ਹਾਫਿਜ਼ ਸਈਦ ਨੂੰ ਪਾਕਿ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਸੁਣਾਈ 5 ਸਾਲ ਦੀ ਸਜ਼ਾ 

ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਲ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਅੱਤਵਾਦੀ ਫੰਡਿੰਗ ਕੇਸ ਵਿੱਚ 5 ਸਾਲ ਦੀ ਸਜ਼ਾ ਸੁਣਾਈ ਹੈ। ਹਾਫਿਜ਼ ਸਈਦ ਵਿਰੁਧ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਸ਼ਨਿੱਚਰਵਾਰ ਨੂੰ ਅੱਤਵਾਦ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਦੇ ਦੋ ਮਾਮਲਿਆਂ ਵਿੱਚ ਆਪਣਾ ਫ਼ੈਸਲਾ ਮੁਲਤਵੀ ਕਰ ਦਿੱਤਾ। ਅਦਾਲਤ ਨੇ ਸਈਦ ਦੀ ਬੇਨਤੀ ‘ਤੇ ਅਜਿਹਾ ਕੀਤਾ ਅਤੇ ਮਾਮਲੇ ਨੂੰ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਸੀ।

ਅੱਤਵਾਦ ਰੋਕੂ ਅਦਾਲਤ (ਏਟੀਸੀ) ਲਾਹੌਰ ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਅੱਤਵਾਦ ਲਈ ਫੰਡ ਮੁਹੱਈਆ ਕਰਾਉਣ ਦੇ ਦੋ ਮਾਮਲਿਆਂ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਖ਼ਿਲਾਫ਼ 8 ਫਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖਿਆ ਸੀ।

8 ਫਰਵਰੀ ਨੂੰ ਸੁਣਵਾਈ ਤੋਂ ਬਾਅਦ, ਇੱਕ ਅਦਾਲਤ ਦੇ ਅਧਿਕਾਰੀ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਏਟੀਸੀ ਜੱਜ ਨੇ ਹਾਫਿਜ਼ ਸਈਦ ਦੀ ਅਰਜ਼ੀ ‘ਤੇ ਗੌਰ ਕੀਤਾ ਜਿਸ ਵਿੱਚ ਉਹ ਆਪਣੇ ਵਿਰੁੱਧ ਅੱਤਵਾਦ ਲਈ ਫੰਡਿੰਗ ਦੇ ਸਾਰੇ ਕੇਸਾਂ ਨੂੰ ਮਿਲਾਉਣ ਅਤੇ ਕੇਸ ਦੇ ਮੁਕੰਮਲ ਹੋਣ ਤੋਂ ਬਾਅਦ ਫ਼ੈਸਲਾ ਸੁਣਾਉਣ ਦੀ ਅਪੀਲ ਕੀਤੀ ਸੀ।

View image on Twitter
ਅਧਿਕਾਰੀ ਨੇ ਕਿਹਾ ਕਿ ਡਿਪਟੀ ਵਕੀਲ ਨੇ ਸਈਦ ਦੀ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਉਸ ਖ਼ਿਲਾਫ਼ ਕੇਸ ਪਹਿਲਾਂ ਹੀ ਦੋ ਕੇਸਾਂ ਵਿੱਚ ਪੂਰਾ ਹੋ ਚੁੱਕਾ ਹੈ ਅਤੇ ਅਦਾਲਤ ਕਾਨੂੰਨ ਤਹਿਤ ਫ਼ੈਸਲਾ ਸੁਣਾ ਸਕਦੀ ਹੈ। ਹਾਲਾਂਕਿ, ਅਦਾਲਤ ਨੇ ਸਈਦ ਦੀ ਅਪੀਲ ‘ਤੇ ਕਰਾਸ-ਜਾਂਚ ਲਈ ਦੋਸ਼ੀ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਨੋਟਿਸ ਜਾਰੀ ਕਰਦਿਆਂ ਸੁਣਵਾਈ ਟਾਲ ਦਿੱਤੀ। ਸਈਦ ਨੂੰ ਸਖ਼ਤ ਸੁਰੱਖਿਆ ਵਿਚਕਾਰ ਏਟੀਸੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

Be the first to comment

Leave a Reply