ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਡਯੂਲਸ ਇੰਟਰਨੈਸ਼ਨਲ ਹਵਾਈ ਅੱਡੇ (ਆਈਏਡੀ) ‘ਤੇ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੇ ਪੱਧਰ ‘ਤੇ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਅਤੇ ਦੀਵੇ ਵੀ ਜਗਾਏ ਗਏ।ਅਮਰੀਕਾ ਦੇ ਇਸ ਸਭ ਤੋਂ ਮਸਰੂਫ਼ ਕੌਮਾਂਤਰੀ ਹਵਾਈ ਅੱਡੇ ‘ਤੇ ਭਾਰਤੀ ਤਿਉਹਾਰ ਦੀ ਸ਼ਾਨਦਾਰ ਝਲਕ ਦੇਖ ਕੇ ਯਾਤਰੀ ਹੈਰਾਨ ਸਨ। ਡਯੂਲਸ ਹਵਾਈ ਅੱਡੇ ਤੋਂ ਹਰ ਵਰ੍ਹੇ 2.4 ਕਰੋੜ ਤੋਂ ਜ਼ਿਆਦਾ ਯਾਤਰੀ ਉਡਾਣ ਭਰਦੇ ਹਨ। ਹਵਾਈ ਅੱਡੇ ‘ਤੇ ਦੀਵਾਲੀ ਦੇ ਇਸ ਸ਼ਾਨਦਾਰ ਪ੍ਰਰੋਗਰਾਮ ਦਾ ਸੁਝਾਅ ਵਾਸ਼ਿੰਗਟਨ ਹਵਾਈ ਅੱਡਾ ਅਥਾਰਟੀ ਵਿਚ ਕੰਮ ਕਰਦੀ ਆਕਾਂਕਸ਼ਾ ਸ਼ਰਮਾ ਨੇ ਦਿੱਤਾ ਸੀ। ਸ਼ੁੱਕਰਵਾਰ ਨੂੰ ਕਰਵਾਏ ਗਏ ਇਸ ਦੀਵਾਲੀ ਉਤਸਵ ‘ਚ ਭਾਰਤੀ ਨਿ੍ਤ ਕਲਾ ਦੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਵਿਚਾਲੇ ਹੈਪੀ ਦੀਵਾਲੀ ਲਿਖੀ ਖਾਣ-ਪੀਣ ਦੀ ਸਮੱਗਰੀ ਵੀ ਮੁਫ਼ਤ ਵੰਡੀ ਗਈ। ਡਯੂਲਸ ਹਵਾਈ ਅੱਡੇ ਅਤੇ ਵਾਸ਼ਿੰਗਟਨ ਡੀਸੀ ਦੇ ਮੱਧ ਦੇ ਇਲਾਕਿਆਂ ਵਿਚ ਕਰੀਬ 65 ਹਜ਼ਾਰ ਭਾਰਤਵੰਸ਼ੀ ਰਹਿੰਦੇ ਹਨ।