ਉਨ੍ਹਾਂ ਕਿਹਾ, ‘ਇਆਲੀ ਉਮੀਦਵਾਰਾਂ ਨੇ ਜਿਸ ਤਰ੍ਹਾਂ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਧਮਕੀਆਂ ਦਿੱਤੀਆਂ, ਉਹ ਠੀਕ ਨਹੀਂ ਹੈ। ਇੰਨਾ ਹੀ ਨਹੀਂ, ਪ੍ਰਸ਼ਾਸਨਿਕ ਅਧਿਕਾਰੀ ਵੀ ਦਬਾਅ ‘ਚ ਸ਼੍ਰੋਅਦ ਖ਼ਿਲਾਫ਼ ਕੰਮ ਕਰਦੇ ਰਹੇ, ਜਦਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰ ਕਦੇ ਵੀ ਬਦਲ ਸਕਦੀ ਹੈ। ਕਈ ਚੰਗੇ ਅਫ਼ਸਰ ਵੀ ਸਨ, ਤਾਂ ਕਈ ਅਫ਼ਸਰਾਂ ਨੇ ਤਾਂ ਜੁਲਮ ਦੀ ਇੰਤਹਾ ਪਾਰ ਕਰ ਦਿੱਤੀ। ਉਨ੍ਹਾਂ ਨੇ ਸਾਡੇ ਵਰਕਰਾਂ ਦੇ ਸਿਰਾਂ ‘ਤੇ ਚੱਪਲਾਂ ਮਾਰੀਆਂ, ਜਿਸ ਨੂੰ ਅਕਾਲੀ ਦਲ ਕਦੇ ਨਹੀਂ ਭੁਲੇਗਾ। ਜਦੋਂ ਹੜ੍ਹ ਹੀ ਖੇਤ ਖਾਣ ਲੱਗੇ, ਤਾਂ ਖੇਤ ਬਚਣਗੇ ਕਿਦਾਂ।’
ਇਆਲੀ ਨੇ ਸਵੀਕਾਰ ਕੀਤਾ ਕਿ ਦਾਖਾ ਦੇ ਐੱਸਐੱਸਪੀ ਨੂੰ ਹਟਾਇਆ ਜਾਣਾ ਵੀ ਉਨ੍ਹਾਂ ਦੀ ਜਿੱਤ ਦਾ ਇਕ ਕਾਰਨ ਰਿਹਾ। ਇਆਲੀ ਨੇ ਕਿਹਾ ਕਿ ਉਨ੍ਹਾਂ ਦੇ ਚੋਟੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਪਾਰਟੀ ਨਾਲ ਹੋਣ ਵਾਲੀ ਨਾਂਇਸਾਫੀ ਨਾਲ ਆਵਗਤ ਹੋ ਚੁੱਕੇ ਸਨ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਅਪੀਲ ਕੀਤੀ। ਇਆਲੀ ਨੇ ਕੈਪਟਨ ਸੰਧੂ ਦੀ ਹਾਰ ‘ਤੇ ਕਿਹਾ ਕਿ ਇਹ ਪੂਰੀ ਕਾਂਗਰਸ ਦੀ ਹਾਰ ਹੈ ਤੇ ਜੇ ਪ੍ਰਦੇਸ਼ ਕਾਂਗਰਸ ਦੀ ਹਾਰ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਹਾਰ ਹੈ।