ਬਲੈਕ ਹੋਲ ਦੀ ਤਰਲਤਾ ਸੂਰਜ ਤੋਂ 40 ਲੱਖ ਗੁਣਾ

ਖ਼ਗੋਲਸ਼ਾਸਤਰੀ ਯੂਰਪੀ ਸਪੇਸ ਏਜੰਸੀ ਦੇ ਗਾਯਾ ਸਪੇਸਕ੍ਰਾਫਟ ਦੀ ਮਦਦ ਨਾਲ ਤਾਰੇ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਰਾ ਜਿਸ ਸਿਗਟੇਰੀਅਸ-ਏ ਨਾਂ ਦੇ ਬਲੈਕ ਹੋਲ ਤੋਂ ਬਚ ਕੇ ਭੱਜਿਆ ਹੈ ਉਸ ਦੀ ਤਰਲਤਾ ਸੂਰਜ ਤੋਂ 40 ਲੱਖ ਗੁਣਾ ਜ਼ਿਆਦਾ ਹੈ। ਇਸ ਸਪੇਸਕ੍ਰਾਫਟ ਦੀ ਮਦਦ ਨਾਲ ਹੁਣ ਤਕ 1.3 ਅਰਬ ਤਾਰਿਆਂ ਦੀ ਸਥਿਤੀ ਦਾ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ।

ਬਲੈਕ ਹੋਲ ‘ਚ ਸਮਾ ਗਿਆ ਸੀ ਇਕ ਤਾਰਾ

ਖਗੋਲਸ਼ਾਸਤਰੀਆਂ ਦੀ ਪਰਿਕਲਪਨਾ ਹੈ ਕਿ ਬਲੈਕ ਹੋਲ ਤੋਂ ਬਚ ਕੇ ਭੱਜ ਰਿਹਾ ਐੱਸ5-ਐੱਚਵੀਸੀ1 ਇਕ ਵੇਲੇ ਦੋ ਤਾਰਾ ਪ੍ਰਣਾਲੀ ਦਾ ਹਿੱਸਾ ਸੀ। ਇਹ ਪ੍ਰਣਾਲੀ ਬਲੈਕ ਹੋਲ ਦੇ ਬਿਲਕੁਲ ਨੇੜੇ ਪੁੱਜ ਗਈ ਸੀ। ਇਸ ਵਿਚੋਂ ਇਕ ਤਾਰਾ ਬਲੈਕ ਹੋਲ ਵਿਚ ਚਲੇ ਗਿਆ ਜਦਕਿ ਦੂਜਾ ਬਹੁਤ ਤੇਜ਼ ਰਫ਼ਤਾਰ ਨਾਲ ਦੂਰ ਜਾ ਰਿਹਾ ਹੈ।

ਅਕਾਸ਼ਗੰਗਾ ਵਿਚੋਂ ਨਿਕਲਣ ਨੂੰ ਲੱਗਣਗੇ ਦਸ ਕਰੋੜ ਸਾਲ

ਖ਼ਗੋਲਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਅਕਾਸ਼ਗੰਗਾ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ‘ਚ ਇਸ ਤਾਰੇ ਨੂੰ ਕਰੀਬ ਦਸ ਕਰੋੜ ਸਾਲ ਲੱਗਣਗੇ। ਇਹ ਤਾਰਾ 50 ਲੱਖ ਸਾਲ ਪਹਿਲਾਂ ਤਕ ਸਾਡੀ ਅਕਾਸ਼ਗੰਗਾ ਦੇ ਕੇਂਦਰ ਦਾ ਹਿੱਸਾ ਸੀ। ਕਾਰਨੇਗੀ ਮੇਲਨ ਯੂਨੀਵਰਸਿਟੀ ਕੇ ਜੈਕ ਹਿੱਲਜ਼ ਨੇ 1988 ‘ਚ ਸਭ ਤੋਂ ਪਹਿਲਾਂ ਅਕਾਸ਼ਗੰਗਾ ਤੋਂ ਇਸ ਤਾਰੇ ਦੇ ਨਿਕਲਣ ਦਾ ਅਨੁਮਾਨ ਲਾਇਆ ਸੀ।

ਕੀ ਹੁੰਦਾ ਹੈ ਬਲੈਕ ਹੋਲ

ਬਲੈਕ ਹੋਲ ਨੂੰ ਪੁਲਾੜ ਦੀ ਸਭ ਤੋਂ ਰਹੱਸਮਈ ਸੰਰਚਨਾ ਕਿਹਾ ਜਾਂਦਾ ਹੈ। ਇਸ ਦੀ ਗੁਰੂਤਾ ਖਿਚ ਏਨੀ ਜ਼ਿਆਦਾ ਹੁੰਦੀ ਹੈ ਕਿ ਇਸ ਕੋਲੋਂ ਲੰਘਣ ਵਾਲਾ ਕੋਈ ਵੀ ਖ਼ਗੋਲੀ ਪਿੰਡ ਇਸ ਵਿਚ ਸਮਾ ਜਾਂਦਾ ਹੈ। ਇਸ ਨੂੰ ਬਲੈਕ ਹੋਲ ਇਸ ਲਈ ਕਹਿੰਦੇ ਹਨ ਕਿਉਂਕਿ ਪ੍ਰਕਾਸ਼ ਵੀ ਇਸ ਵਿਚ ਲੁਪਤ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਕੋਈ ਵਿਸ਼ਾਲ ਤਾਰਾ ਆਪਣੇ ਅੰਤਮ ਸਮੇਂ ਬਲੈਕ ਹੋਲ ਵਿਚ ਤਬਦੀਲ ਹੋ ਜਾਂਦਾ ਹੈ। ਵਿਗਿਆਨੀ ਮੰਨਦੇ ਹਨ ਕਿ ਹਰ ਅਕਾਸ਼ਗੰਗਾ ਦੇ ਕੇਂਦਰ ‘ਚ ਬਲੈਕ ਹੋਲ ਹੈ ਜੋ ਲਗਾਤਾਰ ਆਪਣੇ ਆਸਪਾਸ ਦੇ ਖ਼ਗੋਲੀ ਪਿੰਡਾਂ, ਤਾਰਿਆਂ ਤੇ ਛੋਟੇ ਬਲੈਕ ਹੋਲਾਂ ਨੂੰ ਆਪਣੇ ਅੰਦਰ ਸਮੇਟਦਿਆਂ ਆਪਣਾ ਆਕਾਰ ਵੱਡਾ ਕਰਦੇ ਜਾ ਰਹੇ ਹਨ।