ਪਿਆਰੇ ਸੱਜਣੋ! ਅੱਜ ਤੋਂ 97 ਕੁ ਵਰੇ ਪਹਿਲਾਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸੀ । ੲਿਸ ਤੋਂ ਦੋ ਕੁ ਮਹੀਨੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ ਸੀ।
ਇਸ ਤੋਂ ਪੰਜਾਹ ਕੁ ਵਰੇ ਪਹਿਲਾਂ ਸਿੰਘ ਸਭਾ ਲਹਿਰ ਨੇ ਅਖਬਾਰਾਂ, ਰਸਾਲਿਆਂ, ਟਰੈਕਟਾਂ ਤੇ ਪੁਸਤਕਾਂ ਰਾਂਹੀ ਸਿੱਖ ਕੌਮ ਚ ਚੇਤਨਾ ਤੇ ਉਤਸਾਹ ਦੀ ਜਬਰਦਸਤ ਤਰੰਗ ਪੈਦਾ ਕਰ ਦਿੱਤੀ ਸੀ, ਜਿਸ ਨੇ ਬੌਧਿਕ ਖੇਤਰ ਚ ਵੀ ਵੱਡੇ ਵਿਦਵਾਨ ਪੈਦਾ ਕੀਤੇ ਸਨ। ਇਸ ਲਹਿਰ ਨੇ ਹੀ ਸਿੱਖਾਂ ਚ ਆਪਣੀ ਵੱਖਰੀ ਪਛਾਣ ਤੇ ਨਿਆਰੀ ਹਸਤੀ ਦਾ ਅਹਿਸਾਸ ਪੈਦਾ ਕੀਤਾ ਸੀ। ਇਸ ਦੇ ਨਾਲ ਹੀ ਇਸ ਲਹਿਰ ਨੇ ਕੌਮ ਦਾ ਧਿਆਨ ਦਰਬਾਰ ਸਾਹਬ ਸਮੇਤ ਉਹਨਾਂ ਗੁਰੂ ਘਰਾਂ ਵੱਲ ਦੁਆਇਆ ਸੀ ਜਿਨਾਂ ਤੇ ਬ੍ਰਾਹਮਣਵਾਦੀ ਮਹੰਤਾਂ ਨੇ ਕਬਜਾ ਕਰ ਰੱਖਿਆ ਸੀ ਤੇ ਗੁਰੂ ਘਰਾਂ ਨੂੰ ਵਿਭਚਾਰ ਦੇ ਅੱਡੇ ਬਣਾ ਦਿਤਾ ਸੀ।
ਅਕਾਲੀ ਦਲ ਤੇ ਗੁਰਦੁਆਰਾ ਕਮੇਟੀ ਨੇ ਲੰਬੇ ਸੰਘਰਸ਼ ਤੇ ਅਨੇਕਾਂ ਕਸਟ ਝੱਲਦਿਆਂ, ਆਪਾ ਵਾਰੂ ਕੁਰਬਾਨੀਆਂ ਕਰਦਿਆਂ ਜਿਥੇ ਆਪਣੇ ਗੁਰੂ ਘਰਾਂ ਨੂੰ ਮੁਕਤ ਕਰਵਾੲਿਆ ੳੁਥੇ ਸਿੱਖਾਂ ਦੀ ਸਿੱਕੇਬੰਦ ਪਛਾਣ ਵੀ ਕਾਇਮ ਕੀਤੀ।
1982 ਤੱਕ ਅਕਾਲੀ ਦਲ ਨੇ ਦਰਜਨਾਂ ਮੋਰਚੇ ਲਾਏ ਜਿਨਾਂ ਵਿਚ ਲੱਖਾਂ ਸਿੱਖਾਂ ਨੇ ਭਾਗ ਲਿਆ। ਸੈਂਕੜੇ ਸ਼ਹੀਦ ਹੋਏ, ਹਜ਼ਾਰਾਂ ਅਪਾਹਜ ਹੋਏ। ਹਜ਼ਾਰਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ, ਹਜ਼ਾਰਾਂ ਰਿਆਸਤਾਂ ਚੋ ਜਲਾ ਵਤਨ ਹੋਏ, ਘਰ ਘਾਟ ਕੁਰਕ ਹੋਏ। ਪਰ ਧੰਨ ਨੇ ਇਹ ਲੋਕ ਜਿਨਾਂ ਨੇ ਜਬਰ ਤੇ ਅਜ਼ਰ ਨੂੰ ਖਿੜੇ.ਮੱਥੇ ਜਰਿਆ।
ਪਰ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਇਸ ਸਿਰਮੌਰ ਸੰਸਥਾਂ ਤੇ ਬਾਦਲ ਪਰਵਾਰ ਦਾ ਕਬਜਾ ਹੋ ਗਿਆ ਹੈ। ਜਿਸ ਵਿਚ ਹੁਣ ਕੁਰਬਾਨੀ ਵਾਲੇ ਸਿੱਖਾਂ ਦੀ ਥਾਂ ਲੈਂਡ ਮਾਫੀਆ, ਸੈਂਡ ਮਾਫੀਆ, ਸ਼ਰਾਬ ਮਾਫੀਆ, ਕਬਾਬ ਮਾਫੀਆ, ਸਵਾਬ ਮਾਫੀਆ, ਹਰ ਬੇਜ਼ਮੀਰਾ, ਹਰ ਕਿਸਮ ਦਾ ਗੁੰਡਾ ਅਨਸਰ ਸ਼ਾਮਲ ਹੋ ਚੁੱਕਿਆ ਹੈ। ਕਿਸੇ ਸਮੇਂ ਨੀਲੀ ਪੱਗ ਸਨਮਾਨ ਤੇ ਕੁਰਬਾਨੀ ਦਾ ਚਿੰਨ ਸਮਝੀ ਜਾਂਦੀ ਸੀ ਪਰ ਅੱਜ ਇਹਨਾਂ ਨੇ ਬੇਜ਼ਮੀਰੇ ਠੱਗਾਂ ਦੀ ਨਿਸ਼ਾਨੀ ਬਣਾ ਦਿੱਤੀ ਹੈ।
ਸੱਜਣੋ। ਮੜੀਆਂ ਚ ਪਏ ੳੁਹਨਾਂ ਸਿੱਖਾਂ ਦੀਆਂ ਰੂਹਾਂ ਇਹ ਦੇਖ ਕੇ ਜਰੂਰ ਰੋਦੀਆਂ ਹੋਣਗੀਆਂ ਕਿ ਅਸੀਂ ਇਹਨਾਂ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਸੀ?
ਸਭ ਅੱਗੇ ਮੇਰੀ ਅਰਜ ਬੇਨਤੀ ਹੈ ਹੁਣ ਇਹਨਾਂ ਲੋਕਾਂ ਅੱਗੇ ਅਕਾਲੀ ਦਲ ਨਾ ਲਾਇਆ ਜਾਇਆ ਕਰੇ ਸਿਰਫ ਬਾਦਲ ਐਂਡ ਕੰਪਨੀ ਹੀ ਲਿਖਿਆ ਜਾਇਆ ਕਰੇ।-ਰਾਜਵਿੰਦਰ ਸਿੰਘ ਰਾਹੀ