ਲੇਬਰ ਮਨਿਸਟਰ ਹੈਰੀ ਬੈਂਸ ਉਪਰ ਜਸਕਰਨ ਸਿੰਘ ਨੇ ਕੀਤਾ ਕੇਸ

ਸਰੀ:- ਪਿਛਲੇ ਲੰਮੇ ਸਮੇਂ ਤੋਂ ਵਰਕ ਸੇਫ ( ਵਰਕਰ ਕੰਪੇਨ ਸ਼ੇਸਨ ਬੋਰਡ) ਤੋਂ ਇਨਸਾਫ ਲੈਣ ਲਈ ਜਸਕਰਨ ਸਿੰਘ ਯਤਨ ਸ਼ੀਲ ਹੈੇ।ਜਸਕਰਨ ਗਿੱਲ ਦਾ ਕਹਿਣਾ ਹੈ ਕਿ ਉਹ ਆਪਣੇਂ ਲਈ ਹੀ ਨਹੀਂ ਸਗੋਂ ਉਨਾ ਸਾਰੇ ਲੋਕਾਂ ਨੂੰ ਇਨਸਾਫ ਦਿਵਾਉਂਣਾ ਚਹੁੰਦਾ ਜਿਨਾ ਨੂੰ ਵਰਕ ਸੇਫ ਵੱਲੋਂ ਨਹੀਂ ਦਿੱਤਾ ਗਿਆ। ਜਸਕਰਨ ਸਿੰਘ ਨੇ ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੋਰਡ ਨੇ ਸਾਡੇ ਹੱਕ ਵਿੱਚ ਫੈਸਲਾ ਦਿੱਤਾ ਸੀ ਪ੍ਰੰਤੂ ਹੈਰੀ ਬੈਂਸ ਨੇ ਲੇਬਰ ਮਨਿਸਟਰ ਹੁੰਦਿਆਂ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਮਸਲੇ ਨੂੰ ਲਟਕਾ ਰਿਹਾ ਹੈ। ਜਦੋਂ ਇਸ ਸਬੰਧੀ ਇਸਨੂੰ ਮਿਲਣ ਗਏ ਤਾਂ ਇਸਨੇ ਪੁਲਿਸ ਸੱਦ ਲਈ। ਫਿਰ ਇਸੇ ਤਰਾਂ ਜਿੰਨੀ ਸਿਮਸ ਕੋਲ ਗਏ ਉਸਨੇ ਵੀ ਪੁਲਿਸ ਸੱਦ ਲਈਾ।।ਜਦੋਂ ਅਸੀਂ ਪੁਲਿਸ ਨੂੰ ਸਾਰੀ ਗੱਲ ਦੱਸੀ ਤਾਂ ਉਨਾ ਕਿਹਾ ਕਿ ਤੁਸੀਂਂ ਠੀਕ ਹੋ ਤ ਸ਼ਾਂਤਮਈ ਵਿਖਾਵਾ ਕਰ ਸਕਦੇ ਹੋ। ਜਸਕਰਨ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਇਨਸਾਫ ਦੇਣ ਤੋਂ ਆਨਾ ਕਾਨੀ ਕੀਤੀ ਜਾ ਰਹੀ ਹੈ ਸਾਡੇ ਕੇਸਾਂ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਜਸਕਰਨ ਨੇ ਇਹ ਵੀ ਕਿਹਾ ਕਿ ਮਨਿਸਟਰ ਹੈਰੀ ਬੈਂਸ ਨੂੰੂ ਪਤਾ ਸੀ ਕਿ 96.20 ਪਾਲਿਸੀ ਕੀ ਹੈ ਪਰ ਫੇਰ ਇਸਨੇ ਬੋਰਡ ਦੇ ਫੈਸਲੇ ਤੋਂ ਬਾਅਦ ਡੇਢ ਸਾਲ ਲੰਘਾ ਦਿੱਤਾ ਹੈ ।ਜਿਸ ਕਾਰਣ ਸਾਨੂੰ ਮਜਬੂਰਨ ਅਦਾਲਤ ਦਾ ਬੂਹਾ ਖੜਕਾਉਣਾਂ ਪਿਆ।

Be the first to comment

Leave a Reply