ਰੈਫਰੈਂਡਮ-2020 ਕਾਰਨ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸੱਟ ਲੱਗੇਗੀ- ਦਲ ਖਾਲਸਾ

ਚੰਡੀਗੜ੍ਹ:-12 ਅਗਸਤ ਨੂੰ ਲੰਡਨ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਟ੍ਰੇਫਲਗਰ ਸੁਕੇਅਰ ਵਿੱਚ ‘ਰੈਫਰੈਂਡਮ-2020’ ਦੇ ਹੱਕ ‘ਚ ਇਕੱਠ ਕੀਤਾ ਗਿਆ ਤਾਂ ਚੰਡੀਗੜ੍ਹ ਵਿੱਚ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 13 ਅਗਸਤ ਨੂੰ ‘ਆਜ਼ਾਦੀ ਸੰਕਲਪ’ ਦਿਵਸ ਮਨਾਇਆ ਗਿਆ।ਦਾਅਵਾ ਕੀਤਾ ਗਿਆ ਕਿ ਦਲ ਖਾਲਸਾ ਨੇ ‘ਸਿੱਖ ਰਾਜ’ ਦੇ ਲਈ 13 ਅਗਸਤ 1978 ਨੂੰ ਸ਼ੁਰੂ ਹੋਏ ਸੰਘਰਸ਼ ਨੂੰ 40 ਸਾਲ ਪੂਰੇ ਹੋ ਚੁੱਕੇ ਹਨ।ਇਸ ਮੌਕੇ ਦਲ ਖਾਲਸਾ ਨੇ ਐਲਾਨ ਕੀਤਾ, ”ਸ਼ਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਇੱਕ ਧਰਮ ਨਿਰਪੱਖ ਸਿੱਖ ਰਾਜ ਲਈ ਸੰਘਰਸ਼ ਜਾਰੀ ਰਹੇਗਾ।”ਦਲ ਖਾਲਸਾ ਦੇ ਸੀਨੀਅਰ ਨੇਤਾ ਹਰਚਰਨਜੀਤ ਸਿੰਘ ਧਾਮੀ ਨੇ ਲੰਡਨ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਕਰਵਾਏ ਗਏ ‘ਰੈਫਰੈਂਡਮ-2020’ ਨੂੰ ਲੈ ਕੇ ਵੀ ਤਿੱਖੀ ਆਲੋਚਨਾ ਕੀਤੀ।ਉਨ੍ਹਾਂ ਕਿਹਾ, ”ਸਿੱਖਸ ਫਾਰ ਜਸਟਿਸ ਦੇ ਆਗੂਆਂ ਨੇ ਲੰਡਨ ਐਲਾਨਨਾਮੇ ਵਿੱਚ ਨਵੰਬਰ 2020 ਦੀ ਮਿਤੀ ਦੇਣ ਤੋਂ ਇਲਾਵਾ ਕੁਝ ਨਵਾਂ ਨਹੀਂ ਦਿੱਤਾ। ਮੁਹਿੰਮ 2020 ਮੁਕੰਮਲ ਤੌਰ ‘ਤੇ ਫੇਲ੍ਹ ਹੋਵੇਗੀ ਅਤੇ ਇਸ ਨਾਲ ਸਿੱਖਾਂ ਦੀ ਆਜ਼ਾਦੀ ਮੁਹਿੰਮ ਨੂੰ ਸੱਟ ਲੱਗੇਗੀ।”

Be the first to comment

Leave a Reply