ਵਾਸ਼ਿੰਗਟਨ—ਅਮਰੀਕਾ ਨੇ ਜ਼ਿਆਦਾ ਖਤਰੇ ਵਾਲੇ 11 ਦੇਸ਼ਾਂ ਦੇ ਸ਼ਰਣਾਰਥੀਆਂ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਕਿਹਾ ਕਿ ਅਮਰੀਕਾ ‘ਚ ਦਾਖਲ ਹੋਣ ਵਾਲੇ ਸ਼ਰਣਾਰਥੀਆਂ ਨੂੰ ਪਹਿਲਾਂ ਤੋਂ ਵਧੇਰੇ ਸਖਤ ਜਾਂਚ ‘ਚੋਂ ਲੰਘਣਾ ਪਵੇਗਾ। ਇਨ੍ਹਾਂ 11 ਦੇਸ਼ਾਂ ਦੇ ਨਾਂ ਨਹੀਂ ਦੱਸੇ ਗਏ ਪਰ ਸਮਝਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਅਤੇ 10 ਮੁਸਲਮਾਨ ਦੇਸ਼ਾਂ ਦੇ ਸ਼ਰਣਾਰਥੀਆਂ ਨੂੰ ਸਖਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਘਰੇਲੂ ਸੁਰੱਖਿਆ ਮੰਤਰੀ ਕ੍ਰਿਸਟਜੇਨ ਨੀਲਸਨ ਨੇ ਦੱਸਿਆ,’’ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਕੌਣ ਅਮਰੀਕਾ ‘ਚ ਦਾਖਲ ਹੋ ਰਿਹਾ ਹੈ?’’
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹੋਰ ਸੁਰੱਖਿਆ ਯੋਜਨਾਵਾਂ ਦੇ ਚੱਲਦਿਆਂ ਗਲਤ ਲੋਕਾਂ ਲਈ ਸਾਡੇ ਸ਼ਰਣਾਰਥੀ ਪ੍ਰੋਗਰਾਮ ਦਾ ਲਾਭ ਉਠਾਉਣਾ ਔਖਾ ਹੋਵੇਗਾ। ਇਨ੍ਹਾਂ 11 ਦੇਸ਼ਾਂ ‘ਤੇ ਟਰੰਪ ਪ੍ਰਸ਼ਾਸਨ ਨੇ ਅਕਤੂਬਰ ‘ਚ ਸ਼ਰਣਾਰਥੀ ਨੀਤੀ ਦੀ ਸਮੀਖਿਆ ਦੇ ਬਾਅਦ ਰੋਕ ਲਗਾਈ ਸੀ। ਹਾਲਾਂਕਿ ਇਨ੍ਹਾਂ ਦੀ ਸਰਕਾਰੀ ਤੌਰ ‘ਤੇ ਪਛਾਣ ਨਹੀਂ ਦੱਸੀ ਗਈ ਸੀ। ਸ਼ਰਣਾਰਥੀ ਸਮੂਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ‘ਚ ਮਿਸਰ, ਈਰਾਨ, ਇਰਾਕ, ਲੀਬੀਆ, ਮਾਲੀ, ਉੱਤਰੀ ਕੋਰੀਆ, ਸੋਮਾਲੀਆ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਸ਼ਾਮਲ ਹਨ। ਨਾਮ ਨਾ ਦੱਸਣ ਦੀ ਸ਼ਰਤ ‘ਤੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ 11 ਦੇਸ਼ਾਂ ਦੇ ਲਈ ਵਧਾਈ ਗਈ ਸੁਰੱਖਿਆ ਜਾਂਚ ਦੀ ਨੀਤੀ ਮਸਲਮਾਨਾਂ ਨੂੰ ਟੀਚਾ ਬਣਾ ਕੇ ਨਹੀਂ ਬਣਾਈ ਗਈ ਸੀ। ਅਧਿਕਾਰੀ ਨੇ ਦੱਸਿਆ,’’ਸਾਡੇ ਪ੍ਰਸ਼ਾਸਨ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ