ਸਿਆਟਲ ਦੇ ਸੀਟੇਕ ਸ਼ਹਿਰ ਦੇ ਮੇਅਰ ਵਲੋਂ ਵੀ 14 ਅਪ੍ਰੈਲ ਨੂੰ ਸਿੱਖ ਦਿਵਸ ਵਜੋਂ ਮਨਾਉਣ ਦਾ ਐਲਾਨ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸੀਟੇਕ ਸ਼ਹਿਰ ਦੇ ਮੇਅਰ ਨੇ 14 ਅਪ੍ਰੈਲ ਸਿੱਖ ਹੈਰੀਟੇਜ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਸੀਟੇਕ ਦੇ ਮੇਅਰ ਮਾਈਕਲ ਨੇ ਕੈਂਟ ਕੌਂਸਲ ਮੈਂਬਰ ਸਤਵਿੰਦਰ ਕੌਰ ਅਤੇ ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਘੋਸ਼ਣਾ ਪੱਤਰ ਸੌਂਪਿਆ। ਇਸ ਮੌਕੇ ਗੁਰਦੁਆਰਾ ਸਿੱਖ ਸਭਾ ਰੈਨਟਨ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਮਾਨ, ਜਸਵਿੰਦਰ ਸਿੰਘ, ਜਗਦੇਵ ਸਿੰਘ ਧਾਲੀਵਾਲ, ਹੀਰਾ ਸਿੰਘ ਭੁੱਲਰ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਿਟੀ ਮੇਅਰ ਤੇ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ। ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਸੀਟੇਕ ਦੇ ਮੇਅਰ, ਪੁਲਿਸ ਚੀਫ਼ ਤੇ ਕੌਂਸਲ ਮੈਂਬਰਾਂ ਨੂੰ 26 ਮਈ ਨੂੰ ਸੌਵੇਅਰ ਸੈਂਟਰ ਕੈਂਟ ਵਿਚ ਖ਼ਾਲਸਾ ਡੇਅ ਪਰੇਡ ਵਿਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ।

Be the first to comment

Leave a Reply