ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ CBI ਜਾਂਚ ਲਈ ਪਟੀਸ਼ਨ ਖਾਰਜ ਕੀਤੀ

ਇਕ ਨਿਊਜ਼ ਕਾਨਫਰੰਸ ‘ਚ ਅਧਿਕਾਰੀਆਂ ਨੇ ਕਿਹਾ ਕਿ ਵਧਾਏ ਗਏ ਸੁਰੱਖਿਆ ਉਪਾਵਾਂ ਨਾਲ 8 ਸਤੰਬਰ ਤੋਂ ਬੀ. ਸੀ. ਦੇ ਜ਼ਿਆਦਾਤਰ ਵਿਦਿਆਰਥੀ ਵਾਪਸ ਕਲਾਸਾਂ ‘ਚ ਜਾ ਸਕਣਗੇ।

ਸਿੱਖਿਆ ਮੰਤਰੀ ਰੋਬ ਫਲੇਮਿੰਗ ਨੇ ਕਿਹਾ, ”ਕਲਾਸਰੂਮ ਬੱਚੇ ਦੇ ਸਮਾਜਿਕ, ਅਕਾਦਮਿਕ ਤੇ ਮਾਨਸਿਕ ਵਿਕਾਸ ਦਾ ਇਕ ਜ਼ਰੂਰੀ ਹਿੱਸਾ ਹੈ ਅਤੇ ਇਸੇ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਕਿ ਵਿਦਿਆਰਥੀ ਅਗਲੇ ਸਕੂਲ ਸਾਲ ਨੂੰ ਆਪਣੇ ਅਧਿਆਪਕਾਂ ਤੇ ਸਹਿਪਾਠੀਆਂ ਨਾਲ ਸੁਰੱਖਿਅਤ ਢੰਗ ਨਾਲ ਬਿਤਾ ਸਕਣ।”

ਉੱਥੇ ਹੀ, ਸਿੱਖਿਆ ਮੰਤਰਾਲਾ ਦੀ ਘੋਸ਼ਣਾ ਤੋਂ ਪਹਿਲਾਂ ਪੱਛਮੀ ਵੈਨਕੂਵਰ ਦੀ ਇਤਿਹਾਸ ਦੀ ਅਧਿਆਪਕਾ ਜੈਸਿਕਾ ਸੇਲਜ਼ਰ ਨੇ ਕਿਹਾ ਕਿ ਉਹ ਖੁਦ ਦੀ ਸਿਹਤ ਅਤੇ ਆਪਣੀ ਮਾਂ ਦੀ ਸਿਹਤ ਲਈ ਚਿੰਤਤ ਹੈ।
ਜੈਸਿਕਾ ਸੇਲਜ਼ਰ ਨੇ ਕਿਹਾ, ”ਮੈਨੂੰ ਆਪਣੀ ਨੌਕਰੀ ਪਸੰਦ ਹੈ, ਵਿਦਿਆਰਥੀਆਂ ਨੂੰ ਪੜ੍ਹਾਉਣਾ ਖ਼ਾਸਕਰ ਮੈਨੂੰ ਇਤਿਹਾਸ ਪੜ੍ਹਾਉਣਾ ਪਸੰਦ ਹੈ ਪਰ ਮੈਂ ਸਿਰਫ ਆਪਣੀ ਸਿਹਤ ਅਤੇ ਸੁਰੱਖਿਆ ਤੋਂ ਨਹੀਂ ਸਗੋਂ ਆਪਣੀ ਮਾਂ ਅਤੇ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਬਾਰੇ ਸੋਚ ਕੇ ਵੀ ਘਬਰਾ ਗਈ ਹਾਂ।”

Be the first to comment

Leave a Reply