ਵਾਰਾਨਸੀ ਫਲਾਈਓਵਰ ਹਾਦਸਾ : ਪੀੜਤ ਨੇ ਕਿਹਾ, ‘ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਹ ਜ਼ਿੰਦਾ ਹੈ’

ਵਾਰਾਨਸੀ—  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਦੇ ਸਿਗਰਾ ਇਲਾਕੇ ‘ਚ ਕੈਂਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਏ ਹਾਦਸੇ ‘ਚ ਸ਼ਿਕਾਰ ਪੀੜਤ ਪ੍ਰਦੂਮਨ ਲਾਲ ਨੇ ਦੱਸਿਆ, ”ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਹੈ ਕਿ ਮੈਂ ਜ਼ਿੰਦਾ ਹਾਂ। ਮੈਂ ਆਟੋ ਰਿਕਸ਼ਾ ‘ਚ ਬੈਠ ਕੇ ਜਾ ਰਿਹਾ ਸੀ ਕਿ ਉਸ ਸਮੇਂ ਪੁੱਲ ਦਾ ਵੱਡਾ ਹਿੱਸਾ ਉੱਪਰੋ ਡਿੱਗਿਆ, ਜੋ ਵੀ ਉਸ ਹੇਠਾਂ ਆਇਆਂ ਉਹ ਬੁਰੀ ਤਰ੍ਹਾਂ ਦੱਬ ਗਿਆ।”
ਵਾਰਾਨਸੀ ‘ਚ ਚੌਕਾ ਘਾਟ ਤੋਂ ਕੈਂਟ ਰੇਲਵੇ ਸਟੇਸ਼ਨ ਹੁੰਦੇ ਹੋਏ ਲਹਿਰਤਾਰਾ ਤੱਕ ਜਾਣ ਵਾਲੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਮੰਗਲਵਾਰ ਦੀ ਸ਼ਾਮ ਲੱਗਭਗ ਸਾਢੇ ਪੰਜ ਵਜੇ ਕੈਂਟ ਰੇਲਵੇ ਸਟੇਸ਼ਨ ਨਜ਼ਦੀਕ ਦੋ ਪਿੱਲਰ ਨੂੰ ਜੋੜਨ ਵਾਲੀ ਸਲੈਬ ਅਸੰਤੁਲਿਤ ਹੋ ਕੇ ਟ੍ਰੈਫਿਕ ‘ਤੇ ਜਾ ਡਿੱਗੀ। ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ, ਜਦੋਕਿ 11 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

Be the first to comment

Leave a Reply