ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦਾ ਕੈਨੇਡਾ ਸਿੱਖ ਸੰਸਥਾਵਾਂ ਵੱਲੋਂ ਜ਼ਬਰਦਸਤ ਵਿਰੋਧ

ਸਿੱਖ ਸ਼ਾਂਤਮਈ ਰਹਿ ਕੇ ਵਿਰੋਧ ਕਰਨ-ਗਿਆਨ ਸਿੰਘ ਗਿੱਲ
ਸਰੀ :-(ਭਗਤਾ ਭਾਈ ਕਾ) ਵਿਵਾਦਾਂ ‘ਚ ਘਿਰੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਸੰਬੰਧੀ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ‘ਚ ਵਸਦੀਆਂ ਸਿੱਖ ਜਥੇਬੰਦੀਆਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਮੂਹ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਪੰਜਾਬੀ ਪ੍ਰੈਸ ਕਲੱਬ ਆਫ਼ ਬੀæਸੀæ ਨਾਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਤਾਂ ਕੀ, ਸਿੱਖ ਜਥੇਬੰਦੀਆਂ ਕੋਈ ਵੀ ਅਜਿਹੀ ਫ਼ਿਲਮ ਨਹੀਂ ਚੱਲਣ ਦੇਣਗੀਆਂ ਜਿੰਨ੍ਹਾਂ ਵਿੱਚ ਅਜਿਹੇ ਕਿਰਦਾਰ ਦੀ ਗੱਲ ਕੀਤੀ ਗਈ ਹੋਵੇਗੀ ਜਿਹੜੀ ਕਿ ਸਿੱਖ ਗੁਰੂਆਂ ਜਾਂ ਸਿੱਖ ਸ਼ਹੀਦਾਂ ਦੀਆਂ ਕੁਰਬਾਨ’ਨਾਨਕ ਸ਼ਾਹ ਫ਼ਕੀ ਫਿਲਮ ‘ਚ ਸਿੱਖ ਗੁਰੂਆਂ ਦੇ ਕਿਰਦਾਰ ਨੂੰ ਇੰਨਾਂ ਨੀਵਾਂ ਕਰਕੇ ਦਿਖਾਇਆ ਗਿਆ ਹੈ ਜੋ ਕਿ ਸਿੱਖਾਂ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੈ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਫ਼ਿਲਮ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪੂਰੀ ਕਹਾਣੀ ਪਹੁੰਚੀ ਸੀ ਤਾਂ ਉਸੇ ਸਮੇਂ ਹੀ ਇਸ ਸੰਬੰਧੀ ਸਹੀ ਫੈਸਲਾ ਲੈ ਲੈਣਾ ਚਾਹੀਦਾ ਸੀ ਤਾਂ ਕਿ ਏਥੋਂ ਤੱਕ ਵਿਵਾਦ ਖੜ੍ਹਾ ਨਾ ਹੁੰਦਾ। ਉਨ੍ਹਾਂ ਸਮੂਹ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਗੁਰੂਆਂ ਜਾਂ ਸਿੱਖ ਸ਼ਹੀਦਾਂ ‘ਤੇ ਉਂਗਲ ਉਠਾਉਣ ਵਾਲਿਆਂ ਦਾ ਸ਼ਾਤਮਈ ਤਰੀਕੇ ਵਿਰੋਧ ਕੀਤਾ ਜਾਵੇ ਕਿਉਂਕਿ ਸਿੱਖ ਹੱੁਲੜਬਾਜੀ ‘ਚ ਵਿਸ਼ਵਾਸ਼ ਨਹੀਂ ਰੱਖਦਾ।

Be the first to comment

Leave a Reply