23 ਨੂੰ ਕਈਆਂ ਦੇ ਮਾਮੇ ਬਦਲ ਜਾਣਗੇ:ਕਾਟਜੂ

ਨਵੀਂ ਦਿੱਲੀ:ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਫੇਸਬੁਕ ‘ਤੇ ਪੋਸਟ ਪਾ ਕੇ ਕਿਹਾ ਹੈ ਕਿ 23 ਮਈ ਨੂੰ ਚੋਣ ਨਜੀਜਿਆਂ ਵਾਲੇ ਦਿਨ ਕਈਆਂ ਦੇ ਮਾਮੇ ਬਦਲ ਜਾਣਗੇ? ਕਾਟਜੂ ਨੇ ਲਿਿਖਆ ਹੈ, ”ਇਕ ਪਿੰਡ ਵਿਚ ਬੌਣਾ ਰਹਿੰਦਾ ਸੀ। ਉਸ ਪਿੰਡ ਵਿਚ ਦੰਗਲ (ਕੁਸ਼ਤੀ) ਹੋਇਆ। ਬੌਣਾ ਵੀ ਦੰਗਲ ਦੇਖਣਾ ਚਾਹੁੰਦਾ ਸੀ, ਪਰ ਅਖਾੜੇ ਦੇ ਚੌਹੀਂ ਪਾਸੀਂ ਭੀੜ ਖੜ੍ਹੀ ਸੀ। ਦੰਗਲ ਦੇਖਣ ਲਈ ਬੌਣਾ ਚੀਕਿਆ ‘ਮਾਮੇ ਨੇ ਢਾਹ ਲਿਆ, ਮਾਮੇ ਨੇ ਢਾਹ ਲਿਆ’, ਉਦੋਂ ਇਕ ਪਹਿਲਵਾਨ ਦੂਜੇ ਨੂੰ ਪਟਕ ਕੇ ਉਸ ‘ਤੇ ਚੜ੍ਹ ਗਿਆ ਸੀ। ਭੀੜ ਵਿਚਲੇ ਲੋਕਾਂ ਨੇ ਸੋਚਿਆ ਕਿ ਪਹਿਲਾ ਪਹਿਲਵਾਨ ਬੌਣੇ ਦਾ ਮਾਮਾ ਹੈ ਤੇ ਬੌਣੇ ਨੂੰ ਸਾਹਮਣੇ ਲੈ ਆਏ, ਤਾਂ ਕਿ ਉਹ ਦੰਗਲ ਦੇਖ ਸਕੇ। ਇਸੇ ਦੌਰਾਨ ਹੇਠਲਾ ਪਹਿਲਵਾਨ ਦਾਅ ਲਾ ਕੇ ਉੱਪਰ ਆ ਗਿਆ। ਉਸ ਨੂੰ ਦੇਖ ਕੇ ਬੌਣਾ ਫਿਰ ਚੀਕਿਆ, ‘ਇਹੀ ਹੈ ਮੇਰਾ ਮਾਮਾ, ਇਹੀ ਹੈ ਮੇਰਾ ਮਾਮਾ।’ ਇਸ ਲਈ 23 ਮਈ ਦੇ ਬਾਅਦ ਕਈਆਂ ਦੇ ਮਾਮੇ ਬਦਲ ਜਾਣਗੇ।”

Be the first to comment

Leave a Reply