ਅਮਰੀਕਾ ਨੂੰ ਮਲੀਆਮੇਟ ਕਰ ਸਕਦੀਆਂ ਉੱਤਰੀ ਕੋਰੀਆ ਦੀਆਂ ਮਜ਼ਾਈਲਾਂ

ਚੰਡੀਗੜ੍ਹ: ਇਹ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਕੋਲ ਵੱਖ-ਵੱਖ ਸਮਰੱਥਾ ਦੀਆਂ ਇੱਕ ਹਜ਼ਾਰ ਮਿਜ਼ਾਈਲਾਂ ਹਨ। ਇਸ ਵਿੱਚ ਉਹ ਮਿਜ਼ਾਈਲ ਵੀ ਸ਼ਾਮਲ ਹੈ ਜਿਹੜੀ ਕਿਸੇ ਦਿਨ ਅਮਰੀਕਾ ਤੱਕ ਨਿਸ਼ਾਨਾ ਲਾ ਸਕਦੀ ਹੈ। ਉੱਤਰੀ ਕੋਰੀਆ ਦੇ ਮਿਸਾਈਲ ਪ੍ਰੋਗਰਾਮ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਕਾਫ਼ੀ ਤਰੱਕੀ ਕੀਤੀ ਹੈ।

ਉਸ ਦੇ ਹਥਿਆਰਾਂ ਦੇ ਖ਼ਜ਼ਾਨੇ ਵਿੱਚ 1960 ਤੇ 70 ਦੇ ਦਹਾਕੇ ਵਿੱਚ ਰਾਕਟ ਹੁੰਦੇ ਸਨ। 1980-90 ਦੇ ਦਹਾਕੇ ਤੱਕ ਉਸ ਕੋਲ ਛੋਟੀ ਤੇ ਮੱਧ ਦੂਰੀ ਦੀ ਬੈਲਾਸਟਿਕ ਮਿਜ਼ਾਈਲ ਸੀ। ਹੁਣ ਹਾਲ ਹੀ ਵਿੱਚ ਉੱਤਰ ਕੋਰੀਆ ਨੇ ਐਲਾਨ ਕੀਤਾ ਹੈ ਕਿ ਉਹ ਇੰਟਰਕਾਂਟੀਨੈਟਲ ਮਿਜ਼ਾਈਲ ਬਣਾ ਰਿਹਾ ਹੈ ਜਿਸ ਦੇ ਜ਼ਰੀਏ ਉਹ ਪੱਛਮੀ ਦੇਸ਼ਾਂ ਵਿੱਚ ਨਿਸ਼ਾਨੇ ਖਿੱਚ ਸਕਦਾ ਹੈ।

ਉੱਤਰ ਕੋਰੀਆ ਦੀ ਆਧੁਨਿਕ ਮਿਜ਼ਾਈਲ ਪਰਿਯੋਜਨਾ ਦੀ ਸ਼ੁਰੂਆਤ ਸਕੜ ਤੋਂ ਹੋਈ। ਖ਼ਬਰਾਂ ਮੁਤਾਬਕ ਇਹ ਉਸ ਕੋਲ 1976 ਵਿੱਚ ਮਿਸਰ ਜ਼ਰੀਏ ਆਈ। ਉਸ ਨੇ 1984 ਵਿੱਚ ਇਸ ਦਾ ਦੇਸੀ ਰੂਪ ਹਾਨਸਾਂਗ ਤਿਆਰ ਕਰ ਲਿਆ। ਮੰਨਿਆ ਜਾ ਰਿਹਾ ਹੈ ਇਸ ਨਾਲ ਉਹ ਆਪਣੇ ਗੁਆਂਢੀ ਮੁਲਕ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾ ਸਕਦਾ ਹੈ। ਉੱਤਰ ਕੋਰੀਆ ਨੇ 1980 ਨੇ ਅੰਤ ਵਿੱਚ ਮੱਧ ਦੂਰੀ ਦੀ ਇੱਕ ਨਵੀਂ ਮਿਜ਼ਾਈਲ ਉੱਤੇ ਕੰਮ ਸ਼ੁਰੂ ਕੀਤਾ। ਇਸ ਨੂੰ ਨੋਡਾਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਕਰੀਬ ਇੱਕ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ।

ਇੰਟਰਨੈਸ਼ਨਲ ਇੰਸਟੀਊਟ ਆਫ਼ ਸਟੈਟਜਿਕ ਸਟੱਡੀਜ਼ ਦੇ ਅਪ੍ਰੈਲ 2016 ਵਿੱਚ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਇਹ ਮਿਜ਼ਾਈਲ ਪੂਰੇ ਦੱਖਣ ਕੋਰੀਆ ਤੇ ਜ਼ਿਆਦਾਤਰ ਜਾਪਾਨ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਮੁਤਾਬਕ ਅਕਤੂਬਰ ਵਿੱਚ 2010 ਵਿੱਚ ਪ੍ਰਦਰਸ਼ਿਤ ਇਸ ਦੀ ਕਰੀਬ 1600 ਕਿੱਲੋਮੀਟਰ ਹੈ। ਇਸ ਨਾਲ ਜਪਾਨੀ ਰਾਜ ਔਕਨਿਨਾਵਾ ਵਿੱਚ ਸਥਿਤ ਅਮਰੀਕੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉੱਤਰੀ ਕੋਰੀਆ ਨੇ ਅਗਸਤ 2016 ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਇੱਕ ਪਉਡੁੱਬੀ ਤੋਂ ਬੈਲਾਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਇਹ ਸਤਹਿ ਤੋਂ ਸਤਹਿ ਉੱਤੇ ਮਾਰ ਕਰਨ ਵਾਲੀ ਮੱਧ ਦੂਰੀ ਦੀ ਬੈਲਾਸਟਿਕ ਮਿਜ਼ਾਈਲ ਹੈ।

ਮੰਨਿਆ ਜਾਂਦਾ ਹੈ ਕਿ ਉੱਤਰ ਕੋਰੀਆ ਆਪਣੀ ਸਭ ਤੋਂ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਵਿਕਾਸ ਕਰ ਰਿਹਾ ਹੈ। ਇਸ ਨੂੰ ਕੇ ਐਨ-08 ਜਾਂ ਹਾਸਾਂਗ-13 ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਦਾ ਪਹਿਲਾ ਸਬੂਤ ਉਦੋਂ ਮਿਲਾ ਜਦੋਂ ਸਤੰਬਰ 2016 ਵਿੱਚ ਉੱਤਰ ਕੋਰੀਆ ਨੇ ਆਪਣੇ ਨਵੇਂ ਰਾਕੇਟ ਇੰਜਨ ਦਾ ਪ੍ਰੀਖਣ ਕੀਤਾ। ਅਮਰੀਕੀ ਰੱਖਿਆ ਮੰਤਰੀ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਦੇ ਕੋਲ ਘੱਟ ਤੋਂ ਘੱਟ ਛੇ ਕੇ ਐਨ-08 ਮਿਜ਼ਾਈਲ ਹੈ। ਜਿਹੜੀ ਕਿ ਅਮਰੀਕਾ ਦੇ ਜ਼ਿਆਦਾਤਰ ਹਿੱਸੇ ਤੱਕ ਮਾਰ ਕਰਨ ਵਿੱਚ ਸਮਰੱਥ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.