96 ਸਾਲਾਂ ਬਾਅਦ ਬ੍ਰਿਟੇਨ ‘ਚ 12 ਦਸੰਬਰ ਨੂੰ ਹੋਣਗੀਆਂ ਆਮ ਚੋਣਾਂ

ਜਾਨਸਨ ਆਪਣੀ ਯੋਜਨਾ ਦੇ ਇਕ ਕਦਮ ਹੋਰ ਕਰੀਬ ਪਹੁੰਚੇ ਗਏ ਸਨ ਜਦ ਸੰਸਦ ਮੈਂਬਰਾਂ ਨੇ ਰਸਮੀ ਵੋਟ ਦੇ ਜ਼ਰੀਏ ਉਨ੍ਹਾਂ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਲੇਬਰ ਪਾਰਟੀ ਦੇ ਸੰਸਦ ਮੈਂਬਰ ਚਾਹੁੰਦੇ ਸਨ ਕਿ ਚੋਣਾਂ 9 ਨਵੰਬਰ ਨੂੰ ਕਰਾਈਆਂ ਜਾਣ। ਪਾਰਟੀ ਦਾ ਆਖਣਾ ਹੈ ਕਿ 9 ਦਸੰਬਰ ਨੂੰ ਚੋਣਾਂ ਹੋਣ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੋਟ ਦੇਣ ‘ਚ ਆਸਾਨੀ ਹੋਵੇਗੀ ਕਿਉਂਕਿ ਤਦ ਤੱਕ ਅਕਾਦਮਿਕ ਸੈਸ਼ਨ ਚੱਲ ਰਿਹਾ ਹੋਵੇਗਾ। ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕਾਰਬਿਨ ਨੇ ਆਖਿਆ ਕਿ ਮੈਂ ਲਗਾਤਾਰ ਕਹਿੰਦਾ ਆਇਆ ਹਾਂ ਕਿ ਅਸੀਂ ਜਲਦੀ ਚੋਣਾਂ ਲਈ ਤਿਆਰ ਹਾਂ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ 3 ਵਾਰ ਉਨ੍ਹਾਂ ਦੇ ਪ੍ਰਸਤਾਵ ਦਾ ਵਿਰੋਧ ਕਰਕੇ ਇਸ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ ਸੀ।

ਯੂਰਪੀ ਸੰਘ ਨੇ ਬ੍ਰਿਟੇਨ ਨੂੰ ਵੱਖ ਹੋਣ ਮਤਲਬ ਬ੍ਰੈਗਜ਼ਿਟ ਦੀ ਸਮਾਂ ਸੀਮਾ ਅਗਲੇ ਸਾਲ 31 ਜਨਵਰੀ ਤੱਕ ਵਧਾ ਦਿੱਤੀ ਹੈ। ਈ. ਯੂ. ਨੇ ਆਖਿਆ ਹੈ ਕਿ ਜੇਕਰ ਬ੍ਰਿਟੇਨ ਦੇ ਸੰਸਦ ਮੈਂਬਰ 31 ਜਨਵਰੀ ਤੋਂ ਪਹਿਲਾਂ ਕਿਸੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਬ੍ਰਿਟੇਨ ਈ. ਯੂ. ਤੋਂ ਵੱਖ ਹੋ ਸਕਦਾ ਹੈ। ਬ੍ਰਿਟੇਨ ‘ਚ ਬ੍ਰੈਗਜ਼ਿਟ ਦੇ ਸਮਰਥਨ ਅਤੇ ਵਿਰੋਧ ਦਾ ਦੌਰ ਚੱਲ ਰਿਹਾ ਹੈ। ਜੋ ਇਸ ਦਾ ਵਿਰੋਧ ਕਰ ਰਹੇ ਹਨ ਉਹ ਇਸ ਨੂੰ ਆਪਦਾ ਦੱਸਦੇ ਹਨ ਅਤੇ ਆਖਦੇ ਹਨ ਕਿ ਸੰਸਦ ਨੂੰ ਰੱਦ ਕਰਨ ਨਾਲ ਬ੍ਰਿਟਿਸ਼ ਲੋਕਤੰਤਰ ਨੂੰ ਨੁਕਸਾਨ ਪਹੁੰਚੇਗਾ। ਉਥੇ ਜੋ ਯੂਰਪੀ ਯੂਨੀਅਨ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਸੰਸਦ ਮੈਂਬਰ  ਨੋ-ਬ੍ਰੈਗਜ਼ਿਟ ਡੀਲ ਦੇ ਜ਼ਰੀਏ ਬ੍ਰਿਟਿਸ਼ ਨਾਗਰਿਕਾਂ ਦੀ ਸਲਾਹ ਦੀ ਉਡੀਕ ਕਰ ਰਹੇ ਹਨ। ਸਾਲ 2016 ‘ਚ ਬ੍ਰਿਟੇਨ ‘ਚ ਹੋਏ ਜਨਮਤ ਸੰਗ੍ਰਹਿ ‘ਚ 52 ਫੀਸਦੀ ਲੋਕਾਂ ਨੇ ਬ੍ਰੈਗਜ਼ਿਟ ਦਾ ਸਮਰਥਨ ਕੀਤਾ ਸੀ ਅਤੇ 48 ਫੀਸਦੀ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ।

Be the first to comment

Leave a Reply