ਹਾਲੀਵੁੱਡ ਦੀ ਇਹ ਮਸ਼ੂਹਰ ਅਦਾਕਾਰਾ ਇਸਲਾਮ ਧਰਮ ਕਰੇਗੀ ਗ੍ਰਹਿਣ

ਲਾਸ ਏਂਜਲਸ : ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਲਿੰਡਸੇ ਲੋਹਾਨ ਅਮਰੀਕਾ ਦੀ ਮਸ਼ਹੂਰ ਮਾਡਲ ਅਤੇ ਪੌਪ ਸਟਾਰ ਹੈ। ਲਿੰਡਸੇ ਦਾ ਕਹਿਣਾ ਹੈ ਕਿ ਉਹ ਇਸਲਾਮ ਧਰਮ ਅਪਣਾਉਣ ‘ਤੇ ਵਿਚਾਰ ਕਰ ਰਹੀ ਹੈ। ਜਨਮ ਤੋਂ ਕੈਥੋਲਿਕ ਧਰਮ ਨਾਲ ਸੰਬੰਧ ਰੱਖਣ ਵਾਲੀ ਲਿੰਡਸੇ ਪਿਛਲੇ ਸਾਲ ਕੁਰਾਨ ਦੀ ਇੱਕ ਕਾਪੀ ਨਾਲ ਨਜ਼ਰ ਆਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਧਰਮ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਿੰਡਸੇ ਲੋਹਾਨ ਦੀ ਛੋਟੀ ਭੈਣ ਬੁੱਧ ਧਰਮ ਅਪਣਾ ਚੁੱਕੀ ਹੈ।

Be the first to comment

Leave a Reply