਰਚੀਲੀ ਮੁਹਿੰਮ ਸੀ ਅਤੇ ਇਸ ਨੂੰ ਜਾਰੀ ਰੱਖਣ ਲਈ ਕੋਈ ਵਿਗਿਆਨਕ ਵਿਆਖਿਆ ਨਹੀਂ ਸੀ।*ਮਾਹਿਰ ਮੁਤਾਬਕ ਵਿਗਿਆਨ ਰੁਚੀ ਤੋਂ ਵੀ ਵੱਧ ਕੇ ਇਨ੍ਹਾਂ ਮਿਸ਼ਨਾਂ ਪਿੱਛੇ ਸਿਆਸੀ ਕਾਰਨ ਸਨ। ਖ਼ਾਸ ਕਰਕੇ ਪੁਲਾੜ ‘ਤੇ ਦਬਦਬਾ ਬਣਾਉਣ ਦੀ ਹੋੜ ਸਾਲਾਂ ਤੱਕ ਚੰਦ ਤੇ ਅਮਰੀਕੀ ਝੰਡਾ ਲਹਿਰਾ ਰਿਹਾ ਸੀ ਇਸ ਲਈ ਇਸ ਵੱਲ ਮੁੜਨ ਦਾ ਕੋਈ ਸਿਆਸੀ ਜਾਂ ਵਿਗਿਆਨਕ ਤਰਕ ਨਹੀਂ ਸੀ।

2004 ਵਿੱਚ ਜਾਰਜ ਬੁਸ਼ ਨੇ ਟਰੰਪ ਵਰਗੀ ਹੀ ਤਜਵੀਜ਼ ਰੱਖੀ ਕਿ ਚੰਨ ਵੱਲ ਇਨਸਾਨ ਭੇਜ ਕੇ ਉੱਥੋਂ ਮੰਗਲ ਲਈ ਰਾਹ ਖੋਲੇ ਜਾਣ।ਰਿੱਚ ਮੁਤਾਬਕ ਪ੍ਰੋਜੈਕਟ ਵਾਪਸ ਲੈ ਲਿਆ ਗਿਆ। ਕਾਰਨ ਉਹੀ, ਖਰਚਾ ਬੁਸ਼ ਤੋਂ ਮਗਰੋਂ ਓਬਾਮਾ ਸਰਕਾਰ ਵੀ ਚੰਨ ਤੇ ਇਨਸਾਨੀ ਪਾਰਸਲ ਭੇਜਣ ‘ਤੇ 104,000 ਮਿਲੀਅਨ ਅਮਰੀਕੀ ਡਾਲਰ ਖਰਚਣਾ ਨਹੀਂ ਚਾਹੁੰਦੀ ਸੀ।

 

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.