ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਥਿਕ ਰੂਪ ਤੋਂ ਮਜ਼ਬੂਤ ਸੱਤ ਦੇਸ਼ਾਂ ਦੇ ਸਮੂਹ G7 ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡੀਆਂ ਗੱਲਾਂ ਕਹੀਆਂ ਹਨ। ਪਹਿਲਾਂ ਇਹ ਕਿ ਟਰੰਪ ਨੇ ਭਾਰਤ, ਰੂਸ, ਆਸਟ੍ਰੇਲੀਆ ਤੇ ਦੱਖਣੀ ਕੋਰੀਆ ਨੂੰ ਇਸ ਸਮੂਹ ‘ਚ ਸ਼ਾਮਲ ਕਰਨ ਲਈ ਕਿਹਾ। ਦੂਸਰਾ ਟਰੰਪ ਨੇ G7 ਦੇਸ਼ਾਂ ਦੀ ਬੈਠਕ ਸਤੰਬਰ ਤਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੈਠਕ 10 ਤੋਂ 12 ਜੂਨ ਨੂੰ ਹੋਣ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨੂੰ ਵੇਖਦੇ ਹੋਏ ਬੈਠਕ ਨੂੰ ਟਾਲ ਦਿੱਤਾ ਗਿਆ ਹੈ।