ਵਿਜੇ ਮਾਲਿਆ ਨੂੰ ਭਾਰਤ ਭੇਜ ਰਿਹਾ ਹੈ ਬ੍ਰਿਟੇਨ

ਦਰਅਸਲ ਯੂ.ਕੇ. ਕੋਰਟ ਨੇ 14 ਮਈ ਨੂੰ ਮਾਲਿਆ ਦੇ ਭਾਰਤ ਹਵਾਲਗੀ ‘ਤੇ ਆਖਿਰੀ ਮੁਹਰ ਲਗਾਈ ਸੀ। ਨਿਯਮ ਮੁਤਾਬਕ, ਭਾਰਤ ਸਰਕਾਰ ਨੂੰ ਮਾਲਿਆ ਨੂੰ ਉਸ ਤਾਰੀਖ ਤੋਂ 28 ਦਿਨ ਦੇ ਅੰਦਰ ਬ੍ਰਿਟੇਨ ਤੋਂ ਲੈ ਜਾਣਾ ਹੈ। ਅਜਿਹੇ ‘ਚ 20 ਦਿਨ ਗੁਜਰ ਚੁੱਕੇ ਹਨ। ਉੱਥੇ ਦੂਜੇ ਪਾਸੇ, ਹਵਾਲਗੀ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਅਜਿਹੇ ‘ਚ ਮਾਲਿਆ ਨੂੰ ਕਦੇ ਵੀ ਭਾਰਤ ਲਿਆਇਆ ਜਾ ਸਕਦਾ ਹੈ।

ਮਾਲਿਆ ਦੇ ਮੁੰਬਈ ਪਹੁੰਚਦੇ ਹੀ ਮੈਡੀਕਲ ਟੀਮ ਉਸ ਦੀ ਸਿਹਤ ਦੀ ਜਾਂਚ ਕਰੇਗੀ। ਸੂਤਰਾਂ ਨੇ ਦੱਸਿਆ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.)  ਦੇ ਕੁਝ ਅਧਿਕਾਰੀ ਜਹਾਜ਼ ‘ਚ ਮਾਲਿਆ ਨਾਲ ਹੋਣਗੇ। ਜੇਕਰ ਮਾਲਿਆ ਦਿਨ ‘ਚ ਭਾਰਤ ਪਹੁੰਚੇਗਾ ਤਾਂ ਉਸ ਨੂੰ ਏਅਰਪੋਰਟ ਤੋਂ ਸਿੱਧੇ ਕੋਰਟ ਲਿਆਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕੋਰਟ ‘ਚ ਸੀ.ਬੀ.ਆਈ. ਅਤੇ ਈ.ਡੀ., ਦੋਵਾਂ ਏਜੰਸੀਆਂ ਉਸ ਦੇ ਰਿਮਾਂਡ ਦੀ ਮੰਗ ਕਰਨਗੀਆਂ।

Be the first to comment

Leave a Reply