( ਲੈਟਰ) ਚਿੱਠੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਮ:–

ਤੁਹਾਡਾ ਕੋਈ ਵੀ ਨਜ਼ਦੀਕੀ ਕਾਲਾ ਪੀਲੀਆ ਜਾਂ ਕੈਂਸਰ ਨਾਲ ਪੀੜ੍ਹਤ ਹੈ ਤਾਂ ਸ਼ੇਅਰ ਜਰੂਰ ਕਰੋ!!!
ਮੁੱਖ ਮੰਤਰੀ ਸਾਹਿਬ,* ਜਦੋਂ ਤੁਹਾਡੀ ਸਰਕਾਰ ਨੇ ਫੈਕਟਰੀਆਂ ਦੁਵਾਰਾ ਧਰਤੀ ਵਿੱਚ ਪਾਣੀ ਪਾਉਣ ਵਾਲੇ ਨੂੰ ਫੜਾਉਣ ਵਾਲੇ ਨੂੰ ਲੱਖ ਰੁਪਏ ਇਨਾਮ ਵਜੋਂ ਰੱਖਿਆ ਸੀ* ਤਾਂ ਬਹੁਤ ਖੁਸ਼ੀ ਹੋਈ ਸੀ!
ਪਰ ਜਦੋਂ ਕਾਹਨ ਸਿੰਘ ਪੰਨੂੰ ਨੂੰ *ਨਹਿਰ ਜਿੰਨਾਂ ਗੰਦਾ ਪਾਣੀ ਬੁੱਢੇ ਦਰਿਆ* ਦੇ ਰੂਪ ਵਿੱਚ ਸਿਧਾ ਹੀ ਲੁਧਿਆਣਾ ਦੇ ਕੋਲ ਸਤਿਲੁਜ ਵਿੱਚ ਪੈਣ ਲੲੀ ਦੱਸਿਆ!! ਜਿਸ ਨੂੰ * ਅਜੀਤ ਅਖਬਾਰ ਨੇ ਪਹਿਲੇ ਪੰਨੇ ਤੇ ਪਰੂਫ ਸਮੇਤ ਚੁਕਿਆ * ਜਿਸ ਤੇ ਕੋਈ ਕਾਰਵਾਈ ਹੁੰਦੀ ਨਹੀਂ ਦਿਸਦੀ!!,
ਕਲ੍ਹ ਨੂੰ ਪਾਣੀਂ ਰੋਕਣ ਲਈ ਲੋਕ ਲਹਿਰ ਖੜ੍ਹੀ ਹੋਵੇ ਤਾਂ ਪਹਿਲਾਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਸੀਂ ਕੁੱਝ ਕਰੋਗੇਂ??
ਤੁਹਾਡੇ ਕੋਲ ਬੇਨਤੀ ਹੈ ਤੁਸੀਂ ਜੇ ਕਾਰ ਤੇ ਨਹੀਂ ਜਾ ਸਕਦੇ ਤਾਂ ਹੈਲੀਕਾਪਟਰ ਤੇ ਸਤਿਲੁਜ ਦਾ ਲੁਧਿਆਣਾ ਤੋਂ ਹਰੀਕੇ ਪੱਤਣ ਤੱਕ ਦੇਖ ਆਓ,* * ਕਾਲਾ ਗੰਦਾ ਪਾਣੀ ਬਿਨਾਂ ਰਲ਼ੇ ਹੀ ਕਈ ਮੀਲ ਤੁਰਿਆ ਜਾਂਦਾ ਦਿਸਦਾ ਹੈ*। ਇਸ ਗੰਦੇ ਪਾਣੀ ਕਰਕੇ ਹੀ ਸਮੁੱਚੇ ਇਲਾਕੇ ਵਿੱਚ ਕਾਲਾ ਪੀਲੀਆ ਤੇ ਕੈਂਸਰ ਫੈਲਿਆ ਹੋਇਆ ਹੈ!!
ਇਹ *ਬੁੱਢੇ ਨਾਲੇ ਦਾ ਲੁਧਿਆਣਾ ਦਾ ਫੈਕਟਰੀਆਂ ਦੇ ਕੈਮੀਕਲ ਤੇ ਸੀਵਰੇਜ਼ ਦਾ ਗੰਦਾ ਪਾਣੀ ਹੀ ਸ਼ਰਬਤ ਦੇ ਰੂਪ ਵਿੱਚ ਸਤਲੁਜ ਵਿੱਚ ਰਲਾਕੇ ਗੰਗਾਨਗਰ ਰਾਜਸਥਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਇਲਾਕੇ ਮੁਕਤਸਰ ਸਮੇਤ ਅੱਧੇ ਮਾਲਵੇ ਨੂੰ ਪੀਣ ਨੂੰ ਮਿਲਦਾ ਹੈ!!!
ਪਰ ਬਾਦਲਾਂ ਨੂੰ ਕੀ ਸੀ,* ਚਾਹੇ ਉਨ੍ਹਾਂ ਦਾ ਸਾਰਾ ਇਲਾਕਾ ਕੈਂਸਰ ਨਾਲ ਮਰਜੇ,* ਉਹਨਾਂ ਨੇ ਤਾਂ *ਬੋਤਲਾਂ ਵਾਲਾ ਪਾਣੀ ਪੀਣਾਂ*!!!
ਹਮੇਸ਼ਾ ਕੈਂਸਰ ਲਈ ਜਿਮੇਵਾਰ ਸਪਰੇਆਂ ਕਰਕੇ ਕਿਸਾਨਾਂ ਨੂੰ ਕਿਹਾ ਗਿਆ, ਪਰ ਮਰੇ ਵੀ ਮਾੜੇ ਪਾਣੀ ਪੀਣ ਨਾਲ ਕਿਸਾਨ ਤੇ ਮਜ਼ਦੂਰ ਹੀ ਨੇ!!
ਪਰ ਅਸਲੀ ਜੁਮੇਵਾਰ ਪੰਜਾਬ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ !!
ਤੁਹਾਡੇ ਤੋਂ ਪੰਜਾਬੀਆਂ ਨੂੰ ਉਮੀਦ ਹੈ ਜੇ ਤੁਸੀਂ ਗੰਦਾ ਪਾਣੀ ਧਰਤੀ ਤੇ ਦਰਿਆਵਾਂ ਵਿੱਚ ਪੈਣ ਤੋਂ ਰੋਕ ਦੇਵੋਂ ਤਾਂ ਪਾਣੀ ਗੰਦਾ ਕਰ ਰਹੀਆਂ ਕੰਪਨੀਆਂ ਦੇ ਹੀ ਬਣਾਏ ਕੈਂਸਰ ਹਸਪਤਾਲਾਂ ਤੇ ਕੈਂਸਰ ਜਾਂ ਕਾਲੇ ਪੀਲੀਏ ਲੲੀ ਬਣਾਈਆਂ ਦਵਾਈਆਂ ਦੀ ਸਾਨੂੰ ਲੋੜ ਹੀ ਨਾਂ ਪਵੇ!!
ਪੰਜਾਬੀ ਕਦੇ ਕਿਸੇ ਦੇ ਕੀਤੇ ਅਹਿਸਾਨ ਨੂੰ ਨਹੀਂ ਭੁੱਲਦੇ ਤੁਸੀਂ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਸਮੇਂ ਸਿਰ ਚੁਕਿਆਂ, ਪੰਜਾਬ ਦੇ ਪਾਣੀ ਲਈ ਸਟੈਂਡ ਲਿਆ!!
ਤੁਹਾਡੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਪਾਕਿਸਤਾਨ ਭਾਰਤ ਦੀ ਵੰਡ ਵੇਲੇ ਰਾਵੀ ਦਰਿਆ ਦੇ ਪਾਰ ਪੁਲ ਨੂੰ ਤੋੜ ਦੇਣ ਕਾਰਨ ਫਸੇ ਲੱਖਾਂ ਲੋਕਾਂ ਦੇ ਕਾਫ਼ਲੇ ਨੂੰ ਪੁਲ ਦੀ ਮੁਰੰਮਤ ਕਰਵਾਕੇ ਕਢਵਾ ਕੇ ਲਿਆਏ ਸੀ!
ਜੇ ਤੁਸੀਂ ਪੰਜਾਬ ਵਿੱਚ ਇਹਨਾਂ ਪੰਜ ਸਾਲਾਂ ਦੌਰਾਨ ਦਰਿਆਵਾਂ ਤੇ ਧਰਤੀ ਦੇ ਪਾਣੀ ਨੂੰ ਸਾਫ਼ ਕਰਨ, ਫਸਲਾਂ ਦੇ ਬਦਲਾਅ ਕਰਕੇ ਝੋਨੇ ਦੇ ਹੇਠਲੇ ਰਕਬੇ ਨੂੰ ਘਟਾਉਣ ਵਿੱਚ ਕਾਮਯਾਬ ਹੋ ਜਾਂਦੇ ਹੋ, ਜੋ ਸਰਕਾਰ ਲਈ ਅੋਖਾ ਨਹੀਂ ਹੋਵੇਗਾ ਤਾਂ ਤੁਹਾਡਾ ਇੱਕ ਵੱਡਾ ਅਹਿਸਾਨ ਪੰਜਾਬੀਆਂ ਲਈ ਹੋਰ ਹੋਵੇਗਾ!!!!!!

Be the first to comment

Leave a Reply