ਵੈਨਕੂਵਰ ਇਲਾਕੇ ‘ਚ ਲੱਗੇ ਜੂਨ 84 ਦੀ ਯਾਦ ‘ਚ ਵੱਡੇ-ਵੱਡੇ ਬੋਰਡ

ਸਰੀ:ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਤਾਂ 84 ਦਾ ਘੱਲੂਘਾਰੇ ਦਾ ਜ਼ਖਮ ਫੇਰ ਚੀਸ ਦਿੰਦਾ ਹੈ,35 ਸਾਲ ਬੀਤ ਜਾਣ ਬਾਅਦ ਵੀ ਇਸਦੀ ਚੀਸ ਘੱਟਦੀ ਨਜ਼ਰ ਨਹੀਂ ਆਉਂਦੀ।ਦੁਨੀਆਂ ਭਰ ਵਿੱਚ ਸਿੱਖ ਆਪੋ ਆਪਣੇ ਢੰਗਾਂ ਨਾਲ ਇਸਨੂੰ ਯਾਦ ਕਰਦੇ ਹਨ।ਵੈਨਕੂਵਰ ਇਲਾਕੇ ‘ਚ ਇਸ ਵਾਰ ਕਈ ਥਾਂ ਪ੍ਰਮੁੱਖ ਸੜਕਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਢੱਠੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਵਾਲੇ ਵੱਡੇ ਬਿਜਲਈ ਬੋਰਡ ਦਿਖਾਈ ਦੇ ਰਹੇ ਹਨ, ਜੋ ਰਾਹਗੀਰਾਂ ਦਾ ਧਿਆਨ ਖਿੱਚ ਰਹੇ ਹਨ।ਇਨ੍ਹਾਂ ਬੋਰਡਾਂ ਤੇ ਸੁਨੇਹਾ ਹੈ ਕਿ 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਆਰਟ ਗੈਲਰੀ ਵੈਨਕੂਵਰ ਪਹੁੰਚੋ ਤਾਂ ਕਿ ਸਿੱਖ ਕੌਮ ਦੇ ਮਨੁੱਖੀ ਹੱਕਾਂ ਦੇ ਹੋਏ ਘਾਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕੀਏ ਅਤੇ ਜੂਨ 1984 ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸਰਧਾਂਜਲੀ ਭੇਟ ਕਰ ਸਕੀਏ।

Be the first to comment

Leave a Reply