Ad-Time-For-Vacation.png

ਕੈਨੇਡਾ ਵਿੱਚ ਸਿੱਖ ਵਿਰੋਧੀਆ ਵੱਲੋਂ ਸਿੱਖਾਂ ਦੇ ਵਿਗਾੜੇ ਜਾ ਰਹੇ ਅਕਸ ਸਬੰਧੀ ਮੀਟੰਗਾਂ ਅਰੰਭ

ਪਿਛਲੇ ਕੁਝ ਸਮੇਂ ਤੋਂ ਦੁਨੀਆਂ ਭਰ ਖ਼ਾਸ ਕਰ ਕੈਨੇਡੀਅਨ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੇ ਕੋਝੇ ਯਤਨਾਂ ਦਾ ਸਿੱਖ ਸੰਸਥਾਵਾਂ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਬਾਰੇ ਸਥਿਤੀ ਸਪਸ਼ਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਵਰਲਡ ਸਿੱਖ ਸੰਸਥਾ ਕੈਨੇਡਾ ਨੇ ‘ਆਸਕ ਕੈਨੇਡੀਅਨ ਸਿੱਖਸ’ ਮੁਹਿੰਮ ਤਹਿਤ ਮੀਡੀਆ ਦੀ ਭੂਮਿਕਾ ਅਤੇ ਸਿੱਖਾਂ ਦੀ ਪਛਾਣ ਸਥਾਪਤੀ ਦੇ ਮੁੱਦੇ ‘ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਕੀਤੀਆਂ। ਸਰੀ ਦੇ ਬੌਲੀਵੁੱਡ ਹਾਲ ਵਿੱਚ ਵੀ ਲੰਘੇ ਸ਼ਨੀਵਾਰ ਮੀਟਿੰਗ ਕੀਤੀ ਗਈ।ਇੰਗਲੈਂਡ ਤੋਂ ਜਰਨਿਲਸਟ ਸਨੀ ਹੁੰਦਲ,ਰੀਨਾ ਕੌਰ ਹੀਰ,ਆਸਿ ਬੁਲਾਰੇ ਸ਼ਾਮਲ ਹੋਏ।ਇਸ ਤਹਿਤ ਬਰੈਂਪਟਨ ਵਿੱਚ ‘ਸਿੱਖ ਵਿਰਾਸਤੀ ਮਹੀਨੇ’ ਦੌਰਾਨ ਅਜਿਹੀ ਮੀਟਿੰਗ ਵਿੱਚ ਇੰਗਲੈਂਡ ਦੇ ਧੜੱਲੇਦਾਰ ਪੱਤਰਕਾਰ ਸਨੀ ਹੁੰਦਲ, ਵਰਲਡ ਸਿੱਖ ਸੰਸਥਾ ਦੇ ਮੁਖੀ ਮੁਖਬੀਰ ਸਿੰਘ, ਬਲਪ੍ਰੀਤ ਸਿੰਘ, ਸਰਬਜੀਤ ਕੌਰ ਤੇ ਜਸਕਰਨ ਸੰਧੂ ਵਿਸ਼ੇਸ਼ ਪੈਨਲ ਵਿੱਚ ਸ਼ਾਮਲ ਹੋਏ। ਬੁਲਾਰਿਆਂ ਨੇ ਆਖਿਆ ਕਿ ਕੈਨੇਡੀਅਨ ਸਿਆਸਤ ਵਿੱਚ ਸਿੱਖਾਂ ਦੇ ਉਭਾਰ ਨਾਲ ਜਿੱਥੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਹੈ, ਉਥੇ ਮੀਡੀਆ ਦੇ ਇੱਕ ਵਰਗ ਅਤੇ ਭਾਰਤ ਸਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਲਗਾਤਾਰ ਨਾਕਾਰਾਤਮਕ ਟਿੱਪਣੀਆਂ ਅਤੇ ਪ੍ਰਚਾਰ ਨਾਲ ਸਿੱਖਾਂ ਦੇ ਅਕਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਇਸ ਮੌਕੇ ਡੈਮੋਕ੍ਰੇਟਿਕ ਲੀਡਰ ਜਗਮੀਤ ਸਿੰਘ, ਰੱਖਿਆ ਮੰਤਰੀ ਹਰਜੀਤ ਸੱਜਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਰੁੱਖ਼ੇ ਵਿਵਹਾਰ ਬਾਰੇ ਚਰਚਾ ਵੀ ਹੋਈ।ਇਸ ਮੌਕੇ ਮੁਖਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਆਪਣੀ ਕਹਾਣੀ ਖ਼ੁਦ ਦੱਸਣੀ ਪਵੇਗੀ ਅਤੇ ਸਮੇਂ ਸਮੇਂ ਉਠਦੇ ਮਸਲਿਆਂ ‘ਤੇ ਖੁੱਲ੍ਹ ਕੇ ਬੋਲਣਾ ਪਵੇਗਾ ਤੇ ਵਿਰੋਧ ਕਰਨ ਵਾਲਿਆਂ ਨੂੰ ਵੀ ਆਪਣੇ ਨਾਲ ਜੋੜਨਾ ਪਵੇਗਾ।ਸਨੀ ਹੁੰਦਲ ਨੇ ਕਿਹਾ, ”ਵਿਚਾਰਾਂ ਦਾ ਵਖਰੇਵਾਂ ਹੀ ਸਾਡੀ ਤਾਕਤ ਹੈ, ਪਰ ਮਾਹੌਲ ਐਸਾ ਬਣ ਗਿਆ ਹੈ ਕਿ ਵੱਖਰੀ ਵਿਚਾਰਧਾਰਾ ਵਾਲੇ ਨੂੰ ਭਾਰਤੀ ਏਜੰਟ ਗਰਦਾਨ ਦਿੱਤਾ ਜਾਂਦਾ ਹੈ।”ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਸਰਕਾਰ ਦੇ ਦਬਾਅ ਥੱਲੇ ਹੈ, ਇਸ ਲਈ ਮੁੱਖ ਧਾਰਾ ਵਿੱਚ ਸਿੱਖੀ ਸੂਝ-ਬੂਝ ਵਾਲੇ ਪੱਤਰਕਾਰ ਚਾਹੀਦੇ ਹਨ। ਬਲਪ੍ਰੀਤ ਸਿੰਘ ਅਨੁਸਾਰ ਏਅਰ ਇੰਡੀਆ ਕਾਂਡ ਅਤੇ ਖ਼ਾਲਿਸਤਾਨ ਬਾਰੇ ਜੋ ਕਹਾਣੀ ਪੇਸ਼ ਕੀਤੀ ਜਾ ਰਹੀ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਏਅਰ ਇੰਡੀਆ ਹਾਦਸਾ ਦੁਖਦਾਈ ਕਾਂਡ ਹੈ, ਜੋ ਅਜੇ ਤੱਕ ਭੇਤ ਬਣਿਆ ਹੋਇਆ ਹੈ। ਇਸ ਮੀਟਿੰਗ ਵਿੱਚ ਸਥਾਨਕ ਧਾਰਮਿਕ ਸੰਸਥਾਵਾਂ ਦਾ ਕੋਈ ਨੁਮਾਇੰਦਾ ਨਹੀਂ ਪੁੱਜਿਆ। ਇਸ ਮੌਕੇ ਸੰਸਦ ਮੈਂਬਰ ਰੂਬੀ ਸਹੋਤਾ, ਕੌਂਸਲਰ ਗੁਰਪ੍ਰੀਤ ਢਿੱਲੋਂ, ਸੂਬਾਈ ਐਨਡੀਪੀ ਉਮੀਦਵਾਰ ਗੁਰਰਤਨ ਸਿੰਘ ਵੀ ਹਾਜ਼ਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.