‘ਹੱਕ ਲੜ ਕੇ ਹੀ ਲੈਣਾ ਹੈ ਤਾਂ ਕਿਸੇ ਨੂੰ ਵੋਟ ਕਿਉਂ ਪਾਈਏ’

ਸੰਗਰੂਰ-ਤੋਲੇਵਾਲ ਦੀ ਭੁਪਿੰਦਰ ਕੌਰ ਬਹੁਤ ਰੋਹ ਨਾਲ ਭਰੀ ਹੋਈ ਕਹਿੰਦੀ ਹੈ ਕਿ “ਸਾਡੀਆਂ ਨੂੰਹਾਂ-ਧੀਆਂ ਵੱਟਾਂ ‘ਤੇ ਰੁਲੀਆਂ, ਸਾਡੇ ਨਾਲ ਡਾਂਗ-ਸੋਟਾ ਵੀ ਕੀਤਾ ਗਿਆ। ਅਸੀਂ ਜਿਵੇਂ ਖ਼ੱਜਲ-ਖ਼ੁਆਰ ਹੋ ਕੇ ਆਪਣਾ ਹੱਕ ਲਿਆ, ਅਸੀਂ ਕਿਵੇਂ ਭੁੱਲ ਸਕਦੇ ਹਾਂ?”ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦੀ ਭੁਪਿੰਦਰ ਕੌਰ ਨੇ ਇਹ ਸ਼ਬਦ ਬਹੁਤ ਰੋਹ ਨਾਲ ਕਹੇ। ਇਹ ਸੰਗਰੂਰ ਦੇ ਉਨ੍ਹਾਂ ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਦਲਿਤਾਂ ਨੇ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਪਰ ਹੱਕ ਲਈ ਸੰਘਰਸ਼ ਕੀਤਾ।ਪਿੰਡ ਵਾਲਿਆਂ ਦੀ ਦਲੀਲ ਹੈ ਕਿ ਜਦੋਂ ਕਿਸੇ ਸਿਆਸੀ ਪਾਰਟੀ ਨੇ ਸੰਘਰਸ਼ ਵਿੱਚ ਸਾਥ ਹੀ ਨਹੀਂ ਦਿੱਤਾ “ਤਾਂ ਵੋਟ ਵੀ ਕਿਉਂ ਪਾਈਏ”। ਇਹ ਲੋਕ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।ਇਸੇ ਕਾਰਨ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਦੇ ਦੌਰ ਵਿੱਚ ਇਸ ਪਿੰਡ ਦੇ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ‘ਨੋਟਾ’ ਵਾਲੀ ਤੱਕੜੀ ਵਿੱਚ ਤੋਲਣ ਦਾ ਫ਼ੈਸਲਾ ਕੀਤਾ ਹੈ।

Be the first to comment

Leave a Reply