ਲੁਧਿਆਣਾ 12 ਜੂਨ (ਹਰਪ੍ਰੀਤ ਸਿੰਘ ਗਿੱਲ/ ਗੁਰਪ੍ਰੀਤ ਸਿੰਘ ਮਹਿਦੂਦਾਂ) : ਬਾਦਲ ਅਕਾਲੀ ਦਲ ਨੇ ਅੱਜ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਤੇ ਖਾਸ ਕਰਕੇ ਰੇਤੇ ਦੀ ਕਾਲਾਬਜ਼ਾਰੀ ਨੂੰ ਲੈ ਕੇ ਜ਼ਿਲਾ ਪੱਧਰੀ ਧਰਨੇ ਦਿੱਤੇ। ਕੈਪਟਨ ਸਰਕਾਰ ਦੇ 83ਵੇਂ ਦਿਨ ਦਿੱਤੇ ਇਨਾਂ ਧਰਨਿਆਂ ‘ਚ ”ਮਲਾਈ ਖਾਣੇ” ਤਾਂ ਕਿਧਰੇ ਵਿਖਾਈ ਨਹੀਂ ਦਿੱਤੇ, ਪ੍ਰੰਤੂ ਰਾਜਸੀ ਖੇਡ ਜਾਰੀ ਰੱਖਣ ਵਾਲੇ ਅਕਾਲੀ ਆਗੂਆਂ ਨੇ ਔਖੇ ਸੌਖੇ ਗਰਮੀ ਦੀ ਮਾਰ ਝੱਲੀ। ਭਾਂਵੇਂ ਕਿ ਬਾਦਲ ਦਲੀਆਂ ਨੇ ਕੈਪਟਨ ਸਰਕਾਰ ਨੂੰ ਠੰਡੇ ਪਾਣੀਆਂ ਦੀਆਂ ਬੋਤਲਾਂ ਪੀ ਪੀ ਕੋਸਿਆ। ਪ੍ਰੰਤੂ ਭੀੜ ‘ਚ ਜਿਹੜੀਆਂ ਟਿੱਪਣੀਆਂ ਭਾਰੂ ਰਹੀਆਂ। ਉਹ ਸੰਕੇਤ ਦਿੰਦੀਆਂ ਸਨ ਕਿ ਪੰਜਾਬੀਆਂ ਨੇ ਇਨਾਂ ਧਰਨਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਭੀੜ ‘ਚ ਆਏ ਨਿਰਪੱਖ ਜਿਹੇ ਪੇਂਡੂ ਬਜ਼ੁਰਗ ਜਦੋਂ ਇਹ ਆਖਦੇ ਸੁਣੇ ਗਏ ”ਅਕਾਲੀ ਤਾਂ ਐਵੇ ਉਤੇ ਪਏ ਹੀ ਰੋਈ ਜਾਂਦੇ ਹਨ, ਹਾਲੇ ਵੀ ਰਾਜ ਤਾਂ ਇਨਾਂ ਦਾ ਹੀ ਹੈ। ਕਈ ਅਕਾਲੀਆਂ ਦੀਆਂ ਰੇਤ ਦੀ ਚੋਰ ਬਜ਼ਾਰੀ ਵਿਰੁੱਧ ਤਲਖ਼ ਟਿੱਪਣੀਆਂ ਤੇ ਇਹ ਆਖ ਰਹੇ ਸਨ ਕਿ, ”ਆਪਣਾ ਕੀਤਾ ਭੁੱਲ ਗਏ”। ਭੀੜ ‘ਚ ਸ਼ਾਮਿਲ ਕਈ ਕੈਪਟਨ ਦੇ ਅੰਨੇ ਸ਼ਰਧਾਲੂ ਇਹ ਵੀ ਆਖਦੇ ਸੁਣੇ ਗਏ ਕਿ,” ਹਾਲੇ ਤਾਂ ਕੈਪਟਨ ਸੁੱਤਾ ਪਿਆ, ਜਦੋਂ ਜਾਗ ਪਿਆ ਫ਼ਿਰ ਅਕਾਲੀਆਂ ਦੀਆਂ ਲੇਰਾਂ ਪੈਂਦੀਆਂ ਸੁਣਿਓ।” ਸ਼ੋਸ਼ਲ ਮੀਡੀਏ ਤੇ ਸੁਖਬੀਰ ਬਾਦਲ ਵਲੋਂ ਆਪਣੇ ਰਾਜ ਸਮੇਂ ਧਰਨਾ ਦੇਣ ਵਾਲਿਆਂ ਵਿਰੁੱਧ ਕੀਤੀ ਟਿੱਪਣੀ, ” ਜਿੰਨਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨਾ ਦੇਣ ਆ ਜਾਂਦੇ ਹਨ।” ਖਾਸੀ ਚਰਚਿਤ ਰਹੀ। ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪ੍ਰਧਾਨ ਦੀ ਧਰਨਿਆਂ ‘ਚ ਸ਼ਮੂਲੀਅਤ ਤੇ ਪੰਥ ਦਰਦੀਆਂ ਨੇ ਤਲਖ ਟਿੱਪਣੀਆਂ ਕੀਤੀਆਂ ਤੇ ਉਨਾਂ ਨੂੰ ਬਾਦਲ ਦੇ ਰਾਜ ਸਮੇਂ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਸਮੇਂ ਤੁਸੀਂ ਕਿੱਥੇ ਸੀ? ਸੁਆਲ ਸ਼ੋਸ਼ਲ ਮੀਡੀਏ ਤੇ ਵਾਰ ਵਾਰ ਪੁੱਛਿਆ ਗਿਆ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ