ਸਿੱਖ ਨੌਜਵਾਨ ਪੁਨੀਤ ਸਿੰਘ ਨੇ ਠੁਕਰਾਇਆ ਅਵਾਰਡ

ਸਰੀ:- ਕੈਨੇਡੀਅਨ ਜੰਮਪਲ ਬਰਨਬੀ ਨਿਵਾਸੀ ਸਿੱਖ ਨੌਜਵਾਨ ਪੁਨੀਤ ਸਿੰਘ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ।ਉਸਨੇ ਸਿੱਖ ਕੌਮ ਨਾਲ ਸਬੰਧਤ ਕਈ ਡਰਾਮੇ ਲਿਖੇ ਅਤੇ ਡਾਇਰੈਕਟ ਕੀਤੇ ਹਨ।ਪੁਨੀਤ ਸਿੰਘ ਨੇ ਵੈਨਕੂਵਰ ਫਿਲਮ ਸਕੂਲ ਤੋਂ ਡਿਗਰੀ ਕੀਤੀ ਫਿਲਮੀਂ ਡਾਇਲਾਗ ਲਿਖਣ ਵਿੱਚ ਬਹੁਤ ਮੁਹਾਰਤ ਹੈ।ਭਾਈ ਮੇਵਾ ਸਿੰਘ ਦਾ ਇਤਿਹਾਸਕ ਡਰਾਮਾ ਵੀ ਪੁਨੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਜੋ ਕਿ ਅੰਗਰੇਜ਼ੀ ਵਿੱਚ ਸੀ ਅਤੇ ਇਥੋਂ ਬੱਚਿਆ ਵਿੱਚ ਉਸਦਾ ਬਹੁਤ ਪ੍ਰਭਾਵ ਗਿਆ।ਹਾਲ ਹੀ ਵਿੱਚ ਉਸਦਾ ਡਰਾਮਾ ‘ਵੈਨਕੂਵਰ ਗੁਲਦਸਤਾ’ ਜਿਸਨੇ ਸਾਰੇ ਰਿਕਰਡ ਤੋੜ ਦਿੱਤੇ ਅਤੇ ਲਗਾਤਾਰ ਤਿੰਨ ਹਫਤੇ ਚੱਲੇ ਇਸ ਸਟੇਜ਼ ਡਰਾਮੇ ਦੇ ਸਾਰੇ ਸ਼ੋਅ ਸੋਲਡ ਆਊਟ ਸਨ। ਦੇਖਣ ਵਾਲੇ 90 ਪ੍ਰਤੀਸ਼ਤ ਗੋਰੇ ਸਨ।ਵੈਨਕੁਵਰ ਗੁਲਦਸਤਾ ਸਿੱਖ ਦੇ ਇੱਕ ਸਿੱਖ ਪ੍ਰੀਵਾਰ ਦੀ ਕਹਾਣੀ ਹੈ ਜੋ ਵੈਨਕੈਵਰ ਵਿੱਚ ਰਹਿੰਦੇ ਹਨ ਅਤੇ ਜੂਨ 84 ਦੇ ਦਰਬਾਰ ਉਪਰ ਹਮਲੇ ਸਮੇਂ ਉਨਾ ਦੀ ਅਤੇ ਉਨਾ ਦੇ ਬੱਚਿਆ ਦੀ ਜਿੰਦਗੀ ਕਿਵੇਂ ਪ੍ਰਭਾਵਤ ਹੋਈ ਇਸ ਬਾਰੇ ਇਹ ਇੱਕ ਵਿਲੱਖਣ ਡਾਰਾਮਾ ਸੀ।
ਪਿਛਲੇ ਦਿਨੀ ਪੁਨੀਤ ਸਿੰਘ ਨੂੰ ਪੰਜਾਬੀ ਚੈਨਲ ਵੱਲੋਂ ਅਵਾਰਡ ਦੇਣ ਅਤੇ ਸਨਮਾਨਿਤ ਕਰਨ ਲਈ ਬੁਲਇਆ ਗਿਆ ਸੀ।ਪੁਨੀਤ ਸਿੰਘ ਇਸ ਫੰਕਸ਼ਨ ਵਿੱਚ ਪਹੁੰਚੇ ਅਤੇ ਉਨਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰ ਕੀਤੀ।ਉਨਾ ਨੇ ਇਹ ਕਹਿ ਕੇ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅੱਜ ਵੀ ਸਮਾਜ ਵਿੱਚ ਔਰਤਾਂ ਨਾਲ ਬੇ ਇਨਸਾਫੀ ਹੁੰਦੀ ਹੈ।ਉਨਾ ਜ਼ਿਕਰ ਕੀਤਾ ਕਿ ਅੱਜ ਦੇ ਸਮਾਗਮ ਵਿੱਚ ਇੱਕ ਵੀ ਔਰਤ ਨਹੀਂ ਹੈ ਜਿਸਨੂੰ ਅਵਾਰਡ ਦਿੱਤਾ ਗਿਆ ਹੋਵੇ । ਜਿਸ ਕਰਕੇ ਮੈਂ ਇਹ ਅਵਾਰਡ ਨੂੰ ਮਨਜੂਰ ਨਹੀਂ ਕਰ ਸਕਦਾ।ਪੁਨੀਤ ਸਿੰਘ ਦੇ ਇਸ ਕਦਮ ਦੀ ਕੈਨੇਡੀਅਨ ਸਿੱਖ ਨੌਜਵਾਨਾ ਵਿੱਚ ਬਹੁਤ ਸ਼ਾਲਾਘਾ ਹੋ ਰਹੀ ਹੈ।ਉਨਾ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਬਰਾਬਰਤਾ ਦਾ ਖਿਆਲ ਰੱਖੀਏ ।ਸਾਡੀਆਂ ਭੈਣਾਂ ਵੀ ਵੱਖ ਵੱਖ ਖੇਤਰਾਂ ਵਿੱਚ ਚੰਗਾ ਨਾਮਣਾ ਖੱਟ ਰਹੀਆਂ ਉਨਾ ਨੂੰ ਵੀ ਅਵਾਰਡ ਪ੍ਰਦਾਨ ਕਰਨੇ ਚਾਹੀਦੇ ਹਨ।ਉਨਾ ਇਹ ਵੀ ਕਿਹਾ ਕਿ ਗੁਰੂ ਨਾਨਕ ਦੀ ਫਿਲਾਸਫੀ ਵਿੱਚ ਹਰ ਇਨਸਾਨ ਬਰਾਬਰ ਹਨ ਫਿਰ ਅਸੀਂ ਕੌਣ ਹੁੰਦੇ ਹਾਂ ਵਿਤਕਰਾ ਕਰਨ ਵਾਲੇ।

Be the first to comment

Leave a Reply